
ਦਖਣੀ ਸੀਰੀਆ 'ਚ ਬੱਸ 'ਤੇ ਹਮਲਾ, 28 ਲੋਕਾਂ ਦੀ ਮੌਤ
ਦਮਸ਼ਿਕ, 31 ਦਸੰਬਰ : ਦਖਣੀ ਸੀਰੀਆ 'ਚ ਇਕ ਬੱਸ 'ਚ ਬੁਧਵਾਰ ਨੂੰ ਹੋਏ ਹਮਲੇ 'ਚ ਘੱਟੋ ਘੱਟ 28 ਯਾਤਰੀਆਂ ਦੀ ਮੌਤ ਹੋ ਗਈ | ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਖ਼ਬਰ ਦਿਤੀ ਹੈ | ਸਰਕਾਰੀ ਸਮਾਚਾਰ ਏਜੰਸੀ ਸਾਨਾ ਨੇ ਦਸਿਆ ਕਿ ਜਿਸ ਸਮੇਂ ਇਹ ''ਅਤਿਵਾਦੀ ਹਮਲਾ'' ਹੋਇਆ ਉਸ ਸਮੇਂ ਬੱਸ ਸੀਰੀਆ ਦੇ ਦਖਣੀ ਦੇਰ ਅਲ ਜੋਰ ਸੂਬੇ ਦੇ ਕੋਬਾਜੇਪ 'ਚ ਸੀ | ਅਧਿਕਾਰੀਆਂ ਨੇ ਦਸਿਆ ਕਿ ਇਸ ਇਲਾਕੇ 'ਚ ਇਕ ਸਮੇਂ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਦਾ ਕੰਟਰੋਲ ਸੀ | ਇਲਾਕੇ ਤੋਂ ਪਕੜ ਛੁੱਟਣ ਤੋਂ ਬਾਅਦ ਵੀ ਸੰਗਠਨ ਇਕੇ ਸਰਗਰਮ ਹੈ | (ਪੀਟੀਆਈ)
image