
ਮੁਸਲਿਮ ਧਰਮ ਦੀ ਸਭ ਤੋਂ ਅਹਿਮ ਤੇ ਪਵਿੱਤਰ ਮੰਨੀ ਜਾਂਦੀ ਹੱਜ ਯਾਤਰਾ ਤੇ ਜਾਣ ਵਾਲੇ ਪੰਜਾਬ ਭਰ ਦੇ ਯਾਤਰੂਆ ਦਾ ਪਹਿਲਾ ਸਮੂਹਿਕ ਜਥਾ ਇਥੇ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ..
ਮਲੇਰਕੋਟਲਾ, 3 ਅਗੱਸਤ (ਇਸਮਾਈਲ ਏਸ਼ੀਆ/ਬਲਵਿੰਦਰ ਸਿੰਘ ਭੁੱਲਰ) : ਮੁਸਲਿਮ ਧਰਮ ਦੀ ਸਭ ਤੋਂ ਅਹਿਮ ਤੇ ਪਵਿੱਤਰ ਮੰਨੀ ਜਾਂਦੀ ਹੱਜ ਯਾਤਰਾ ਤੇ ਜਾਣ ਵਾਲੇ ਪੰਜਾਬ ਭਰ ਦੇ ਯਾਤਰੂਆ ਦਾ ਪਹਿਲਾ ਸਮੂਹਿਕ ਜਥਾ ਇਥੇ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋ ਗਿਆ। ਦਿੱਲੀ ਲਈ ਰਵਾਨਾ ਕਰਨ ਲਈ ਸੈਂਕੜਿਆਂ ਦੀ ਗਿਣਤੀ 'ਚ ਉਨ੍ਹਾਂ ਦੇ ਰਿਸ਼ਤੇਦਾਰ ਤੇ ਹੋਰ ਸਕੇ ਸਬੰਧੀ ਰੇਲਵੇ ਸਟੇਸ਼ਨ 'ਤੇ ਪਹੁੰਚੇ ਹੋਏ ਸਨ।
ਇਸ ਮੌਕੇ ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਅਬਦੁਲ ਰਸ਼ੀਦ ਖਿਲਜੀ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪੰਜਾਬ ਸਰਕਾਰ ਦੀ ਸਟੇਟ ਹੱਜ ਕਮੇਟੀ ਦੀ ਅਗਵਾਈ 'ਚ ਸਾਊਦੀ ਅਰਬ ਜਾਣ ਵਾਲੇ ਦੋ ਲਾਈਨਜ਼ ਅਫ਼ਸਰਾਂ ਮੁਫ਼ਤੀ ਇਰਤਕਾਂ ਉਲ ਹਸਨ ਕਧਾਲਵੀਂ ਅਤੇ ਮੁਹੰਮਦ ਰਹੀਮੁਦੀਨ ਸਮੇਤ ਜਾਣ ਵਾਲੇ ਲਗਭਗ 285 ਯਾਤਰੂ ਦੋ ਦਿਨ ਦਿੱਲੀ ਹੱਜ ਮੰਜਲ ਵਿਖੇ ਰਹਿ ਕੇ ਅਪਣੀਆ ਰਹਿਦੀਆਂ ਕਾਰਵਾਈਆਂ ਕਰਨ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਕਲ ਦੇਰ ਰਾਤ ਰਵਾਨਾ ਹੋਣਗੇ। ਇਸ ਮੌਕੇ ਡੀ.ਐਸ.ਪੀ ਯੋਗੀਰਾਜ ਨੇ ਕਿਹਾ ਕਿ ਇਸ ਪਵਿੱਤਰ ਯਾਤਰਾ 'ਤੇ ਜਾਣ ਵਾਲੇ ਯਾਤਰੂਆਂ ਦੀ ਸੁੱਰਖਿਆ ਲਈ ਸਥਾਨਕ ਪੁਲਿਸ ਕਰਮਚਾਰੀ ਜਿਥੇ ਦਿੱਲੀ ਤਕ ਨਾਲ ਜਾਣਗੇ ਉਥੇ ਹੀ ਰਸਤੇ 'ਚ ਹਰ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਅਗਵਾਈ ਤੇ ਮਦਦ ਵੀ ਕੀਤੀ ਜਾਵੇਗੀ।
