
ਕਿਸਾਨ ਨੇਤਾ ਦੋ ਛੋਟੀਆਂ ਮੰਗਾਂ ਮੰਨਣ ਨੂੰ '50 ਫ਼ੀ ਸਦੀ ਜਿੱਤ' ਕਹਿਣ ਦੀ ਕਾਹਲੀ ਕਰ ਗਏ?
ਕੇਂਦਰ ਸਰਕਾਰ ਇਸ 'ਖ਼ੁਸ਼ੀ' ਨੂੰ ਸੁਪ੍ਰੀਮ ਕੋਰਟ ਵਿਚ ਵਰਤੇਗੀ?
ਨਵੀਂ ਦਿੱਲੀ, 31 ਦਸੰਬਰ (ਸਪੋਕਸਮੈਨ ਨਿਊਜ਼ ਸਰਵਿਸ): ਕਿਸਾਨ ਲੀਡਰ ਬੜੀ ਦੇਰ ਤੋਂ ਇਸ ਅਸੂਲ ਤੇ ਡਟੀਆਂ ਰਹਿ ਕੇ ਹਰ ਪਾਸਿਉਂ ਪ੍ਰਸ਼ੰਸਾ ਖੱਟ ਰਹੇ ਸਨ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ, ਹੋਰ ਕੋਈ ਗੱਲ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੋਵੇਗੀ | ਪਰ ਗੱਲਬਾਤ ਦੇ ਟੇਬਲ ਤੇ ਜਦ ਉਨ੍ਹਾਂ ਨੂੰ 'ਸਜ਼ਾ ਦੇਣ ਵਾਲੇ' ਤੇ ਪ੍ਰੇਸ਼ਾਨ ਕਰਨ ਵਾਲੇ ਦੋ ਕਾਨੂੰਨਾਂ ਤੋਂ ਹੀ ਮੁਕਤੀ ਦੇਣ ਦਾ ਐਲਾਨ ਕਰ ਦਿਤਾ ਤਾਂ ਕਿਸਾਨ ਲੀਡਰਾਂ ਨੇ ਇਸ ਨੂੰ 50 ਫ਼ੀ ਸਦੀ ਜਿੱਤ ਕਹਿ ਕੇ 'ਰਾਜੀਵ-ਲੌਾਗੋਵਾਲ' ਸਮਝੌਤੇ ਦੇ ਦਿਨਾਂ ਦੀ ਹੀ ਯਾਦ ਕਰਵਾ ਦਿਤੀ |
4 ਜਨਵਰੀ ਨੂੰ ਭਾਰਤ ਸਰਕਾਰ ਸੁਪ੍ਰੀਮ ਕੋਰਟ ਵਿਚ ਇਸ ਬਿਆਨ ਨੂੰ ਜ਼ਰੂਰ ਵਰਤੇਗੀ ਤੇ ਕਹੇਗੀ ਕਿ ਅੱਧੀਆਂ ਤਾਂ ਮੰਗਾਂ ਮੰਨੀਆਂ ਜਾ ਚੁਕੀਆਂ ਹਨ ਹਾਲਾਂਕਿ ਇਹ ਅੱਧੀਆਂ 'ਮੰਗਾਂ' ਹੀ ਨਹੀਂ ਸਨ | ਇਹ ਤਾਂ ਸਰਕਾਰ ਨੇ ਕਿਸਾਨਾਂ ਦੀ ਬਾਂਹ ਮੋਰੜਨ ਤੋਂ ਰੋਕਣ ਦੀ ਚੇਤਾਵਨੀ ਹੀ ਸੀ | ਮੰਗਾਂ ਕੇਵਲ ਤਿੰਨ ਕਾਲੇ ਕਾਨੂੰਨ ਅਤੇ ਐਮ.ਐਸ.ਪੀ. ਦੀ ਕਾਨੂੰਨੀ ਵਿਵਸਥਾ ਦੀਆਂ ਹੀ ਸਨ | ਨੌਜਵਾਨ ਤਬਕਾ ਅਪਣੀ ਨਰਾਜ਼ਗੀ ਅੰਮਿ੍ਤਸਰ ਤੋਂ ਲੈ ਕੇ ਅੱਜ ਦਿੱਲੀ ਤਕ ਪ੍ਰਗਟਾਉਂਦਾ ਹੋਇਆ ਵੇਖਿਆ ਗਿਆ, ਭਾਵੇਂ ਉਹ ਮੀਡੀਆ ਸਾਹਮਣੇ ਬੋਲਣ ਤੋਂ ਗੁਰੇਜ਼ ਕਰ ਰਿਹਾ ਹੈ | ਨਿੱਜੀ ਤੌਰ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਕਿਸਾਨ ਲੀਡਰਾਂ ਨੂੰ ਅਪਣੇ ਪਹਿਲਾਂ ਵਾਲੇ ਸਟੈਂਡ 'ਤੇ ਦਿ੍ੜ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਕੇਵਲ ਤਿੰਨ ਕਾਨੂੰਨ ਰੱਦ ਕਰਨ ਅਤੇ ਐਮ.ਐਸ.ਪੀ. ਨੂੰ ਕਾਨੂੰਨੀ ਦਰਜਾ ਦੇਣ ਤਕ ਹੀ ਸੀਮਤ ਹਨ ਤੇ ਬਾਕੀ ਸਾਰੀਆਂ ਗੱਲਾਂ ਉਨ੍ਹਾਂ ਤੋਂ ਬਾਅਦ ਸ਼ੁਰੂ ਹੋਣਗੀਆਂ | ਉਧਰ ਸਰਕਾਰੀ ਸੋਚ ਵਿਚ ਕੋਈ ਫ਼ਰਕ ਆਇਆ ਵੀ ਨਹੀਂ ਵੇਖਿਆ ਜਾ ਰਿਹਾ |
