ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2017 ਤਹਿਤ ਮੈਗਾ ਪ੍ਰਾਜੈਕਟਾਂ ਲਈ ਪਹਿਲਕਦਮੀਆਂ ਨੂੰ ਹਰੀ ਝੰਡੀ
Published : Jan 1, 2022, 9:46 pm IST
Updated : Jan 1, 2022, 9:46 pm IST
SHARE ARTICLE
Charanjeet Channi
Charanjeet Channi

ਨਿਵੇਸ਼ਕ-ਪੱਖੀ ਫੈਸਲੇ ਨਾਲ ਮਿਲੇਗਾ ਸੂਬੇ ਦੇ ਅਰਥਚਾਰੇ ਅਤੇ ਰੋਜ਼ਗਾਰ ਮੌਕਿਆਂ ਨੂੰ ਹੁਲਾਰਾ


 

ਚੰਡੀਗੜ : ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਉਤਪਤੀ ਨੂੰ ਵਧਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਨੇ ਸ਼ਨੀਵਾਰ ਨੂੰ ਨਵੇਂ ਮੈਗਾ ਅਤੇ ਅਲਟਰਾ ਮੈਗਾ ਪ੍ਰੋਜੈਕਟਾਂ ਲਈ ਪ੍ਰੋਤਸਾਹਨ ਦੇ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸੂਬੇ ਭਰ ’ਚ ਇਨਾਂ ਪ੍ਰੋਜੈਕਟਾਂ ਲਈ ਵੱਡੇ ਪੱਧਰ ‘ਤੇ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਮੁਤਾਬਕ 1500 ਤੋਂ 2500 ਕਰੋੜ ਰੁਪਏ ਦੇ ਨਿਸ਼ਚਿਤ ਪੂੰਜੀ ਨਿਵੇਸ਼ ਅਤੇ 20 ਐਮਵੀਏ ਦੀ  ਘੱਟੋ-ਘੱਟ ਕੰਟਰੈਕਟ ਡਿਮਾਂਡ ਵਾਲੇ ਪ੍ਰਾਜੈਕਟ ਨੂੰ ਮੈਗਾ ਪ੍ਰਾਜੈਕਟ ਜਦਕਿ 2500 ਕਰੋੜ ਰੁਪਏ ਦੇ ਨਿਸ਼ਚਿਤ ਪੂੰਜੀ ਨਿਵੇਸ਼ ਅਤੇ 30 ਐਮਵੀਏ ਦੀ  ਘੱਟੋ-ਘੱਟ ਕੰਟਰੈਕਟ ਡਿਮਾਂਡ ਵਾਲੇ ਪ੍ਰਾਜੈਕਟਾਂ ਨੂੰ ਅਲਟਰਾ ਮੈਗਾ ਪ੍ਰੋਜੈਕਟਾਂ ਦੀ ਸ਼ੇ੍ਰਣੀ ਵਿੱਚ ਰੱਖਿਆ ਜਾਵੇਗਾ।

ਵਿਸ਼ੇਸ਼ ਪੈਕੇਜ  ਤਹਿਤ, ਪ੍ਰੋਜੈਕਟਾਂ ਨੂੰ ਸਥਾਈ ਬਿਜਲੀ ਕੁਨੈਕਸ਼ਨ ਜਾਰੀ ਹੋਣ ਦੀ ਮਿਤੀ ਤੋਂ ਮੈਗਾ ਪ੍ਰੋਜੈਕਟਾਂ ਨੂੰ 4 ਸਾਲ ਅਤੇ ਨਵੇਂ ਅਲਟਰਾ ਮੈਗਾ ਪ੍ਰੋਜੈਕਟਾਂ ਨੂੰ 5 ਸਾਲਾਂ ਲਈ ਵਿਸ਼ੇਸ਼ ਬਿਜਲੀ ਦਰਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸੇ ਤਰਾਂ ਮੈਗਾ ਪ੍ਰੋਜੈਕਟਾਂ ਲਈ ਵੱਧ ਤੋਂ ਵੱਧ 17 ਸਾਲਾਂ ਅਤੇ ਅਲਟਰਾ ਮੈਗਾ ਪ੍ਰੋਜੈਕਟਾਂ ਲਈ 20 ਸਾਲਾਂ ਦੀ ਵੱਧ ਤੋਂ ਵੱਧ ਮਿਆਦ ਦੌਰਾਨ  ਲਈ ਜਾਣ ਵਾਲੀ ਐਫਸੀਆਈ ਦੀ 200 ਫੀਸਦ ਦੀ ਉਪਰਲੀ ਹੱਦ ਦੇ ਨਾਲ  ਨੈੱਟ ਜੀਐਸਟੀ ਦੀ 100 ਫੀਸਦੀ ਦੀ ਦਰ ਨਾਲ ਨੈੱਟ ਜੀਐਸਟੀ ਦੀ ਰਿਇੰਬਰਸਮੈਂਟ ਦੀ ਛੋਟ ਉਪਲਬਧ ਹੋਵੇਗੀ।

 

ਪ੍ਰੋਤਸਾਹਨ ਦਾ ਇਹ ਵਿਸ਼ੇਸ਼ ਪੈਕੇਜ ਸਿਰਫ ਉਨਾਂ ਇਕਾਈਆਂ ਲਈ ਉਪਲਬਧ ਹੋਵੇਗਾ ਜੋ 17 ਅਕਤੂਬਰ, 2022 ਤੋਂ ਪਹਿਲਾਂ ਆਪਣਾ ਸਾਂਝਾ ਅਰਜ਼ੀ ਫਾਰਮ (ਸੀਏਐਫ) ਭਰਨਗੀਆਂ ਅਤੇ ਇਸ ਮਿਤੀ ਤੋਂ 3 ਸਾਲਾਂ (ਮੈਗਾ ਪ੍ਰੋਜੈਕਟ) ਅਤੇ 4 ਸਾਲਾਂ (ਅਲਟਰਾ ਮੈਗਾ ਪ੍ਰੋਜੈਕਟ) ਦੇ ਅੰਦਰ ਵਪਾਰਕ ਉਤਪਾਦਨ ਹਾਸਲ ਕਰਨਗੀਆਂ। ਪ੍ਰੋਤਸਾਹਨ ਦੇ ਉਕਤ ਵਿਸ਼ੇਸ਼ ਪੈਕੇਜ ਨਾਲ, ਰਾਜ ਮੈਗਾ ਅਤੇ ਅਲਟਰਾ ਮੈਗਾ ਪ੍ਰੋਜੈਕਟਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਬਿਹਤਰ ਸਥਿਤੀ ਵਿੱਚ ਹੋਵੇਗਾ ਜੋ ਰਾਜ ਵਿੱਚ ਇੱਕ ਉਦਯੋਗਿਕ ਵਾਤਾਵਰਣ ਦੀ ਸਿਰਜਣਾ ਵਿੱਚ ਮਦਦਗਾਰ ਸਾਬਤ ਹੋਵੇਗਾ ਜਿਸ ਨਾਲ ਬਹੁਤ ਸਾਰੇ ਸਹਾਇਕ ਉਦਯੋਗਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਨਾਲ ਉਦਯੋਗਿਕ ਵਾਤਾਵਰਣ ਅਤੇ ਰਾਜ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ,ਜਿਸ ਨਾਲ ਰੁਜਗਾਰ ਦੇ ਹੋਰ ਮੌਕੇ ਖੁੱਲਣਗੇ।

ਗਊਸ਼ਾਲਾਵਾਂ ਦੇ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਮੁਆਫ ਕਰਨ ਨੂੰ ਪ੍ਰਵਾਨਗੀ
ਇੱਕ ਹੋਰ ਅਹਿਮ ਫੈਸਲੇ ਵਿੱਚ ਕੈਬਨਿਟ ਨੇ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲਾਂ ਦੇ ਬਕਾਇਆ ਬਕਾਏ ਮੁਆਫ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement