ਅਰਦਾਸਾਂ ਅਤੇ ਜਸ਼ਨਾਂ ਨਾਲ ਸੱਭ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਸ਼ੁਰੂ ਹੋਇਆ ਨਵਾਂ ਸਾਲ ਆਕਲੈਂਡ,
Published : Jan 1, 2021, 2:53 am IST
Updated : Jan 1, 2021, 2:53 am IST
SHARE ARTICLE
image
image

ਅਰਦਾਸਾਂ ਅਤੇ ਜਸ਼ਨਾਂ ਨਾਲ ਸੱਭ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਸ਼ੁਰੂ ਹੋਇਆ ਨਵਾਂ ਸਾਲ ਆਕਲੈਂਡ,

31  ਦਸੰਬਰ(ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿਥੇ ਨਵਾਂ ਸਾਲ ਸ਼ੁਰੂ ਹੋਣ 'ਤੇ ਸੱਭ ਤੋਂ ਪਹਿਲਾਂ ਸੂਰਜ ਚੜਿ੍ਹਆ ਮੰਨਿਆ ਜਾਂਦਾ ਹੈ | ਅੱਜ ਇਥੇ 31 ਦਸੰਬਰ ਦੀ ਰਾਤ ਨੂੰ ਮਨਾਏ ਜਾਂਦੇ ਜਸ਼ਨ ਵੀ ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਨੇ ਵੇਖੇ | ਕਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ 'ਚ ਕਈ ਤਰ੍ਹਾਂ ਦੀਆਂ ਸ਼ਰਤਾਂ ਹਨ ਪਰ ਨਿਊਜ਼ੀਲੈਂਡ ਦੇ ਵਿਚ ਇਕੱਠ ਕਰਨ ਲਈ ਕੋਈ ਸ਼ਰਤ ਨਹੀਂ ਹੈ | 
ਅੱਜ ਆਕਲੈਂਡ ਦੇ ਸਕਾਈ ਟਾਵਰ ਉਤੇ ਹੋਈ 5 ਮਿੰਟ ਤਕ ਹੋਈ ਦਿਲਕਸ਼ ਆਤਿਸ਼ਬਾਜ਼ੀ ਅਤੇ ਹਾਰਬਰ ਬਿ੍ਜ ਉਤੇ ਕੀਤੀ ਗਈ ਰੋਸ਼ਨੀ ਨੇ ਨਵੇਂ ਸਾਲ 2021 ਨੂੰ ਜੀ ਆਇਆਂ ਆਖਿਆ | ਹਾਰਬਰ ਬਿ੍ਜ ਉਤੇ ਇਸ ਵਾਰ 40 ਹੋਰ ਸਰਚ ਲਾਈਟਾਂ ਲਾਈਆਂ ਗਈਆਂ ਸਨ ਤਾਂ ਕਿ ਰਾਤ ਨੂੰ ਹੀ ਚੜ੍ਹਦੇ ਸੂਰਜ ਜਿੰਨੀ ਰੋਸ਼ਨੀ ਹੋਵੇ | ਇਨ੍ਹਾਂ ਵਿਸ਼ੇਸ਼ ਲਾਈਟਾਂ ਨੇ ਵੀ 5 ਮਿੰਟ ਤਕ ਪੂਰਾ ਰੰਗੀਨ ਨਜ਼ਾਰਾ ਪੇਸ਼ ਕੀਤਾ |
ਨਿਊਜ਼ੀਲੈਂਡਦੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਅੰਦਰ ਵਿਸ਼ੇਸ਼ ਕੀਰਤਨ ਦੀਵਾਨ ਸਜੇ ਅਤੇ ਅੱਧੀ ਰਾਤ 12 ਵਡੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਗੁਰਦੁਆਰਾ ਨਾਨਕਸਰ ਠਾਠ ਵਿਖੇ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ ਸਨ |

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement