ਆਪਣੇ ਫ਼ੈਸਲਿਆ ਰਾਹੀਂ ਗਰੀਬਾਂ ਦੇ ਰੁਜ਼ਗਾਰ ਖੋਹ ਰਹੀ AAP ਸਰਕਾਰ- ਸੁਖਪਾਲ ਖਹਿਰਾ
Published : Apr 30, 2022, 3:54 pm IST
Updated : Apr 30, 2022, 3:54 pm IST
SHARE ARTICLE
Bhagwant Mann and Sukhpal Khaira
Bhagwant Mann and Sukhpal Khaira

ਆਮ ਆਦਮੀ ਪਾਰਟੀ ਸੜਕਾਂ ਤੋਂ ਰੇਹੜੀ ਵਾਲਿਆਂ ਨੂੰ ਹਟਾਉਣ ਦੀ ਗੱਲ ਕਰ ਰਹੀ ਹੈ, ਜਦਕਿ ਕੋਈ ਸਮਾਂ ਸੀ ਜਦੋਂ ਪਾਰਟੀ ਰੇਹੜੀ ਵਾਲਿਆਂ ਨੂੰ ਵਿਧਾਇਕ ਬਣਾਉਣ ਦੀ ਗੱਲ ਕਰਦੀ ਸੀ


ਚੰਡੀਗੜ੍ਹ: ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਅਰਾਜਕਤਾ ਦੀਆਂ ਗਤੀਵਿਧੀਆਂ ਇੱਕਦਮ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਪਟਿਆਲਾ 'ਚ ਹੋਈ ਹਿੰਸਾ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ ਹਨ, ਜਦਕਿ ਦੂਜੇ ਪਾਸੇ ਸਰਕਾਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਰੁਜ਼ਗਾਰ ਖੋਹਣ 'ਤੇ ਤੁਲੀ ਹੋਈ ਹੈ।

 Sukhpal KhairaSukhpal Khaira

ਸੜਕਾਂ ਦੇ ਕੰਢੇ ਰੇਹੜੀਆਂ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲਿਆਂ ਦਾ ਕੰਮ ਬੰਦ ਕੀਤਾ ਜਾ ਰਿਹਾ ਹੈ ਅਤੇ ਰੇਹੜੀਆਂ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਆਮ ਆਦਮੀ ਪ੍ਰੇਸ਼ਾਨ ਹੈ। ਗਲੀ-ਮੁਹੱਲੇ ਵਾਲੇ ਹੁਣ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕੋਸ ਰਹੇ ਹਨ। ਆਮ ਆਦਮੀ ਪਾਰਟੀ ਸੜਕਾਂ ਤੋਂ ਰੇਹੜੀ ਵਾਲਿਆਂ ਨੂੰ ਹਟਾਉਣ ਦੀ ਗੱਲ ਕਰ ਰਹੀ ਹੈ, ਜਦਕਿ ਕੋਈ ਸਮਾਂ ਸੀ ਜਦੋਂ ਪਾਰਟੀ ਰੇਹੜੀ ਵਾਲਿਆਂ ਨੂੰ ਵਿਧਾਇਕ ਬਣਾਉਣ ਦੀ ਗੱਲ ਕਰਦੀ ਸੀ। ਪੰਕਚਰ ਵਾਲਿਆਂ ਨੂੰ ਵਿਧਾਇਕ ਬਣਾਉਣ ਦੀਆਂ ਗੱਲਾਂ ਕਰਦੀ ਸੀ।

Sukhpal KhairaSukhpal Khaira

ਹੁਣ ਉਹਨਾਂ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ। ਜੇਕਰ ਸਰਕਾਰ ਨੇ ਅਜਿਹੇ ਫੈਸਲੇ ਵੀ ਲੈਣੇ ਹਨ ਤਾਂ ਘੱਟੋ-ਘੱਟ 6 ਮਹੀਨੇ ਅਤੇ 1 ਸਾਲ ਦਾ ਸਮਾਂ ਦਿਓ ਤਾਂ ਜੋ ਵਿਅਕਤੀ ਹੋਰ ਵਿਕਲਪ ਲੱਭ ਸਕੇ। ਪਟਿਆਲਾ ਵਿਚ ਹੋਈ ਹਿੰਸਾ ਬਾਰੇ ਉਹਨਾਂ ਕਿਹਾ ਕਿ ਇਹ ਨਿੰਦਣਯੋਗ ਘਟਨਾ ਹੈ। ਇੰਟੈਲੀਜੈਂਸ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਪੁਲਿਸ ਅਤੇ ਪ੍ਰਸ਼ਾਸਨ ਨੂੰ ਪਟਿਆਲਾ ਵਿਚ ਪ੍ਰਦਰਸ਼ਨ ਬਾਰੇ ਪਹਿਲਾਂ ਹੀ ਪਤਾ ਸੀ।

Bhagwant Mann Bhagwant Mann

ਅਜਿਹੇ ਵਿਚ ਪੁਲਿਸ ਨੂੰ ਸਾਰੇ ਪ੍ਰਬੰਧ ਪਹਿਲਾਂ ਤੋਂ ਹੀ ਕਰਕੇ ਰੱਖਣੇ ਚਾਹੀਦੇ ਸਨ। ਪੁਲਿਸ ਕੋਲ ਕਾਫੀ ਸਮਾਂ ਸੀ ਕਿ ਉਹ ਅਪਣੀ ਤਿਆਰੀ ਕਰਦੀ ਪਰ ਪੁਲਿਸ ਪ੍ਰਸ਼ਾਸਨ ਇਸ ਵਿਚ ਨਾਕਾਮ ਰਿਹਾ। ਅਜਿਹੇ 'ਚ ਪੁਲਿਸ ਨੂੰ ਪਹਿਲਾਂ ਤੋਂ ਹੀ ਸਾਰੇ ਪ੍ਰਬੰਧ ਕਰ ਲੈਣੇ ਚਾਹੀਦੇ ਸਨ। ਪੁਲਿਸ ਕੋਲ ਆਪਣੀਆਂ ਤਿਆਰੀਆਂ ਕਰਨ ਲਈ ਕਾਫੀ ਸਮਾਂ ਸੀ ਪਰ ਪੁਲਿਸ ਪ੍ਰਸ਼ਾਸਨ ਇਸ ਵਿਚ ਨਾਕਾਮ ਰਿਹਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement