
ਐਸਟਰਾਜ਼ੇਨੇਕਾ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਉਨ੍ਹਾਂ ਦੀ ਕੋਵਿਡ -19 ਵੈਕਸੀਨ ਦੇ ਗੰਭੀਰ ਮਾੜੇ ਪ੍ਰਭਾਵ ਹੋ ਸਕਦੇ ਹਨ
Covid 19 vaccine side effects : ਕੋਰੋਨਾ ਮਹਾਂਮਾਰੀ ਵਿੱਚ ਬ੍ਰਿਟਿਸ਼ ਫਾਰਮਾ ਕੰਪਨੀ ਐਸਟਰਾਜ਼ੇਨੇਕਾ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਉਨ੍ਹਾਂ ਦੀ ਕੋਵਿਡ -19 ਵੈਕਸੀਨ ਦੇ ਗੰਭੀਰ ਮਾੜੇ ਪ੍ਰਭਾਵ ਹੋ ਸਕਦੇ ਹਨ। ਭਾਰਤ ਵਿੱਚ AstraZeneca ਕੰਪਨੀ ਦੇ ਫਾਰਮੂਲੇ 'ਤੇ ਬਣੀ ਵੈਕਸੀਨ Covishield ਹੈ।
AstraZeneca ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰੀਏ ਤਾਂ ਇਸਨੂੰ ਲੈਣ ਤੋਂ ਬਾਅਦ ਕੁੱਝ ਲੋਕਾਂ ਨੂੰ ਖੂਨ ਦਾ ਜੰਮਣਾ , ਦਿਲ ਦੀਆਂ ਸਮੱਸਿਆਵਾਂ ਅਤੇ ਹੋਰ ਗੰਭੀਰ ਦਿੱਕਤਾਂ ਦਾ ਸਾਹਮਣਾ ਪਿਆ ਹੈ। ਦੇਸ਼ ਦੇ ਕਰੋੜਾਂ ਲੋਕਾਂ ਨੇ ਕੋਵਿਸ਼ੀਲਡ ਵੈਕਸੀਨ ਲਗਵਾਈ ਸੀ। ਜੇਕਰ ਤੁਸੀਂ ਭੁੱਲ ਗਏ ਹੋ ਕਿ ਤੁਹਾਨੂੰ ਕਿਹੜੀ ਵੈਕਸੀਨ ਲੱਗੀ ਹੈ ਤਾਂ ਚਿੰਤਾ ਕਰਨ ਦੀ ਬਜਾਏ ਮਿੰਟਾਂ ਵਿੱਚ ਪਤਾ ਲਗਾਓ ਕਿ ਤੁਸੀਂ ਕਿਹੜੀ ਵੈਕਸੀਨ ਲਗਵਾਈ ਹੈ।
ਵੈਬਸਾਈਟ ਦੁਆਰਾ ਇੰਝ ਕਰੋ ਚੈੱਕ
ਜੇਕਰ ਤੁਸੀਂ ਚਾਹੋ ਤਾਂ ਵੈੱਬਸਾਈਟ ਦੇ ਜ਼ਰੀਏ ਵੀ ਵੈਕਸੀਨ ਦਾ ਪਤਾ ਲਗਾ ਸਕਦੇ ਹੋ। ਇਸਦੇ ਲਈ ਤੁਹਾਨੂੰ selfregistration.cowin.gov.in 'ਤੇ ਜਾਣਾ ਹੋਵੇਗਾ ਅਤੇ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ Get OTP 'ਤੇ ਕਲਿੱਕ ਕਰੋ। ਇਹ OTP ਤੁਹਾਡੇ ਰਜਿਸਟਰਡ ਨੰਬਰ 'ਤੇ ਆਵੇਗਾ। ਹੁਣ ਲੌਗਇਨ ਵੇਰਵਿਆਂ ਵਿੱਚ OTP ਜਮ੍ਹਾਂ ਕਰੋ। ਜਿਵੇਂ ਹੀ ਤੁਸੀਂ OTP ਦਾਖਲ ਕਰਦੇ ਹੋ, ਤੁਹਾਡੇ ਸਾਹਮਣੇ ਇੱਕ ਪੇਜ ਖੁੱਲ੍ਹ ਜਾਵੇਗਾ, ਜਿਸ ਵਿੱਚ ਸਾਰੀ ਜਾਣਕਾਰੀ ਹੋਵੇਗੀ ਕਿ ਤੁਹਾਨੂੰ ਕਿਹੜੀ ਵੈਕਸੀਨ ਅਤੇ ਕਦੋਂ ਲਗਵਾਈ ਹੈ।
ਇਨ੍ਹਾਂ ਐਪਸ ਜ਼ਰੀਏ ਡਾਊਨਲੋਡ ਕਰ ਸਕਦੇ ਹੋ ਸਰਟੀਫਿਕੇਟ
ਵੈੱਬਸਾਈਟ ਤੋਂ ਇਲਾਵਾ ਤੁਸੀਂ ਅਰੋਗਿਆ ਸੇਤੂ ਅਤੇ ਡਿਜੀ ਲਾਕਰ ਐਪ ਰਾਹੀਂ ਵੀ ਦੇਖ ਸਕਦੇ ਹੋ ਕਿ ਤੁਸੀਂ ਕਿਹੜੀ ਵੈਕਸੀਨ ਲਗਵਾਈ ਹੈ। ਤੁਸੀਂ ਇੱਥੋਂ ਕਰੋਨਾ ਵੈਕਸੀਨ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹੋ।
ਕੋਵਿਸ਼ੀਲਡ ਤੋਂ ਇਲਾਵਾ ਲੱਗੀ ਸੀ ਇਹ ਵੈਕਸੀਨ
ਕੋਲੀਸ਼ੀਲਡ ਤੋਂ ਇਲਾਵਾ ਭਾਰਤ ਵਿੱਚ ਲੋਕਾਂ ਨੂੰ ਰੂਸੀ ਵੈਕਸੀਨ ਸਪੁਟਨਿਕ-V ਅਤੇ ਕੋ-ਵੈਕਸੀਨ ਲੱਗੀ ਸੀ। Sputnik-V ਨੂੰ ਰੂਸ ਤੋਂ ਅਗਸਤ 2020 ਵਿੱਚ ਐਮਰਜੈਂਸੀ ਸਥਿਤੀ ਵਿੱਚ ਮਨਜ਼ੂਰੀ ਮਿਲੀ ਸੀ। ਇਹ ਕੋਰੋਨਾ ਵਿਰੁੱਧ ਮਨਜ਼ੂਰ ਕੀਤੇ ਜਾਣ ਵਾਲੀ ਪਹਿਲੀ ਵੈਕਸੀਨ ਹੈ। ਓਥੇ ਹੀ ਭਾਰਤ ਬਾਇਓਟੈਕ ਦੀ ਕੋ-ਵੈਕਸੀਨ ਤੀਜੀ ਵੈਕਸੀਨ ਹੈ। ਭਾਰਤ ਵਿੱਚ ਚੌਥੀ ਕੋਰੋਨਾ ਵੈਕਸੀਨ ਮੋਡਰਨਾ ਹੈ। ਇਸ ਵੈਕਸੀਨ ਦਾ ਨਾਂ ਸਪਾਈਕਵੈਕਸ ਹੈ। ਇਸ ਤੋਂ ਇਲਾਵਾ ਜ਼ਾਈਡਸ ਕੈਡੀਲਾ ਵੈਕਸੀਨ ਵੀ ਭਾਰਤ ਵਿੱਚ ਦਿੱਤੀ ਜਾਂਦੀ ਹੈ। ਇਸ ਦੀ ਵੈਕਸੀਨ ਦਾ ਨਾਂ ZyCoV-D ਹੈ।