
30 ਨਵੰਬਰ: ਮਾਲ ਅਤੇ ਸੇਵਾ ਟੈਕਸ ਦੀ ਵੱਧ ਤੋਂ ਵੱਧ 18 ਫ਼ੀ ਸਦੀ ਤੈਅ ਕਰਨ ਬਾਬਤ ਕਾਂਗਰਸ ਦੀ ਮੰਗ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਲੋਚਨਾ
ਨਵੀਂ ਦਿੱਲੀ, 30 ਨਵੰਬਰ: ਮਾਲ ਅਤੇ ਸੇਵਾ ਟੈਕਸ ਦੀ ਵੱਧ ਤੋਂ ਵੱਧ 18 ਫ਼ੀ ਸਦੀ ਤੈਅ ਕਰਨ ਬਾਬਤ ਕਾਂਗਰਸ ਦੀ ਮੰਗ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਲੋਚਨਾ ਕੀਤੇ ਜਾਣ ਤੋਂ ਅਗਲੇ ਹੀ ਦਿਨ ਅੱਜ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸਵਾਲ ਕੀਤਾ ਕਿ ਕੀ ਇਸੇ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਸਰਕਾਰ ਦੇ ਮੁੱਖ ਆਰਥਕ ਸਲਾਹਕਾਰ ਵੀ ਮੂਰਖ ਹਨ?ਚਿਦੰਬਰਮ ਨੇ ਟਵੀਨ ਕਰਦਿਆਂ ਕਿਹਾ, ''ਜੇਕਰ ਟੈਕਸ ਦੀ ਦਰ ਵੱਧ ਤੋਂ ਵੱਧ 18 ਫ਼ੀ ਸਦੀ ਤੈਅ ਕਰਨ ਦੀ ਦਲੀਲ ਗ੍ਰੈਂਡ ਸਟੂਪਿਡ ਥਾਟ (ਬਹੁਤ ਬਕਵਾਸ ਵਿਚਾਰ) ਹੈ ਤਾਂ ਮੁੱਖ ਆਰਥਕ ਸਲਾਹਕਾਰ ਡਾ. ਅਰਵਿੰਦ ਸੁਬਰਾਮੱਨੀਅਮ ਅਤੇ ਹੋਰ ਕਈ ਅਰਥਸ਼ਾਸਤਰੀ ਵੀ ਮੂਰਖ ਹਨ। ਕੀ ਪ੍ਰਧਾਨ ਮੰਤਰੀ ਅਜਿਹਾ ਕਹਿ ਰਹੇ ਹਨ?''
ਗੁਜਰਾਤ 'ਚ ਕਲ ਚਾਰ ਰੈਲੀਆਂ ਨੂੰ ਸੰਬੋਧਨ ਕਰਨ ਦੌਰਾਨ ਮੋਦੀ ਨੇ ਜੀ.ਐਸ.ਟੀ. ਬਾਰੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਟਿਪਣੀ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਲਾਇਆ ਗਿਆ ਸੀ। ਮੋਦੀ ਨੇ ਕਿਹਾ ਸੀ, ''ਪਿੱਛੇ ਜਿਹੇ ਇਕ ਅਰਥਸ਼ਾਸਤਰੀ ਉੱਭਰੇ ਹਨ ਜੋ ਜੀ.ਐਸ.ਟੀ. ਦੀ ਦਰ 18 ਫ਼ੀ ਸਦੀ ਉਤੇ ਸੀਮਤ ਕਰਨ ਦਾ ਸੁਝਾਅ ਦੇ ਕੇ ਗ੍ਰੈਂਡ ਸਟੂਪਿਡ ਥਾਟ (ਜੀ.ਐਸ.ਟੀ.) ਜ਼ਾਹਰ ਕਰ ਰਹੇ ਹਨ।'' (ਪੀਟੀਆਈ)