
ਸਾਲ 2020-21 ਦੇ ਬਜਟ ਪ੍ਰਸਤਾਵ 25 ਫ਼ਰਵਰੀ ਨੂੰ
ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਬੀਤੇ ਦਿਨ ਦੁਪਹਿਰ ਢਾਈ ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਫ਼ੈਸਲਾ ਲਿਆ ਗਿਆ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ 20 ਫ਼ਰਵਰੀ ਵੀਰਵਾਰ ਤੋਂ ਸ਼ੁਰੂ ਹੋਵੇਗਾ ਅਤੇ 28 ਫ਼ਰਵਰੀ ਸ਼ੁਕਰਵਾਰ ਖ਼ਤਮ ਹੋ ਜਾਵੇਗਾ।
File Photo
ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਾਲ 2020-21 ਦੇ ਬਜਟ ਪ੍ਰਸਤਾਵ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਦਨ ਵਿਚ 25 ਫ਼ਰਵਰੀ ਨੂੰ ਪੇਸ਼ ਕੀਤੇ ਜਾਣਗੇ ਜਿਨ੍ਹਾਂ 'ਤੇ 2 ਦਿਨਾਂ ਵਿਚ ਚਰਚਾ ਉਪਰੰਤ ਨਮਿੱਤਣ ਬਿੱਲ ਪਾਸ ਕਰ ਕੇ ਸਰਕਾਰ ਨੂੰ ਖ਼ਜ਼ਾਨੇ ਵਿਚੋਂ ਰਕਮਾਂ ਕਢਾਉਣ ਦਾ ਅਧਿਕਾਰ ਮਿਲ ਜਾਵੇਗਾ।
File Photo
ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਉਪਰੰਤ ਪਿਛਲੇ ਸੈਸ਼ਨ ਦੌਰਾਨ ਰਾਜਪਾਲ ਵਲੋਂ ਦਿਤੇ ਭਾਸ਼ਣ 'ਤੇ ਬਹਿਸ ਸ਼ੁਰੂ ਹੋਵੇਗੀ ਅਤੇ 2 ਬੈਠਕਾਂ ਮਗਰੋਂ ਧੰਨਵਾਦ ਦਾ ਮਤਾ ਪਾਸ ਕੀਤਾ ਜਾਵੇਗਾ।
File Photo
ਅਗਲੀਆਂ ਦੋ ਬੈਠਕਾਂ ਵਿਚ ਕੁੱਝ ਸਰਕਾਰੀ ਬਿੱਲ ਪਾਸ ਕੀਤੇ ਜਾਣਗੇ ਅਤੇ 25 ਫ਼ਰਵਰੀ ਨੂੰ ਪੇਸ਼ ਬਜਟ ਪ੍ਰਸਤਾਵਾਂ 'ਤੇ 2 ਦਿਨ ਬਹਿਸ ਹੋਵੇਗੀ ਅਤੇ 28 ਫ਼ਰਵਰੀ ਨੂੰ ਸਦਨ ਦੀ ਬੈਠਕ ਅਣਮਿਥੇ ਸਮੇਂ ਲਈ ਉਠਾ ਦਿਤੀ ਜਾਵੇਗੀ