
ਲੌਂਗੋਵਾਲ ਨੇ ਕਿਹਾ ਕਿ ਉਹ ਕਾਂਗਰਸ ਦੀ ਧੱਕੇਸ਼ਾਹੀ ਖ਼ਿਲਾਫ਼ ਡੱਟ ਕੇ ਚੋਣਾਂ ਲੜਨਗੇ।
ਅੰਮ੍ਰਿਤਸਰ - ਸਥਾਨਕ ਸ਼੍ਰੋਮਣੀ ਅਕਾਲੀ ਦਲ ਸ਼ਹਿਰ ਦੀ ਮੀਟਿੰਗ ਪੀਰ ਬਾਬਾ ਚਿਰੰਗੀ ਸ਼ਾਹ ਧਰਮਸ਼ਾਲਾ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਐੱਸ.ਜੀ.ਪੀ.ਸੀ. ਪ੍ਰਧਾਨ ਦੀ ਰਹਿਨੁਮਾਈ ਹੇਠ ਹੋਈ, ਜਿਸ ’ਚ ਵਿਸ਼ੇਸ਼ ਤੌਰ ’ਤੇ ਪਾਰਟੀ ਵਰਕਰਾਂ ਨਾਲ ਆੜਤੀਆ ਐਸੋਸੀਏਸ਼ਨ ਪ੍ਰਧਾਨ ਰਵਿੰਦਰ ਸਿੰਘ ਚੀਮਾ, ਬੁਲਾਰਾ ਵਿਨਰਜੀਤ ਸਿੰਘ ਗੋਲਡੀ, ਰਾਜਿੰਦਰ ਦੀਪਾ ਅਤੇ ਗੁਰਪ੍ਰੀਤ ਸਿੰਘ ਲਖਮੀਰਵਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
Farmers Protest
ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਸੁਨਾਮ ਵਿਖੇ 23 ਵਾਰਡਾਂ ’ਚ ਨਗਰ ਕੌਂਸਲ ਚੋਣਾਂ ਲੜੀਆਂ ਜਾਣਗੀਆਂ ਅਤੇ ਕਮੇਟੀ ਬਣਾ ਕੇ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਧੱਕੇਸ਼ਾਹੀ ਖ਼ਿਲਾਫ਼ ਡੱਟ ਕੇ ਚੋਣਾਂ ਲੜਨਗੇ। ਉਨ੍ਹਾਂ ਨੇ ਖੇਤੀਬਾੜੀ ਕਾਨੂੰਨ ’ਤੇ ਕਿਹਾ ਕਿ ਸਰਕਾਰ ਨੂੰ ਜ਼ਿੱਦ ਛੱਡ ਕੇ ਆਪਣੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।
Sukhbir Singh Badal
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਗਰ ਕੌਂਸਲ ਚੋਣਾਂ ਤੱਕੜੀ ਚੋਣ ਨਿਸ਼ਾਨ ’ਤੇ ਲੜਨ ਲਈ ਕਿਹਾ ਗਿਆ ਹੈ ਅਤੇ ਉਹ ਵਾਰਡਾਂ ’ਚ ਚੋਣ ਨਿਸ਼ਾਨ ’ਤੇ ਹੀ ਲੜਨਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਗੁੰਡਾਗਰਦੀ ਦੇ ਖਿਲਾਫ ਉਹ ਡਟ ਕੇ ਖੜ੍ਹਨਗੇ। ਜਦੋਂ ਦਾ ਕਿਸਾਨ ਭਰਾਵਾਂ ਵੱਲੋਂ ਦਿੱਲੀ ਵਿਖੇ ਮੋਰਚਾ ਲਾਇਆ ਗਿਆ ਹੈ
ਉਦੋਂ ਤੋਂ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਫ੍ਰੀ ਬੱਸਾਂ ਅਤੇ ਉਨ੍ਹਾਂ ਦੇ ਕਈ ਲੀਡਰਾਂ ਵੱਲੋਂ ਪੰਪਾਂ ’ਤੇ ਤੇਲ ਅਤੇ ਹੋਰ ਕਈ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਕਾਂਗਰਸ ਕੱਲਾ ਕਿਸਾਨਾਂ ਨਾਲ ਹੋਣ ਦੀ ਗੱਲ ਕਰ ਰਹੀ ਹੈ ਪਰ ਕਰ ਕੁਝ ਨਹੀਂ ਰਹੀ। ਇਸ ਮੌਕੇ ਪ੍ਰਭਸ਼ਰਨ ਸਿੰਘ ਬੱਬੂ ,ਕੇਸਰ ਸਿੰਘ ,ਹਾਕਮ ਸਿੰਘ, ਲੱਕੀ, ਅਸ਼ਵਨੀ ਅਤੇ ਕਈ ਹੋਰ ਵਰਕਰ ਅਤੇ ਲੀਡਰ ਮੌਜੂਦ ਸਨ ।