
ਅਖਿਲੇਸ਼ ਯਾਦਵ ਨੇ ਸਾਰੇ ਬਾਗੀ ਵਿਧਾਇਕਾਂ ਨੂੰ ਦਿਤੀ ਪਾਰਟੀ ਦੀ ਮੈਂਬਰਸ਼ਿਪ
ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਬਸਪਾ ਅਤੇ ਭਾਜਪਾ ਨੂੰ ਕਰਾਰਾ ਝਟਕਾ ਦਿਤਾ ਹੈ। ਇੱਕ ਭਾਜਪਾ ਵਿਧਾਇਕ ਅਤੇ ਬਸਪਾ ਦੇ 6 ਬਾਗੀ ਵਿਧਾਇਕ ਲਖਨਊ ਸਪਾ ਹੈੱਡਕੁਆਰਟਰ ਪਹੁੰਚੇ ਅਤੇ ਸਪਾ 'ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਨਰਮੇ ਦੀ ਨੁਕਸਾਨੀ ਫ਼ਸਲ ਲਈ ਮਿਲੇਗਾ ਮੁਆਵਜ਼ਾ,ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 416 ਕਰੋੜ ਦਾ ਤੋਹਫ਼ਾ
ਅਖਿਲੇਸ਼ ਯਾਦਵ ਨੇ ਸਾਰੇ ਬਾਗੀ ਵਿਧਾਇਕਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦੇ ਦਿਤੀ ਹੈ। ਇਸ ਦੌਰਾਨ ਅਖਿਲੇਸ਼ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਭਾਜਪਾ ਦੇ ਇਕ ਵਿਧਾਇਕ ਦੇ ਸ਼ਾਮਲ ਹੋਣ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਾਜਪਾ ਪਾਰਟੀ ਦਾ ਨਾਅਰਾ ਬਦਲ ਦੇਣਗੇ। 'ਮੇਰਾ ਪ੍ਰਵਾਰ ਭਾਜਪਾ ਪ੍ਰਵਾਰ' ਦੀ ਬਜਾਏ 'ਮੇਰਾ ਪ੍ਰਵਾਰ ਭੱਜਦਾ ਪ੍ਰਵਾਰ' ਰੱਖਿਆ ਜਾਵੇਗਾ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ।
Akhilesh Yadav
ਸਮਾਜਵਾਦੀਆਂ ਦਾ ਮੰਨਣਾ ਹੈ ਕਿ ਜੋ ਕਾਂਗਰਸ ਹੈ ਉਹ ਭਾਜਪਾ ਹੈ, ਜੋ ਭਾਜਪਾ ਹੈ ਉਹ ਕਾਂਗਰਸ ਹੈ। ਦੱਸ ਦੇਈਏ ਕਿ ਬਸਪਾ ਦੇ ਛੇ ਬਾਗੀ ਵਿਧਾਇਕਾਂ 'ਚ ਸੁਸ਼ਮਾ ਪਟੇਲ, ਹਰਗੋਵਿੰਦ ਭਾਰਗਵ, ਅਸਲਮ ਚੌਧਰੀ, ਅਸਲਮ ਰੈਨੀ, ਹਕੀਮ ਲਾਲ ਬਿੰਦ ਅਤੇ ਮੁਜਤਬਾ ਸਿੱਦੀਕੀ ਸ਼ਾਮਲ ਹਨ ਜਦਕਿ ਰਾਕੇਸ਼ ਰਾਠੌਰ ਭਾਜਪਾ ਦੇ ਬਾਗੀ ਵਿਧਾਇਕ ਹਨ ਜੋ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।