ਅਰੁਣਿਮਾ ਸਿਨਹਾ ਨੂੰ ਮੰਦਰ ਅੰਦਰ ਜਾਣੋਂ ਰੋਕਿਆ ਕਿਉਂਕਿ ਉਸ ਨੇ ਸਾੜ੍ਹੀ ਨਹੀਂ ਪਾਈ ਸੀ: ਮੰਦਰ ਪ੍ਰਸ਼ਾਸਨ
Published : Dec 26, 2017, 11:11 pm IST
Updated : Jun 25, 2018, 12:33 pm IST
SHARE ARTICLE
Arunima Sinha
Arunima Sinha

ਉਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਦੇ ਪ੍ਰਸ਼ਾਸਨ ਨੇ ਅੱਜ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਮੰਦਰ ਵਿਚ ਦਰਸ਼ਨ.....

ਉਜੈਨ, 26 ਦਸੰਬਰ : ਉਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਦੇ ਪ੍ਰਸ਼ਾਸਨ ਨੇ ਅੱਜ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਮੰਦਰ ਵਿਚ ਦਰਸ਼ਨ ਕਰਨ ਆਈ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਉਣ ਵਾਲੀ ਦੁਨੀਆਂ ਦੀ ਪਹਿਲੀ ਅੰਗਹੀਣ ਅਰੁਣਿਮਾ ਸਿਨਹਾ ਨੂੰ ਭਸਮਆਰਤੀ ਦੌਰਾਨ ਮੰਦਰ ਦੇ ਗਰਭਗ੍ਰਹਿ ਵਿਚ ਜਾਣ ਤੋਂ ਇਸ ਲਈ ਰੋਕ ਦਿਤਾ ਗਿਆ ਕਿਉਂਕਿ ਉਸ ਨੇ ਸਾੜ੍ਹੀ ਨਹੀਂ ਪਾਈ ਹੋਈ ਸੀ। ਇਥੇ ਨਿਯਮ ਬਣਾਇਆ ਹੋਇਆ ਹੈ ਜਿਸ ਤਹਿਤ ਔਰਤਾਂ ਨੂੰ ਸਾੜ੍ਹੀ ਪਾ ਕੇ ਅਤੇ ਮਰਦਾਂ ਨੂੰ ਧੋਤੀ ਲਾ ਕੇ ਅੰਦਰ ਜਾਣਾ ਪੈਂਦਾ ਹੈ, ਤਦ ਹੀ ਗਰਭਗ੍ਰਹਿ ਵਿਚ ਦਾਖ਼ਲੇ ਦੀ ਪ੍ਰਵਾਨਗੀ ਮਿਲਦੀ ਹੈ। 


ਕੌਮੀ ਪੱਧਰ ਦੀ ਸਾਬਕਾ ਵਾਲੀਬਾਲ ਖਿਡਾਰਨ ਅਰੁਣਿਮਾ ਨੇ ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਟਵਿਟਰ 'ਤੇ ਲਿਖਿਆ ਸੀ, 'ਮੈਨੂੰ ਐਵਰੈਸਟ 'ਤੇ ਚੜ੍ਹਨ ਵਿਚ ਏਨੀ ਦਿੱਕਤ ਨਹੀਂ ਹੋਈ ਜਿੰਨੀ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਵਿਚ ਹੋਈ।' ਉਸ ਨੇ ਇਹ ਵੀ ਕਿਹਾ ਸੀ ਕਿ ਇਸ ਮੰਦਰ ਦੇ ਕਰਮਚਾਰੀਆਂ ਅਤੇ ਮੰਦਰ ਪ੍ਰਸ਼ਾਸਨ ਨੇ ਉਸ ਦੀ ਅੰਗਹੀਣਤਾ ਦਾ ਮਜ਼ਾਕ ਉਡਾਇਆ। ਮੰਦਰ ਦੇ ਅਵਧੇਸ਼ ਸ਼ਰਮਾ ਨੇ ਦਸਿਆ, 'ਅਰੁਣਿਮਾ ਐਤਵਾਰ ਨੂੰ ਸਵੇਰੇ ਸਾਢੇ ਚਾਰ ਵਜੇ ਮੰਦਰ ਵਿਚ ਆਈ। ਉਸ ਨੂੰ ਨੰਦੀ ਗ੍ਰਹਿ ਤਕ ਜਾਣ ਦਿਤਾ ਗਿਆ।' ਸ਼ਰਮਾ ਨੇ ਦਸਿਆ ਕਿ ਗਰਭਗ੍ਰਹਿ ਵਿਚ ਜਾਣ ਲਈ ਭਸਮਆਰਤੀ ਸਮੇਂ ਡਰੈੱਸ ਕੋਡ ਲਾਗੂ ਹੈ। ਬਾਕੀ ਸਮੇਂ ਹਰ ਤਰ੍ਹਾਂ ਦੇ ਕਪੜੇ ਪਾ ਕੇ ਅੰਦਰ ਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਮੇਂ ਦੌਰਾਨ ਅੰਦਰ ਜਾਣ ਲਈ ਭਗਤਾਂ ਨੂੰ ਪਹਿਲਾਂ ਹੀ ਬੁਕਿੰਗ ਕਰਵਾਉਣੀ ਪੈਂਦੀ ਹੈ ਪਰ ਅਰੁਣਿਮਾ ਨੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿਤੀ ਸੀ। (ਏਜੰਸੀ)

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement