
ਆਟੋ ਦੇ ਵਿੱਚ ਕੁੱਲ 12 ਨੌਜਵਾਨ ਸਵਾਰ ਸਨ
ਅੰਮ੍ਰਿਤਸਰ - ਬੀਤੀ ਰਾਤ ਅੰਮ੍ਰਿਤਸਰ ਅਟਾਰੀ ਰੋਡ ’ਤੇ ਘਰਿੰਡਾਂ ਚੌਕ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਦਲਜੀਤ ਸਿੰਘ ਨੇ ਦੱਸਿਆ ਕਿ ਆਟੋ ਦੇ ਵਿੱਚ ਕੁੱਲ 12 ਨੌਜਵਾਨ ਸਵਾਰ ਸਨ ਜਿਹੜੇ ਕਿ ਖਾਸਾ ਵਿਖੇ ਇੱਕ ਸ਼ੈਲਰ ਦੇ ਵਿੱਚ ਮਜ਼ਦੂਰੀ ਕਰਦੇ ਹਨ।
ਉਹਨਾਂ ਦੱਸਿਆ ਕਿ ਇਹ ਸਾਰੇ ਨੌਜਵਾਨ ਨੇਸ਼ਠਾ ਪਿੰਡ ਦੇ ਰਹਿਣ ਵਾਲੇ ਹਨ। ਉਹ ਆਪਣਾ ਕੰਮ ਖ਼ਤਮ ਕਰ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਤਾਂ ਵਰਨਾ ਕਾਰ ਜੋ ਕਿ 180 ਦੀ ਸਪੀਡ ਦੇ ਉੱਤੇ ਆ ਰਹੀ ਸੀ ਉਸ ਨੇ ਆਟੋ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।
ਇਸ ਹਾਦਸੇ ਦੇ ਵਿਚ ਇਕ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ 3 ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।