ਰਾਜਸਥਾਨ-ਹਰਿਆਣਾ ਬਾਰਡਰ 'ਤੇ ਅੱਜ ਵੀ ਪੁਲਿਸ ਨੇ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਸੁੱਟੇ | ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਜਾਰੀ ਹੈ¢ ਇਸ ਵਿਚਕਾਰ ਰਾਜਸਥਾਨ ਦੇ ਕਿਸਾਨ ਰਾਜਸਥਾਨ-ਹਰਿਆਣਾ ਦੀ ਸਰਹੱਦ ਸ਼ਾਹਜਹਾਂਪੁਰ 'ਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ¢ ਕਰੀਬ ਇਕ ਦਰਜਨ ਟਰੈਕਟਰਾਂ ਰਾਹੀਂ ਕਿਸਾਨ ਹਰਿਆਣਾ ਪੁਲਿਸ ਦੇ ਬੈਰੀਕੇਡ ਤੋੜਦੇ ਹੋਏ ਦਿੱਲੀ ਰਵਾਨਾ ਹੋ ਗਏ¢ ਇਸ ਦÏਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ¢ ਪੁਲਿਸ ਨੇ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਵੀ ਕੀਤਾ¢
ਨਿਊਜ਼ ਏਜੰਸੀ ਏਐਨਆਈ ਵਲੋਂ ਇਸ ਸਬੰਧੀ ਇਕ ਵੀਡੀਉਂ ਵੀ ਪੋਸਟ ਕੀਤਾ ਗਿਆ ਹੈ | ਦਸਣਯੋਗ ਹੈ ਕਿ 10 ਤੋਂ 15 ਟਰੈਕਟਰ ਲੈ ਕੇ ਕਿਸਾਨ ਹਰਿਆਣਾ ਪੁਲਿਸ ਵਲੋਂ ਸਰਹੱਦ 'ਤੇ ਲਾਏ ਗਏ ਬੈਰੀਕੇਡ ਨੂੰ ਤੋੜਦੇ ਹੋਏ ਅੱਗੇ ਨਿਕਲ ਗਏ¢ ਇਸ ਤੋਂ ਬਾਅਦ ਪੁਲਿਸ ਨੇ ਬਲ ਦੀ ਵਰਤੋਂ ਕੀਤੀ, ਜਿਸ 'ਚ ਕਈ ਕਿਸਾਨਾਂ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ¢ ਇਸ ਪੂਰੀ ਘਟਨਾ ਕਾਰਨ ਸਰਹੱਦ 'ਤੇ ਹਲ-ਚਲ ਮਚ ਗਈ¢
ਸਰਹੱਦ 'ਤੇ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ, ਜਿਨ੍ਹਾਂ ਨੂੰ ਸ਼ਾਂਤ ਕਰਵਾਇਆ ਗਿਆ¢ ਬਾਅਦ ਵਿਚ ਕਿਸਾਨ ਆਗੂ ਰਾਮਪਾਲ ਜਾਟ ਸਮੇਤ ਹੋਰਨਾਂ ਨੇ ਉਨ੍ਹਾਂ ਨੂੰ ਸੰਭਾਲਿਆ¢ ਕਿਸਾਨਾਂ ਨੂੰ ਕਿਹਾ ਗਿਆ ਕਿ ਉਹ ਸ਼ਾਂਤੀਪੂਰਨ ਅੰਦੋਲਨ ਕਰ ਰਹੇ ਹਨ, ਕੋਈ ਵੀ ਜ਼ਬਰਦਸਤੀ ਕਰਦੇ ਹੋਏ ਅੱਗੇ ਨਹੀਂ ਜਾਵੇਗਾ¢
ਦਸਣਯੋਗ ਹੈ ਕਿ ਕਿਸਾਨ ਅਤੇ ਸਰਕਾਰ ਵਿਚਾਲੇ ਅਜੇ ਵੀ ਪੂਰੀ ਸਹਿਮਤੀ ਨਹੀਂ ਬਣੀ ਹੈ¢ ਸ਼ੁਕਰਵਾਰ ਨੂੰ ਸਿੰਘੂ ਸਰਹੱਦ 'ਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਵੇਗੀ¢ ਇਸ ਵਿਚ ਤੈਅ ਕੀਤਾ ਜਾਵੇਗਾ ਕਿ 4 ਜਨਵਰੀ 2021 ਨੂੰ ਹੋਣ ਵਾਲੀ 7ਵੇਂ ਦÏਰ ਦੀ ਬੈਠਕ ਵਿਚ ਕਿਸਾਨਾਂ ਦਾ ਕੀ ਏਜੰਡਾ ਹੋਵੇਗਾ¢ ਬੁਧਵਾਰ ਨੂੰ ਹੋਈ ਬੈਠਕ 'ਚ ਕਿਸਾਨ ਅਤੇ ਸਰਕਾਰ ਵਿਚਾਲੇ 2 ਮੁੱਦਿਆਂ 'ਤੇ ਸਹਿਮਤੀ ਬਣੀ ਹੈ¢ ਇਸ ਦਰਮਿਆਨ ਕਿਸਾਨਾਂ ਨੇ ਅੱਜ ਹੋਣ ਵਾਲੇ ਟਰੈਕਟਰ ਮਾਰਚ ਨੂੰ ਮੁਲਤਵੀ ਕਰ ਦਿਤਾ ਹੈ¢ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਕਿਸਾਨ ਅੰਦਲੋਨ ਦਾ ਅੱਜ 36ਵਾਂ ਦਿਨ ਹੈ¢ (ਏਜੰਸੀ)