
ਸੈਂਸੈਕਸ ਨੇ 712 ਅੰਕਾਂ ਦੀ ਮਾਰੀ ਛਾਲ ਜਦਕਿ ਨਿਫਟੀ 17,150 ਦੇ ਹੋਇਆ ਬੰਦ
ਨਵੀਂ ਦਿੱਲੀ : ਭਾਰਤੀ ਸਟਾਕ ਮਾਰਕੀਟ ਲਗਾਤਾਰ ਦੋ ਸੈਸ਼ਨਾਂ ਤੋਂ ਜ਼ਬਰਦਸਤ ਵਾਧਾ ਦਰਸਾ ਰਿਹਾ ਹੈ। ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਅਤੇ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਹਰੇ ਨਿਸ਼ਾਨ 'ਤੇ ਬੰਦ ਹੋਇਆ। S&P BSE ਸੈਂਸੈਕਸ 712 ਅੰਕ ਜਾਂ 1.25 ਫੀਸਦੀ ਵਧ ਕੇ 57,570 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 50 229 ਅੰਕ ਜਾਂ 1.35 ਫੀਸਦੀ ਵਧ ਕੇ 17,158 'ਤੇ ਬੰਦ ਹੋਇਆ। ਵਿਆਪਕ ਬਾਜ਼ਾਰ ਵਿੱਚ, ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵਿੱਚ ਵੀ 1 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ।
Sensex and Nifty
ਗਲੋਬਲ ਬਾਜ਼ਾਰ 'ਚ ਤੇਜ਼ੀ ਅਤੇ ਰੁਪਏ ਦੀ ਮਜ਼ਬੂਤੀ ਕਾਰਨ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਖੁੱਲ੍ਹਿਆ। ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ 'ਚ 30 ਅੰਕਾਂ ਵਾਲਾ ਸੈਂਸੈਕਸ 462.23 ਅੰਕਾਂ ਦੇ ਵਾਧੇ ਨਾਲ 57,320.02 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ 50 ਅੰਕਾਂ ਵਾਲਾ ਨਿਫਟੀ 17,079.50 ਦੇ ਪੱਧਰ 'ਤੇ ਖੁੱਲ੍ਹਿਆ। ਬਾਜ਼ਾਰ 'ਚ ਲਗਾਤਾਰ ਤੇਜ਼ੀ ਦਾ ਦੌਰ ਜਾਰੀ ਹੈ। ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ 'ਚ ਸੈਂਸੈਕਸ ਦੇ 30 'ਚੋਂ 29 ਸ਼ੇਅਰ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ।
Sensex, Nifty
ਹੁਣ ਗੱਲ ਕਰੀਏ ਗਲੋਬਲ ਮਾਰਕਿਟ ਦੀ ਤਾਂ ਯੂਐਸ ਫੈੱਡ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਤੋਂ ਬਾਅਦ ਲਗਾਤਾਰ ਦੂਜੇ ਦਿਨ ਗਲੋਬਲ ਬਾਜ਼ਾਰ ਵਿੱਚ ਚੰਗਾ ਵਾਧਾ ਦਰਜ ਕੀਤਾ ਗਿਆ। ਡਾਓ ਜੋਂਸ 330 ਅੰਕਾਂ ਦੀ ਛਾਲ ਮਾਰ ਕੇ ਦਿਨ ਦੇ ਉੱਚੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ Nasdaq ਅਤੇ S&P 500 ਇੰਡੈਕਸ 1 ਫੀਸਦੀ ਵਧਿਆ ਹੈ।SGX ਨਿਫਟੀ 17100 ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਨਿੱਕੇਈ 0.27 ਫੀਸਦੀ ਵਧਿਆ ਹੈ। LIC ਦੇ ਸਟਾਕ 'ਚ 28 ਜੁਲਾਈ ਨੂੰ ਫਿਰ ਤੋਂ ਵਾਧਾ ਹੋਇਆ ਹੈ। ਅੱਜ LIC ਦੇ ਸ਼ੇਅਰ 2.65 ਅੰਕ ਯਾਨੀ 0.39% ਦੀ ਗਿਰਾਵਟ ਨਾਲ 677.55 'ਤੇ ਕਾਰੋਬਾਰ ਕਰ ਰਹੇ ਹਨ।