
ਕਿਹਾ-ਉਮੀਦ ਕਰਦਾ ਹਾਂ ਨਵਾਂ ਸਾਲ ਸਾਰਿਆਂ ਦੇ ਵਿਹੜੇ ਤੰਦਰੁਸਤੀ-ਤਰੱਕੀਆਂ ਤੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ
ਮੋਹਾਲੀ : ਅੱਜ ਨਵੇਂ ਸਾਲ ਦੀ ਆਮਦ ਹੋਈ ਹੈ ਅਤੇ ਹਰ ਪਾਸੇ ਜਸ਼ਨ ਅਤੇ ਵਧਾਈਆਂ ਦਾ ਆਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਚੰਗੇ ਸਮੇਂ ਦੀ ਕਾਮਨਾ ਕੀਤੀ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ''ਸਾਰਿਆਂ ਨੂੰ ਨਵੇਂ ਸਾਲ 2023 ਦੀਆਂ ਮੁਬਾਰਕਾਂ। ਉਮੀਦ ਕਰਦਾ ਹਾਂ ਨਵਾਂ ਸਾਲ ਸਾਰਿਆਂ ਦੇ ਵਿਹੜੇ ਤੰਦਰੁਸਤੀ-ਤਰੱਕੀਆਂ ਤੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ। ਸਾਡਾ ਆਪਸੀ ਪਿਆਰ-ਭਾਈਚਾਰਾ ਸਦਾ ਵਾਂਗ ਕਾਇਮ ਤੇ ਬਰਕਰਾਰ ਰਹੇ। ਪੰਜਾਬ ਹਰ ਖੇਤਰ ‘ਚ ਨਵੀਆਂ ਬੁਲੰਦੀਆਂ ਸਰ ਕਰੇ।''