ਇਸ ਮੌਕੇ ਪੰਜਾਬ ਸਟੇਟ ਹੱਜ ਕਮੇਟੀ ਵਲੋਂ ਚਾਹ ਤੇ ਪਾਣੀ ਦੀ ਸਟਾਲ ਲਗਾਈ ਗਈ ਅਤੇ ਮੁਸਲਿਮ ਫ਼ੈਡਰੇਸ਼ਨ ਆਫ਼ ਪੰਜਾਬ ਦੇ ਮੈਬਰਾਂ ਵੱਲੋ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ ਤੇ ਹਾਜੀ ਮੁਹੰਮਦ ਜਮੀਲ ਦੀ ਅਗਵਾਈ ਹੇਠ ਰੇਲਵੇ ਪਲੇਟ ਫਾਰਮ 'ਤੇ ਜਾਣ ਵਾਲੇ ਹੱਜ ਯਾਤਰੀਆਂ ਲਈ ਮਿਨਰਲ ਵਾਟਰ ਦੀਆ ਬੋਤਲਾਂ ਅਤੇ ਰਿਫਰੈਸ਼ਮੈਂਟ ਕਿੱਟਾਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਸਥਾਨਕ ਪ੍ਰਸ਼ਾਸ਼ਨ ਵਲੋ ਤਹਿਸੀਲਦਾਰ ਸਿਰਾਜ ਅਹਿਮਦ, ਡੀ.ਐਸ.ਪੀ ਯੋਗੀਰਾਜ, ਮਜੀਦ ਖਾਂ ਐਸ.ਐਚ.ਓ-2, ਜਗਜੀਤ ਸਿੰਘ ਏ.ਐਸ.ਆਈ ਸਿਟੀ-1, ਨਗਰ ਕੋਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫ਼ੌਜੀ, ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਕੌਂਸਲਰ ਫਾਰੂਕ ਅਨਸਾਰੀ, ਕੌਂਸਲਰ ਹਾਜੀ ਅਬਦੁਲਾ ਠੇਕੇਦਾਰ, ਅਨਵਾਰ ਮਹਿਬੂਬ (ਸਾਰੇ ਮੈਬਰ ਹੱਜ ਕਮੇਟੀ) ਯਾਸੀਨ ਖਾਲਿਦ, ਹਨੀਫ਼ ਅਬਦਾਲੀ ਕਿਲਾ, ਹਬੀਬ ਖੁਸੀ ਮਾਰਬਲ, ਸ਼ਮਸ਼ੂਦੀਨ ਚੌਧਰੀ, ਕੋਂਸਲਰ ਦਰਸ਼ਨ ਪਾਲ ਰਿਖੀ, ਐਡਵੋਕੇਟ ਇਜਾਜ ਆਲਮ, ਪੱਪੂ ਪਹਿਲਵਾਨ,ਪ੍ਰਧਾਨ ਮੁਹੰਮਦ ਅਸਲਮ ਅੱਛੂ,ਮੁਹੰਮਦ ਸ਼ਬੀਰ ਬਿੱਲੂ, ਮੁਮਤਾਜ ਨਾਗੀ, ਅਖਤਰ ਅਬਦਾਲੀ, ਮਹਿਮੂਦ ਕਾਲਾ ਵੀ ਵਿਸ਼ੇਸ਼ ਤੌਰ ਤੇ ਹਾਜੀਆਂ ਨੂੰ ਮੁਬਾਰਕਬਾਦ ਦੇਣ ਲਈ ਰੇਲਵੇ ਸਟੇਸ਼ਨ 'ਤੇ ਪਹੁੰਚੇ।