ਨਕਾਬਪੋਸ਼ਾਂ ਨੇ ਮੰਦਰ ਦੇ ਪੁਜਾਰੀ 'ਤੇ ਸ਼ਰੇਆਮ ਚਲਾਈਆ ਗੋਲੀਆਂ
Published : Feb 1, 2021, 12:34 am IST
Updated : Feb 1, 2021, 12:34 am IST
SHARE ARTICLE
image
image

ਨਕਾਬਪੋਸ਼ਾਂ ਨੇ ਮੰਦਰ ਦੇ ਪੁਜਾਰੀ 'ਤੇ ਸ਼ਰੇਆਮ ਚਲਾਈਆ ਗੋਲੀਆਂ

ਫ਼ਿਲੌਰ, 31 ਜਨਵਰੀ (ਸੁਰਜੀਤ ਸਿੰਘ ਬਰਨਾਲਾ): ਫ਼ਿਲੌਰ ਦੇ ਨਜ਼ਦੀਕੀ ਪਿੰਡ ਭਾਰ ਸਿੰਘ ਪੁਰ ਵਿਖੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਮੰਦਰ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਮੰਦਰ ਦਾ ਪੁਜਾਰੀ ਅਤੇ ਮੰਦਰ ਵਿਖੇ ਸੇਵਾ ਕਰ ਰਹੀ ਲੜਕੀ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੈਲੀ ਵਾਸੀ ਭਾਰ ਸਿੰਘ ਪੁਰ ਨੇ ਦਸਿਆ ਕਿ ