
ਆਪਣਾ ਪੰਜਾਬ ਪਾਰਟੀ' ਦੇ ਮੁਖੀ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ
ਚੰਡੀਗੜ੍ਹ, 7 ਅਕਤੂਬਰ (ਨੀਲ ਭਲਿੰਦਰ ਸਿੰਘ): 'ਆਪਣਾ ਪੰਜਾਬ ਪਾਰਟੀ' ਦੇ ਮੁਖੀ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅੱਜ ਅਪਣਾ ਕਿਸੇ ਵੀ ਪਾਰਟੀ ਖ਼ਾਸਕਰ ਅਕਾਲੀ ਦਲ ਨਾਲ ਕੋਈ ਰਲੇਵਾਂ ਹੋ ਰਿਹਾ ਹੋਣ ਦੀਆਂ ਚਰਚਾਵਾਂ ਨੂੰ ਮੁਢੋਂ ਹੀ ਰੱਦ ਕਰ ਦਿਤਾ ਹੈ। ਉਨ੍ਹਾਂ ਅਪਣਾ ਰੁਖ ਸਪੱਸ਼ਟ ਕਰਨ ਲਈ ਅੱਜ ਇਥੇ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫ਼ਰੰਸ ਵੀ ਸੱਦੀ। ਇਸ ਮੌਕੇ ਉਨ੍ਹਾਂਂ ਗੁਰਦਾਸਪੁਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਸਾਫ਼ ਅਕਸ ਵਾਲੇ ਉਮੀਦਵਾਰ ਨੂੰ ਵੋਟਾਂ ਪਾਵੇ। ਉਨ੍ਹਾਂ ਕਿਹਾ ਕਿ ਜਨਤਾ ਜਿਸ ਨੂੰ ਵੀ ਚਾਹੇ ਵੋਟਾਂ ਪਾਵੇ ਪਰ ਇਸ ਗੱਲ ਦਾ ਖਿਆਲ ਰੱਖੇ ਕਿ ਉਹ ਉਮੀਦਵਾਰ ਲੋਕਾਂ ਨਾਲ ਹਰ ਚੰਗੇ-ਮਾੜੇ 'ਚ ਖੜੇ ਅਤੇ ਮਿਲਣਸਾਰ ਹੋਵੇ। ਹਾਲਾਂਕਿ ਛੋਟੇਪੁਰ ਨੇ ਇਹ ਮੰਨਿਆ ਕਿ ਉਨ੍ਹਾਂ ਦੀ ਪਹਿਲੀ ਪਾਰਟੀ 'ਆਪ' ਨੂੰ ਛੱਡ ਕੇ ਗੁਰਦਾਸਪੁਰ ਜ਼ਿਮਨੀ ਚੋਣ 'ਚ ਕੁੱਦੀਆਂ ਸਾਰੀਆਂ ਪ੍ਰਮੁੱਖ ਧਿਰਾਂ ਦੇ ਆਗੂ ਉਨ੍ਹਾਂ ਕੋਲ ਨਿਜੀ ਤੌਰ 'ਤੇ ਹਮਾਇਤ ਲਈ ਬਹੁੜ ਚੁਕੇ ਹਨ ਪਰ ਉਹ ਕਿਸੇ ਨਾਲ ਖੁਲ੍ਹ ਕੇ ਨਹੀਂ ਚਲਣਗੇ।
ਛੋਟੇਪੁਰ ਨੇ ਖ਼ੁਦ ਵੀ ਵੋਟ ਜ਼ਰੂਰ ਪਾਉਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਸਰਹੱਦੀ ਇਲਾਕਾ ਹੈ ਤੇ ਜਿਹੜਾ ਵੀ ਉਮੀਦਵਾਰ ਜਿੱਤੇ ਉਹ ਸਰਹੱਦੀ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਕਰਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ (ਬਾਕੀ ਸਫ਼ਾ 10 'ਤੇ)
ਨਾਲ ਉਨ੍ਹਾਂ ਦੀ ਨਾਲ ਬੈਠਕ ਮਹਿਜ ਇਕ ਅਫ਼ਵਾਹ ਸੀ। ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਵਾਰ ਵਾਰ ਪੁੱਛੇ ਜਾਣ ਉਤੇ ਵੀ ਛੋਟੇਪੁਰ ਨੇ ਵੋਟ ਪਾਉਣ ਮੌਕੇ ਉਨ੍ਹਾਂ ਦੀ ਸਿਆਸੀ ਤਰਜੀਹ ਦਾ ਪ੍ਰਗਟਾਵਾ ਤਾਂ ਨਹੀਂ ਕੀਤਾ ਪਰ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਬਾਰੇ ਪੁੱਛੇ ਸਵਾਲ ਤੇ ਛੋਟੇਪੁਰ ਕੁੱਝ ਵੀ ਬੋਲਣ ਤੋਂ ਟਾਲਾ ਵੱਟ ਗਏ। ਉਂਜ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਜ਼ਰੂਰ ਲੜੇਗੀ।