‘16 ਜਨਵਰੀ ਨੂੰ ਮੋਹਾਲੀ ਤੋਂ ਹੋਵੇਗੀ ਸਿਹਤ ਕੈਂਪ ਦੀ ਸ਼ੁਰੂਆਤ’
ਚੰਡੀਗੜ੍ਹ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਲਈ ਅੱਜ ਅਸੀਂ ਇਕ ਐਲਾਨ ਕਰਨ ਜਾ ਰਹੇ ਹਾਂ । 2023 ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿ ‘ਸਾਡੇ ਬਜ਼ੁਰਗ ਸਾਡਾ ਮਾਣ ਹਨ’ ਜਿਸ ਵਿੱਚ ਖੇਤਰਾਂ ਵਿੱਚ ਜਾ ਕੇ ਅਸੀਂ ਕੰਮ ਕੀਤਾ ਸੀ, ਜਿਸ ਵਿੱਚ 20 ਹਜ਼ਾਰ ਬਜ਼ੁਰਗਾਂ ਨੂੰ ਨਾਲ ਲੈ ਕੇ ਗਏ ਸੀ। ਇਸ ਸਾਲ ਵੀ 16 ਜਨਵਰੀ ਨੂੰ ਇਸੇ ਤਰ੍ਹਾਂ ਬਜ਼ੁਰਗਾਂ ਦੀ ਸਿਹਤ ਨਾਲ ਜੁੜੇ ਕੈਂਪ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਲਈ ਸਾਰਣੀ ਬਣਾ ਲਈ ਗਈ ਹੈ। ਇਨ੍ਹਾਂ ਵਿੱਚ ਬਜ਼ੁਰਗਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ।
ਚਸ਼ਮੇ, ਬੈਲਟਾਂ, ਵ੍ਹੀਲਚੇਅਰਾਂ, ਆਰਥੋ ਨਾਲ ਜੁੜੀਆਂ ਚੀਜ਼ਾਂ, ਛੜੀਆਂ ਆਦਿ, ਜਿਨ੍ਹਾਂ ਵਿੱਚ ਆਪ੍ਰੇਸ਼ਨ ਵੀ ਕਰਵਾਏ ਜਾਣਗੇ, ਜਿਸ ਲਈ 7 ਕਰੋੜ 87 ਲੱਖ ਰੁਪਏ ਖਰਚ ਕੀਤੇ ਜਾਣਗੇ । ਸਕ੍ਰੀਨਿੰਗ ਵੀ ਹੋਵੇਗੀ ਜਿਸ ਵਿੱਚ ਉਨ੍ਹਾਂ ਦੇ ਇਕੱਲੇਪਣ ਦੀ ਸਮੱਸਿਆ ਅਤੇ ਜਾਇਦਾਦ ਵਿਵਾਦਾਂ ਨੂੰ ਹੱਲ ਕੀਤਾ ਜਾਵੇਗਾ। ਇਸ ਵਿੱਚ ਪਹਿਲਾਂ 1789 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ । 10 ਜਨਵਰੀ ਨੂੰ ਬਿਰਧ ਆਸ਼ਰਮ ਤਿਆਰ ਹੋ ਜਾਵੇਗਾ, ਜਿਸ ’ਤੇ 9 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 6 ਕਰੋੜ ਰੁਪਏ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਜਾਰੀ ਕੀਤੇ ਜਾਣਗੇ, ਜੋ ਸਾਡੀਆਂ ਸਕੀਮਾਂ ਵਿੱਚ ਸਹਿਯੋਗ ਕਰਦੀਆਂ ਹਨ।
ਜਿਨ੍ਹਾਂ ਪਰਿਵਾਰਾਂ ਵਿੱਚ ਬਜ਼ੁਰਗ ਇਕੱਲੇ ਰਹਿ ਗਏ ਹਨ ਅਤੇ ਉਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਉਨ੍ਹਾਂ ਨੂੰ ਰੈਸਕਿਊ ਕਰਨ ਦਾ ਕੰਮ ਅਸੀਂ ਸ਼ੁਰੂ ਕਰ ਚੁੱਕੇ ਹਾਂ। 3 ਸਰਕਾਰੀ ਬਿਰਧ ਆਸ਼ਰਮ ਹੁਸ਼ਿਆਰਪੁਰ, ਤਪਾ, ਮਾਨਸਾ ਵਿੱਚ ਚੱਲ ਰਹੇ ਹਨ ਅਤੇ 17 ਸਮਾਜ ਸੇਵੀ ਸੰਸਥਾਵਾਂ ਵੀ ਚੱਲ ਰਹੀਆਂ ਹਨ। ਬਜ਼ਰੁਗਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਸਬੰਧੀ ਬੋਲਦਿਆਂ ਉਨ੍ਹਾਂ ਦੱਸਿਆ ਕਿ ਪਹਿਲਾਂ 29 ਕਰੋੜ ਰਿਕਵਰੀ ਸੀ ਪਰ ਇਸ 170 ਕਰੋੜ ਰਿਕਵਰੀ ਕੀਤੀ ਹੈ।
