
ਕਾਂਗਰਸ ਮੁਖੀ ਨੇ ਕਿਹਾ ਕਿ ਰਾਜ ਸਰਕਾਰ ਨੇ ਮਹਾਂਕੁਭ ਦਾ ਖਰਚਾ ਦੱਸ ਗੁਣਾ ਵਧਾਇਆ ਅਤੇ ਉਸ ਪੈਸੇ ਦੀ ਬੇਲੋੜੀ ਵਰਤੋਂ ਹੋਈ।
ਉਜੈਨ , ( ਪੀਟੀਆਈ ) : ਮੱਧ ਪ੍ਰਦੇਸ਼ ਵਿਚ ਇਕ ਵਾਰ ਫਿਰ ਤੋਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਦੋ ਦਿਨਾਂ ਦੇ ਮਾਲਵਾ ਦੌਰੇ ਤੇ ਹਨ। ਬਾਬਾ ਮਹਾਂਕਾਲ ਦੇ ਦਰਸ਼ਨਾਂ ਤੋਂ ਅਪਣੇ ਦੌਰੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਉਜੈਨ ਦੇ ਦੁਸ਼ਹਿਰਾ ਮੈਦਾਨ ਵਿਚ ਜਨਸਭਾ ਨੂੰ ਸੰਬੋਧਿਤ ਕੀਤਾ। ਕਾਂਗਰਸ ਮੁਖੀ ਨੇ ਕਿਹਾ ਕਿ ਰਾਜ ਸਰਕਾਰ ਨੇ ਮਹਾਂਕੁਭ ਦਾ ਖਰਚਾ ਦੱਸ ਗੁਣਾ ਵਧਾਇਆ ਅਤੇ ਉਸ ਪੈਸੇ ਦੀ ਬੇਲੋੜੀ ਵਰਤੋਂ ਹੋਈ। ਇਸ ਦੇ ਨਾਲ ਹੀ ਸ਼ਿਪਰਾ ਦੀ ਸਫਾਈ ਤੇ ਲੈ ਕੇ ਹੋਏ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਦਿਆਂ
Shipra river
ਉਨ੍ਹਾਂ ਕਿਹਾ ਕਿ ਇਸ ਦੀ ਸਫਾਈ ਤੇ 400 ਕਰੋੜ ਰੁਪਏ ਖਰਚ ਹੋਏ। ਪਰ ਇਸ ਤੋਂ ਬਾਅਦ ਵੀ ਸ਼ਿਪਰਾ ਸਾਫ ਨਹੀਂ ਹੋਈ। ਇਹ ਸਾਬਤ ਕਰਨ ਲਈ ਉਨ੍ਹਾਂ ਨੇ ਮੰਚ ਤੇ ਹੀ ਸ਼ਿਪਰਾ ਨਦੀ ਦਾ ਗੰਦਾ ਪਾਣੀ ਮੰਗ ਲਿਆ। ਜਨਸਭਾ ਨੂੰ ਸੰਬੋਧਤ ਕਰਦਿਆਂ ਰਾਹੁਲ ਨੇ ਕਿਹਾ ਕਿ ਰਾਜ ਵਿਚ ਸਾਡੀ ਸਰਕਾਰ ਬਣਨ ਦੇ 10 ਦਿਨ ਦੇ ਅੰਦਰ ਹੀ ਕਾਂਗਰਸ ਕਿਸਾਨਾਂ ਦਾ ਕਰਜ਼ ਮਾਫ ਕਰ ਦੇਵੇਗੀ ਅਤੇ ਜੇਕਰ ਮੁਖ ਮੰਤਰੀ ਇਸ ਵਿਚ ਕੋਈ ਬਹਾਨਾ ਬਣਾਉਂਦੇ ਹਨ,
Farmers' loan
ਤਾਂ ਦੂਜਾ ਸੀਐਮ ਕਿਸਾਨਾਂ ਦਾ ਕਰਜ਼ ਮਾਫ ਕਰੇਗਾ। ਸੰਕਲਪ ਯਾਤਰਾ ਦੋਰਾਨ ਰਾਹੁਲ ਨੇ ਕਿਹਾ ਕਿ ਵਿਜੇ ਮਾਲਯਾ 9 ਹਜ਼ਾਰ 500 ਕਰੋੜ ਰੁਪਏ ਲਿਜਾਣ ਤੋਂ ਪਹਿਲਾਂ ਵਿਤ ਮੰਤਰੀ ਅਰੁਣ ਜੇਟਲੀ ਨੂੰ ਮਿਲਿਆ ਤੇ ਕਿਹਾ ਕਿ ਮੈਂ ਲੰਦਨ ਜਾ ਰਿਹਾ ਹਾਂ, ਉਸ ਸਮੇਂ ਜੇਟਲੀ ਨੇ ਪੁਲਿਸ ਅਤੇ ਸੀਬੀਆਈ ਨੂੰ ਸੂਚਿਤ ਕਿਉਂ ਨਹੀਂ ਕੀਤਾ? ਮੇਹੁਲ ਚੌਕਸੀ, ਨੀਰਵ ਮੌਦੀ 35 ਹਜ਼ਾਰ ਕਰੋੜ ਰੁਪਏ ਲੈ ਕੇ ਭੱਜ ਗਏ।
Arun jaitley
ਮੇਹੁਲ ਚੌਕਸੀ ਦੇ ਅਰੁਣ ਜੇਟਲੀ ਦੇ ਪਰਵਾਰ ਨਾਲ ਕੀ ਸਬੰਧ ਹਨ? ਸੀਬੀਆਈ ਕਿਵੇਂ ਇਸ ਘੁਟਾਲੇ ਦੀ ਜਾਂਚ ਕਰੇ, ਜਦਕਿ ਸੀਬੀਆਈ ਡਾਇਰੈਕਟਰ ਨੂੰ ਰਾਤ 2 ਵਜੇ ਕੱਢ ਦਿਤਾ ਜਾਂਦਾ ਹੈ। ਰਾਹੁਲ ਨੇ ਸੀਐਮ ਸ਼ਿਵਰਾਜ ਸਿੰਘ ਬਾਰੇ ਕਿਹਾ ਕਿ ਉਹ ਸਚਿਨ ਤੰਦਲੁਕਰ ਦੀਆਂ ਦੌੜਾਂ ਵਾਂਗ ਹੀ ਐਲਾਨ ਕਰਦੇ ਹਨ। ਉਜੈਨ ਵਿਚ ਬੰਦ ਹੋਈ ਟੈਕਸਟਾਈਲ ਮਿੱਲ ਬਾਰੇ ਕਾਂਗਰਸ ਮੁਖੀ ਨੇ ਕਿਹਾ ਕਿ
Modi Government
ਅਸੀਂ ਇਸ ਨੂੰ ਫਿਰ ਤੋਂ ਸ਼ੁਰੂ ਕਰਾਂਗੇ। ਰਾਜ ਦੇ ਹਰ ਜ਼ਿਲ੍ਹੇ ਵਿਚ ਪ੍ਰੌਸੈਸਿੰਗ ਪਲਾਂਟ ਲਗਾਇਆ ਜਾਵੇਗਾ। ਇਸ ਦੌਰਾਨ ਰਾਹੁਲ ਨੇ ਕੇਂਦਰ ਸਰਕਾਰ ਤੋਂ ਵੀ ਪੁੱਛਿਆ ਕਿ ਤੁਸੀਂ ਫ਼ੌਜ ਲਈ ਕੀ ਕੀਤਾ? ਪੰਚਾਇਤੀ ਰਾਜ ਖਤਮ ਕਰ ਦਿਤਾ। ਜੰਮੂ-ਕਸ਼ਮੀਰ ਨੂੰ ਜਲਾ ਦਿਤਾ ਤੇ ਅਤਿਵਾਦੀਆਂ ਲਈ ਦਰਵਾਜ਼ੇ ਖੋਲ ਦਿਤੇ।