
ਕਾਂਗਰਸ ਚਾਹੁੰਦੀ ਹੈ ਕਿ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਪਰ ਰਾਜਪਾਲ ਨੇ ਮਿਲਣ ਦਾ ਸਮਾਂ ਨਹÄ ਦਿਤਾ: ਹੁੱਡਾ
ਚੰਡੀਗੜ੍ਹ, 31 ਦਸੰਬਰ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਰਾਜ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਜਲਾਸ ਬੁਲਾਉਣ ਦੇ ਸਬੰਧ ਵਿਚ ਰਾਜਪਾਲ ਨਾਲ ਮੁਲਾਕਾਤ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਸਮਾਂ ਨਹÄ ਦਿਤਾ।
ਵਿਰੋਧੀ ਧਿਰ ਦੇ ਨੇਤਾ ਹੁੱਡਾ ਨੇ ਕਿਹਾ ਕਿ ਸੱਤ ਵਿਚੋਂ ਦੋ ਆਜ਼ਾਦ ਵਿਧਾਇਕਾਂ ਨੇ ਪਹਿਲਾਂ ਹੀ ਭਾਜਪਾ-ਜੇਜੇਪੀ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਹੈ, ਜਦਕਿ ਜੇਜੇਪੀ ਦੇ ਕਈ ਵਿਧਾਇਕ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁਧ ਖੁੱਲ੍ਹੇਆਮ ਕਿਸਾਨਾਂ ਦੇ ਹੱਕ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਅਸÄ ਰਾਜਪਾਲ ਨੂੰ ਪਹਿਲਾਂ ਵੀ ਇਕ ਪੱਤਰ ਵੀ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੂੰ ਇਕ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਬੇਨਤੀ ਕਰਦਿਆਂ ਕਿਹਾ ਸੀ ਕਿ ਕਾਂਗਰਸ ਇਕ ਬੇਭਰੋਸਗੀ ਮਤਾ ਪੇਸ਼ ਕਰਨਾ ਚਾਹੁੰਦੀ ਹੈ, ਕਿਉਂਕਿ ਇਹ ਸਰਕਾਰ ਜਨਤਾ ਨਾਲ ਕੁਝ ਵਿਧਾਇਕਾਂ ਦਾ ਵਿਸ਼ਵਾਸ ਗੁਆ ਚੁਕੀ ਹੈ।
ਹੁੱਡਾ ਨੇ ਕਿਹਾ ਕਿ ਸਾਨੂੰ ਕੋਈ ਜਵਾਬ ਨਹÄ ਮਿਲਿਆ ਜਿਸ ਤੋਂ ਬਾਅਦ ਅਸÄ ਮੁਲਾਕਾਤ ਲਈ ਕਿਹਾ ਪਰ ਸਾਨੂੰ ਦਸਿਆ ਗਿਆ ਕਿ ਕੋਵਿਡ -19 ਕਾਰਨ ਉਹ ਮੁਲਾਕਾਤ ਨਹÄ ਕਰਨਗੇ। ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨਵੰਬਰ ਦੇ ਅੱਧ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਸਨ। (ਪੀਟੀਆਈ)