
ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਨੋਇਡਾ ’ਚ ਕਈ ਥਾਵਾਂ ’ਤੇ ਕਿਸਾਨਾਂ ਦੇ ਧਰਨੇ ਜਾਰੀ
ਨੋਇਡਾ,31 ਦਸੰਬਰ: ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਨੋਇਡਾ ਵਿਚ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਵੀਰਵਾਰ ਨੂੰ ਵੀ ਜਾਰੀ ਰਿਹਾ।
ਨੋਇਡਾ ਦੇ ਚਿੱਲਾ ਰੈਗੂਲੇਟਰ ਸਰਹੱਦ ਉੱਤੇ ਵੀਰਵਾਰ ਨੂੰ ਵੀ 11 ਕਿਸਾਨਾਂ ਨੇ ਸਾਂਕੇਤਿਕ ਭੁੱਖ ਹੜਤਾਲ ਕੀਤੀ। ਉਥੇ, ਦਲਿਤ ਪ੍ਰੇਰਣਾ ਸਥਲ ਉੱਤੇ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਆਗਾਮੀ ਰੂਪ ਰੇਖਾ ਬਣਾਈ। ਚਿੱਲਾ ਰੈਗੂਲੇਟਰ ਸਰਹੱਦ ’ਤੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਸੂਬਾ ਪ੍ਰਧਾਨ ਯੋਗੇਸ਼ ਪ੍ਰਤਾਪ ਨੇ ਕਿਹਾ ਕਿ ਕਿਸਾਨਾਂ ਦਾ ਮਨੋਬਲ ਟੁੱਟਣ ਵਾਲਾ ਨਹÄ ਹੈ। ਕਿਸਾਨ ਕਿਸੇ ਵੀ ਕੀਮਤ ’ਤੇ ਖੇਤੀਬਾੜੀ ਬਿਲਾਂ ਨੂੰ ਮਨਜ਼ੂਰੀ ਨਹÄ ਦੇਣਗੇ ਅਤੇ ਇਨ੍ਹਾਂ ਨੂੰ ਵਾਪਸ ਕਰਵਾ ਕੇ ਹੀ ਦਮ ਲੈਣਗੇ। ਉਥੇ, ਧਰਨੇ ਉੱਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਦੇ ਅਧਿਕਾਰੀਆਂ ਨੇ ਵੀ ਇਕ ਆਵਾਜ਼ ਵਿਚ ਕਿਹਾ ਕਿ ਮੰਗਾਂ ਪੂਰੀਆਂ ਹੋਣ ਤਕ ਧਰਨਾ ਜਾਰੀ ਰਹੇਗਾ। (ਪੀਟੀਆਈ)