ਕੈਪਟਨ ਕਰਜ਼ਾ ਮੁਆਫ਼ੀ ਦਾ ਡਰਾਮਾ ਕਰ ਰਹੇ ਹਨ : ਸੁਖਬੀਰ ਸਿੰਘ ਬਾਦਲ
Published : Dec 30, 2017, 1:22 am IST
Updated : Jun 25, 2018, 12:30 pm IST
SHARE ARTICLE
Sukhbir Singh Badal
Sukhbir Singh Badal

ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਕੇ ਸਰਕਾਰ ਬਣਾਈ ਹੈ ਅਤੇ ਹੁਣ ਕਾਂਗਰਸੀ.....

ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਗੁਰਦੇਵ ਸਿੰਘ/ਰਣਜੀਤ ਸਿੰਘ) : ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਕੇ ਸਰਕਾਰ ਬਣਾਈ ਹੈ ਅਤੇ ਹੁਣ ਕਾਂਗਰਸੀ ਮੁੱਖ ਮੰਤਰੀ ਅਤੇ ਪ੍ਰਮੁੱਖ ਆਗੂ ਜਨਤਕ ਤੌਰ 'ਤੇ ਵਿਚਰਨ ਤੋਂ ਕੰਨੀ ਕਤਰਾ ਰਹੇ ਹਨ। ਅੱਜ ਸਥਿਤੀ ਇਹ ਹੈ ਕਿ ਖ਼ੁਦ ਮੁੱਖ ਮੰਤਰੀ ਵੀ ਲੋਕਾਂ ਦੇ ਕਾਰਜਾਂ ਲਈ ਅਪਣੇ ਦਫ਼ਤਰ ਵਿਚ ਨਹੀਂ ਜਾ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਸ਼ਹੀਦ ਭਾਈ ਮਹਾਂ ਸਿੰਘ ਹਾਲ ਵਿਚ ਮੇਲੇ ਮਾਘੀ ਦੇ ਸਮੇਂ ਕੀਤੀ ਜਾਣ ਵਾਲੀ ਕਾਨਫ਼ਰੰਸ ਦੀਆਂ ਤਿਆਰੀਆਂ ਬਾਰੇ ਵਿਚਾਰਾਂ ਕਰਨ ਲਈ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਸਮੇਤ ਸਮੁੱਚੇ ਵਰਗਾਂ ਨਾਲ ਝੂਠ ਵਾਅਦੇ ਕਰਜਾ ਮਆਫੀ, ਸਰਕਾਰੀ ਨੌਕਰੀਆਂ, ਮੁਬਾਇਲ-ਲੈਪਟਾਪ ਦੇਣ ਆਦਿ ਕਰ ਕੇ ਸੱਤਾ ਹਥਿਆਈ ਹੈ। ਸੂਬੇ ਦੀ ਸੱਤਾ ਸੰਭਲਿਆਂ ਕਾਂਗਰਸ ਨੂੰ ਲਗਭਗ ਇਕ ਸਾਲ ਪੂਰਾ ਹੋਣ ਵਾਲਾ ਹੈ ਪਰ ਅਪਣੇ ਚੋਣ ਮੈਨੀਫ਼ੈਸਟੋ ਵਿਚ ਦਰਜ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ 90 ਹਜਾਰ ਕਰੋੜ ਦਾ ਕਰਜ਼ਾ ਹੈ ਪਰ ਕੈਪਟਨ ਸਰਕਾਰ ਸਿਰਫ਼ 2500 ਕਰੋੜ ਦੀ ਕਰਜ਼ਾ ਮੁਆਫ਼ੀ ਦਾ ਡਰਾਮਾ ਕਰ ਕੇ ਕਿਸਾਨਾਂ ਨੂੰ ਬੁੱਧੂ ਬਣਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਪੱਧਰ 'ਤੇ ਅਕਾਲੀ ਦਲ ਵਲੋਂ 10-10 ਮਰਜੀਵੜਿਆਂ ਦੀ ਫ਼ੌਜ ਤਿਆਰ ਕੀਤੀ ਜਾਵੇਗੀ, ਜੋ ਕਾਂਗਰਸੀਆਂ ਦੀ ਧੱਕੇਸ਼ਾਹੀ ਵਿਰੁਧ ਇਕ ਆਵਾਜ਼ ਤੇ ਪਾਰਟੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਤੱਤਪਰ ਰਹੇਗੀ। ਉਨ੍ਹਾਂ ਆਖਿਆ ਕਿ ਇਸ ਵਾਰ ਦੀ ਮੇਲਾ ਮਾਘੀ ਕਾਨਫ਼ਰੰਸ ਪੰਚਾਇਤੀ ਅਤੇ ਪਾਰਲੀਮੈਂਟ ਚੋਣਾਂ ਦਾ ਆਗਾਜ ਹੋਵੇਗੀ ਅਤੇ ਅਸੀਂ ਪਾਰਲੀਮੈਂਟ ਚੋਣਾਂ ਵਿਚ 13 ਦੀਆਂ 13 ਸੀਟਾਂ ਜਿੱਤ ਕੇ ਇਹ ਵਿਖਾਉਣਾ ਹੈ ਕਿ ਲੋਕ ਅੱਜ ਵੀ ਅਕਾਲੀ ਦਲ ਦੇ ਨਾਲ ਖੜ੍ਹੇ ਹਨ। ਇਸ ਸਮੇਂ ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਸੌਂਪਣ ਤੇ ਵਿਸੇਸ਼ ਤੌਰ 'ਤੇ ਧਨਵਾਦ ਕੀਤਾ ਅਤੇ ਜ਼ਿਲ੍ਹਾ ਜਥੇਬੰਦੀ ਵੱਲੋਂ ਇਸ ਮੌਕੇ ਸ. ਬਾਦਲ ਨੂੰ ਸਿਰੋਪਾਉ ਅਤੇ ਸ੍ਰੀ ਸਾਹਿਬ ਨਾਲ ਸਨਮਾਨਤ ਕੀਤਾ।

ਰੋਜ਼ੀ ਬਰਕੰਦੀ ਨੇ ਮੀਟਿੰਗ ਵਿਚ ਸ਼ਾਮਲ ਜ਼ਿਲ੍ਹੇ ਦੇ ਸਮੂਹ ਸੀਨੀਅਰ ਆਗੂਆਂ ਅਤੇ ਸਰਗਰਮ ਵਰਕਰਾਂ ਦਾ ਵੱਢੀ ਗਿਣਤੀ ਵਿੱਚ ਪਹੁੰਚਣ 'ਤੇ ਧਨਵਾਦ ਕੀਤਾ। ਅਖੀਰ ਵਿਚ ਉਨ੍ਹਾਂ ਮੇਲਾ ਮਾਘੀ ਕਾਨਫ਼ਰੰਸ ਵਿਚ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਅਤੇ ਬਿੰਦਰ ਸਿੰਘ ਗੋਨਿਆਣਾ ਪੀਏ ਨੇ ਬਾਖੂਬੀ ਨਿਭਾਈ।  ਇਸ ਵੇਲੇ ਨਵਤੇਜ ਸਿੰਘ ਕਾਉਣੀ, ਜ. ਹੀਰਾ ਸਿੰਘ ਚੜ੍ਹੇਵਣ, ਗੁਰਦੀਪ ਸਿੰਘ ਮੜ੍ਹਮੱਲੂ, ਚੇਅਰਮੈਨ ਦਵਿੰਦਰ ਸਿੰਘ ਬੱਬਲ, ਹਰਪਾਲ ਸਿੰਘ ਬੇਦੀ, ਸਰੂਪ ਸਿੰਘ ਨੰਦਗੜ੍ਹ, ਪ੍ਰੀਤਇੰਦਰ ਸਿੰਘ ਐਡਵੋਕੇਟ, ਵੀਰਪਾਲ ਕੌਰ ਤਰਮਾਲਾ, ਛਿੰਦਰ ਕੌਰ ਧਾਲੀਵਾਲ, ਕਾਕੂ ਸੀਰਵਾਲੀ, ਅਵਤਾਰ ਸਿੰਘ ਵਣਵਾਲਾ, ਹਰਪ੍ਰੀਤ ਸਿੰਘ ਕੋਟਭਾਈ, ਤੇਜਿੰਦਰ ਸਿੰਘ ਮਿਡੂਖੇੜਾ, ਸੰਤੋਖ ਸਿੰਘ ਭੰਡਾਰੀ, ਜਸਵੰਤ ਸਿੰਘ ਰਾਮ ਨਗਰ, ਹਰਚੰਦ ਸਿੰਘ ਵੜਿੰਗ, ਪਰਮਿੰਦਰ ਪਾਸ਼ਾ ਕੌਂਸਲਰ, ਪੱਪੀ ਥਾਂਦੇਵਾਲਾ, ਬਾਬਾ ਦਲੀਪ ਸਿੰਘ, ਮਨਜੀਤ ਸਿੰਘ ਸ਼ੇਰੇਵਾਲਾ, ਬਲਜਿੰਦਰ ਸਿੰਘ ਨੀਟਾ ਰੰਗਪੁਰੀ, ਚਰਨ ਦਾਸ ਚੰਨਾ ਮੈਂਬਰ, ਗੁਰਜਿੰਦਰ ਸਿੰਘ ਬਬਲੂ, ਜਸਵੀਰ ਸਿੰਘ ਜੰਮੂਆਣਾ ਸਰਪੰਚ, ਪ੍ਰਕਾਸ਼ ਸਿੰਘ ਭੱਟੀ, ਲਛਮਣ ਦਾਸ ਝਬੇਲ ਵਾਲੀ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ ਭਲਵਾਨ, ਗੁਰਪਿਆਰ ਸਿੰਘ, ਹਰਚੰਦ ਸਿੰਘ ਵੜਿੰਗ, ਸੁਖਪਾਲ ਸਿੰਘ ਸਰਪੰਚ ਭੁੱਟੀਵਾਲਾ, ਅਸ਼ਵਨੀ ਗਿਰਧਰ, ਰਵਿੰਦਰ ਕਟਾਰੀਆ, ਰਾਕੇਸ਼ ਧੀਂਗੜਾ, ਸੁਖਦੇਵ ਸਿੰਘ ਬੁੱਟਰ, ਸਤਪਾਲ ਸ਼ਰਮਾਂ, ਮਿੱਤ ਸਿੰਘ ਬਰਾੜ, ਗੁਰਮੀਤ ਸਿੰਘ ਜੀਤਾ ਐਮ.ਸੀ, ਰਾਜਪਾਲ ਸਿੰਘ ਸੀਰਵਾਲੀ, ਦਿਆਲ ਸਿੰਘ ਕੋਲਿਆਂ ਵਾਲੀ, ਮਲਕੀਤ ਸਿੰਘ, ਬਲਰਾਜ ਸਿੰਘ ਸਰਪੰਚ, ਵਕੀਲ ਸਿੰਘ ਗੁਲਾਬੇਵਾਲਾ, ਗੁਰਲਾਲ ਸਿੰਘ ਉਦੇਕਰਨ ਤੋਂ ਇਲਾਵਾ ਵੱਢੀ ਗਿਣਤੀ ਵਿੱਚ ਅਕਾਲੀ ਅਤੇ ਬੀਜੇਪੀ ਵਰਕਰ ਹਾਜਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement