
ਕੋਵਿਡ 19 : ਚੀਨ ਨੇ 'ਸਿਨੋਫ਼ਾਰਮ' ਦੇ ਟੀਕੇ ਨੂੰ ਸ਼ਰਤਾਂ ਨਾਲ ਦਿਤੀ ਮਨਜ਼ੂਰੀ
ਬੀਜਿੰਗ, 31 ਦਸੰਬਰ : ਚੀਨ ਨੇ ਸਰਕਾਰੀ ਕੰਪਨੀ 'ਸਿਨਫ਼ਾਰਮ' ਵਲੋਂ ਵਿਕਸਿਤ ਕੋਰੋਨਾ ਵਾਇਰਸ ਦੇ ਟੀਕੇ ਨੂੰ ਸ਼ਰਤਾਂ ਸਮੇਤ ਮਨਜ਼ੂਰੀ ਦੇ ਦਿਤੀ ਹੈ | ਸਿਨੋਫ਼ਾਰਮ ਨੇ ਬੁਧਵਾਰ ਨੂੰ ਕਿਹਾ ਸੀ ਕਿ ਉਸ ਦਾ ਟੀਕਾ ਜਾਂਚ ਦੇ ਅੰਤਿਮ ਤੇ ਤੀਜੇ ਪੜਾਅ ਦੇ ਸ਼ੁਰੂਆਤੀ ਨਤੀਜਿਆਂ ਮੁਤਾਬਕ, ਲਾਗ ਤੋਂ ਬਚਾਅ 'ਚ 79.3 ਫ਼ੀ ਸਦੀ ਪ੍ਰਭਾਵੀ ਪਾਇਆ ਗਿਆ ਹੈ |
ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਚੀਨ ਦੇ ਮੈਡੀਕਲ ਉਤਪਾਦਨ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਚੇਨ ਸ਼ਿਫੇਈ ਦੇ ਹਵਾਲੇ ਤੋਂ ਕਿਹਾ, ''ਸਰਕਾਰ ਵਲੋਂ ਚਲਾਈ ਜਾਣ ਵਾਲੀ 'ਸਿਨੋਫ਼ਾਰਮ' ਦੀ ਸਹਾਇਕ ਕੰਪਨੀ 'ਚੀਨ ਨੇਸ਼ਨਲ ਬਾਇਓਟੈਕ ਗੁਰੱਪ (ਸੀਐਨਬੀਜੀ) ਦੇ ਤਹਿਤ 'ਬੀਜਿੰਗ ਇੰਸਟੀਚਿਊਟ ਆਫ਼ ਬਾਇਓਲਾਜਿਕਲ ਪ੍ਰੋਡਕਟਸ' ਸੰਸਥਾ ਵਲੋਂ ਬਣੇ ਟੀਕੇ ਨੂੰ ਬੁਧਵਾਰ ਨੂੰ ਚੀਨ ਦੇ ਰਾਸ਼ਟਰੀ ਮੈਡੀਕਲ ਉਤਪਾਦਨ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿਤੀ ਹੈ | ਖ਼ਬਰ ਮੁਤਾਬਕ, ਚੀਨੀ ਅਧਿਕਾਰੀਆਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਮਾਨਕਾਂ ਦੇ ਮੁਕਾਬਲੇ 'ਚ 'ਸਿਨੋਫਾਰਮ' ਦੇ ਨਤੀਜੇ 50 ਫ਼ੀ ਸਦੀ ਬਿਹਤਰ ਹਨ | ਚੀਨ ਦੀ ਸਰਕਾਰ ਦਵਾਈ ਕੰਪਨੀ 'ਸਿਨੋਫ਼ਾਰਮ' ਉਨ੍ਹਾਂ ਪੰਜ ਚੀਨੀ ਕੰਪਨੀਆਂ ਵਿਚ ਸ਼ਾਮਲ ਹੈ, ਜੋ ਟੀਕਾ ਬਣਾਉਣ ਦੀ ਗਲੋਬਲ ਦੌੜ 'ਚ ਸ਼ਾਮਲ ਹਨ | ਕੋਵਿਡ 19 ਨਾਲ ਦੁਨੀਆਭਰ 'ਚ ਹਾਲੇ ਤਕ 1image8 ਲੱਖ ਤੋਂ ਵੱੜ ਲੋਕਾਂ ਦੀ ਮੌਤ ਹੋ ਚੁੱਕੀ ਹੈ | (ਪੀਟੀਆਈ)