ਸਰਕਾਰੀ ਸਕੂਲਾਂ ਦੇ ਜੁਆਕਾਂ ਦੀਆਂ ਹੁਣ ਪੰਜੇ ਉਂਗਲਾਂ ਦੇਸੀ ਘਿਓ `ਚ, ਦੁਪਹਿਰ ਦੇ ਖਾਣੇ `ਚ ਮਿਲੇਗਾ ਦੇਸੀ ਘਿਓ ਦਾ ਕੜਾਹ
Published : Jan 1, 2025, 11:06 pm IST
Updated : Jan 1, 2025, 11:06 pm IST
SHARE ARTICLE
ਸਰਕਾਰ ਨੇ ਬਦਲਿਆ ਮਿੱਡ-ਡੇ-ਮੀਲ ਦਾ ਮੀਨੂ
ਸਰਕਾਰ ਨੇ ਬਦਲਿਆ ਮਿੱਡ-ਡੇ-ਮੀਲ ਦਾ ਮੀਨੂ

ਸਰਕਾਰ ਨੇ ਬਦਲਿਆ ਮਿੱਡ-ਡੇ-ਮੀਲ ਦਾ ਮੀਨੂ

ਮੋਹਾਲੀ (ਸਤਵਿੰਦਰ ਸਿੰਘ ਧੜਾਕ) : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੀਐੱਮ ਪੋਸ਼ਣ ਸਕੀਮ ਦੇ ਹਫ਼ਤਾਵਾਰੀ ਮੀਨੂ ਵਿਚ ਚੜ੍ਹਦੇ ਸਾਲ ਹੀ ਤਬਦੀਲੀ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਜਦੋਂ ਸੂਬੇ ਦੇ ਸਕੂਲ ਖੁਲ੍ਹਣਗੇ ਤਾਂ ਵਿਦਿਆਰਥੀਆਂ ਨੂੰ ਦੇਸੀ ਘਿਓ ਦਾ ਕੜਾਹ/ਹਲਵਾ ਵੀ ਨਾਲ ਦਿੱਤਾ ਜਾਵੇਗਾ। ਪੰਜਾਬ ਸਟੇਟ ਮਿੱਡ- ਡੇ- ਮੀਲ ਸੁਸਾਇਟੀ ਨੇ ਇਸ ਬਾਬਤ ਸਿੱਖਿਆ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਂ ਜਾਰੀ ਪੱਤਰ `ਚ ਅਜਿਹੇ ਹੁਕਮ ਜਾਰੀ ਕੀਤੇੇ ਹਨ। ਤਾਜ਼ਾ ਹੁਕਮਾਂ ਅਨੁਸਾਰ ਹੁਣ ਬੁੱਧਵਾਰ ਨੂੰ ਦਿੱਤੇ ਜਾਂਦੇ  ਕੜ੍ਹੀ ਚਾਵਲ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਪੰਜੇ ਉਂਗਲੀਆਂ ਦੇਸੀ ਘਿਓ ਦੇ ਕੜਾਹ ਵਿਚ ਹੋਣਗੀਆਂ।ਕਿਹਾ ਗਿਆ ਹੈ ਕਿ ਦੁਪਿਹਰ ਦੇ ਖਾਣੇ ਵਿਚ ਕੀਤੇ ਗਏ ਬਦਲਾਅ 1 ਜਨਵਰੀ ਤੋਂ ਤੁਰੰਤ ਲਾਗੂ ਹੋਣਗੇ।ਹਾਲਾਂ ਕਿ ਸਰਕਾਰੀ ਸਕੂਲਾਂ ਵਿਚ ਹਾਲੇ 7 ਜਨਵਰੀ ਤਕ ਛੁੱਟੀਆਂ ਹਨ ਇਸ ਲਈ ਇਨ੍ਹਾਂ ਹੁਕਮਾਂ ਦੀ ਤਾਮੀਲ ਅਤੇ ਪਾੜ੍ਹਿਆਂ ਦਾ ਸਵਾਗਤ  8 ਜਨਵਰੀ ਨੂੰ  ਦੇਸੀ ਘਿਓ ਦੇ ਕੜਾਹ ਨਾਲ ਕੀਤਾ ਜਾਵੇਗਾ। ਨਵੇਂ ਹੁਕਮਾਂ ਤੋਂ ਬਾਅਦ ਪਹਿਲਾਂ ਮਿਲਦੇ ਕਾਲੇ/ਚਿੱਟੇ ਛੋਲਿਆਂ,ਪੂਰੀ/ਰੋਟੀ ਦੇ ਨਾਲ ਹਲਵਾ ਹਰੇਕ ਹਫ਼ਤੇ ਦਿੱਤੇ ਜਾਣ ਦੇ ਆਦੇਸ਼ ਹਨ।ਇਹੀ ਨਹੀਂ ਹੁਣ ਸ਼ਨਿੱਚਰਵਾਰ ਨੂੰ ਮਿਲਣ ਵਾਲੇ ਮਾਂਹ-ਦਾਲ਼ ਅਤੇ ਚਾਵਲ ਦੇ ਨਾਲ ਵਿਦਿਆਰਥੀਆਂ ਨੂੰ ਕੇਲੇ ਦੀ ਥਾਂ ਕੀਨੂ ਦੇਣ ਦੀ ਹਦਾਇਤ ਕੀਤੀ ਗਈ ਹੈ।ਹਾਲਾਂ ਕਿ ਪੱਤਰ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀਨੂੰ ਦੀ ਖ਼ਰੀਦ ਕੌਣ ਕਰੇਗਾ। ਇਸ ਤੋਂ ਪਹਿਲਾਂ ਲੰਘੇ ਵਰ੍ਹੇ ਸਾਰਾ ਕੀਨੂੰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਖ਼ਰੀਦ ਕੇ ਸਕੂਲਾਂ ਵਿਚ ਦਿੱਤਾ ਜਾਂਦਾ ਰਿਹਾ ਹੈ।

ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜੀ ਦਾਲ਼ ਇਕ ਹਫ਼ਤੇ ਬਣਾ ਦਿੱਤੀ ਗਈ ਉਹ ਅਗਲੇ ਹਫ਼ਤੇ ਨਾ ਬਣਾਈ ਜਾਵੇ।ਮਿਡ-ਡੇ-ਮੀਲ ਸੁਸਾਇਟੀ ਦੇ ਪੱਤਰ ਤੋਂ ਬਾਅਦ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਹਰਕਿਰਤ ਕੌਰ ਚਾਨੇ ਨੇ ਹਦਾਇਤ ਕੀਤੀ ਹੈ ਕਿ ਸਰਕਾਰ ਵੱਲੋਂ ਜਾਰੀ ਮੀਨੂ ਵਿਚ ਕੋਈ ਵੀ ਬਦਲਾਅ ਨਾ ਕੀਤਾ ਜਾਵੇ।ਕਿਹਾ ਗਿਆ ਹੈ ਕਿ ਜੇਕਰ ਖਾਣਾ ਪ੍ਰਦਾਨ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਪਾਈ ਜਾਂਦੀ ਹੈ ਤਾਂ ਇਸਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੋਵੇਗੀ। ਹਦਇਤਾਂ ਹਨ ਕਿ ਸਾਰੇ ਵਿਦਿਆਰਥੀਆਂ ਨੂੰ ਕਤਾਰ ਵਿਚ ਬਿਠਾ ਕੇ ਮਿੱਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਵਿਚ ਹੀ ਖਾਣਾ ਦਿੱਤਾ ਜਾਵੇ।ਵਿਭਾਗ ਵੱਲੋਂ ਜਾਰੀ ਤਬਦੀਲੀ ਤੋਂ ਬਾਅਦ ਮਿੱਡ-ਡੇ-ਮੀਲ ਯੂਨੀਅਨਾਂ ਨੇ ਵਿਰੋਧ ਕਰਦਿਆਂ ਪਹਿਲਾਂ ਉਨ੍ਹਾਂ ਦੀ ਤਨਖ਼ਾਹ ਵਧਾਉਣ ਦੀ ਮੰਗ ਕਰ ਦਿੱਤੀ ਹੈ।

ਯੂਨੀਅਨਾਂ ਕਰ ਰਹੀਆਂ ਵਿਰੋਧ

ਸਰਕਾਰ ਨੂੰ ਚਾਹੀਦਾ ਹੈ ਕਿ ਮਿਡ ਡੇ ਮੀਲ ਵਰਕਰਾਂ ਦਾ ਕੰਮ ਵਧਾਉਣ ਤੋਂ ਪਹਿਲਾਂ ਇਨ੍ਹਾਂ ਦਾ ਮਿਹਨਤਾਨਾ ਵੀ ਵਧਾਇਆ ਜਾਵੇ।ਵਰਕਰ ਨੂੰ 100 ਰੁਪਏ ਦਿਹਾੜੀ ਮਿਲਦੀ ਹੈ ਜਿਸ ਵਿਚ ਸਕੂਲ ਸਟਾਫ਼ ਦੀ ਚਾਹ-ਪਾਣੀ ਤੇ ਵਿਦਿਆਰਥੀਆਂ ਦੇ ਜੂਠੇ ਭਾਂਡੇ ਮਾਂਜਣ ਤੇ ਖਾਣਾ ਬਣਾਉਣ ਦਾ ਕੰਮ ਮਿਡ-ਡੇ-ਮੀਲ ਵਰਕਰ ਕਰਦੀਆਂ ਹਨ। ਇਸ ਲਈ ਵਾਧੂ ਭਾਰ ਪਾਉਣ ਦੇ ਨਾਲ-ਨਾਲ ਮਿਹਨਤਾਨੇ ਵਾਲੇ ਪਾਸੇ ਵੀ ਧਿਆਨ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ-ਘੱਟ 500 ਰੁਪਏ ਕੀਤੀ ਜਾਵੇ।
ਮਮਤਾ ਸ਼ਰਮਾ, ਜਨਰਲ ਸਕੱਤਰ ਮਿਡ-ਡੇ-ਮੀਲ ਯੂਨੀਅਨ।

Tags: mid day meal

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement