
ਸਿੱਧੂ ਨੇ ਟਵੀਟ ਕਰ ਕੇ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ
ਅੰਮਿ੍ਤਸਰ, 31 ਜਨਵਰੀ (ਖ਼ਾਲਸਾ): ਅਪਣੇ ਸ਼ਾਇਰਾਨਾ ਅੰਦਾਜ਼ ਵਿਚ ਸਰਕਾਰ ਨੂੰ ਵੰਗਾਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਵਿਰੁਧ ਹੁੰਕਾਰ ਭਰੀ ਹੈ | ਕਿਸਾਨ ਅੰਦੋਲਨ ਦੇ ਹੱਕ ਵਿਚ ਬੋਲਦਿਆਂ ਨਵਜੋਤ ਸਿੱਧੂ ਨੇ ਇਕ ਟਵੀਟ ਕੀਤਾ ਹੈ | ਜਿਸ ਵਿਚ ਉਨ੍ਹਾਂ ਆਖਿਆ ਹੈ 'ਵੋ ਗੁਲ ਹੀ ਨਹੀਂ ਜਿਸ ਮੇਂ ਖ਼ੁਸ਼ਬੂ ਨਹੀਂ, ਵੋ ਦਿਲ ਹੀ ਨਹੀਂ ਜਿਸ ਮੇਂ ਉਲਫ਼ਤ ਨਹੀਂ, ਲਾਖ ਜ਼ੌਹਰ ਹੋਂ ਸਰਕਾਰ ਮੇਂ... ਇਕ ਇਨਸਾਨੀਅਤ ਨਹੀਂ ਤੋ ਕੁੱਛ ਬੀ ਨਹੀਂ |' ਟਵੀਟ ਕੀਤੇ ਇਸ ਸ਼ੇਅਰ ਦੇ ਨਾਲ ਹੀ ਸਿੱਧੂ ਨੇ ਇਕ ਵੀਡੀਉ ਵਿਚ ਸਾਂਝੀ ਕੀਤੀ ਹੈ, ਜਿਸ ਨੌਜਵਾਨ ਕਿਸਾਨ ਸਿੰਘੂ ਬਾਰਡਰ 'ਤੇ ਬੋਲੇ ਸੋ ਨਿਹਾਲ ਅਤੇ ਪੰਜਾਬ-ਹਰਿਆਣਾ ਏਕਤਾ ਜ਼ਿੰਦਾਬਾਦ ਦੇ ਨਾਹਰੇ ਵੀ ਲਗਾ ਰਹੇ ਹਨ | ਵੀਡੀਉ ਉਪਰ ਲਿਖਿਆ ਗਿਆ ਹੈ ਕਿ ਇਹ ਵੀਡੀਉ 30 ਜਨਵਰੀ ਦੀ ਹੈ |
.image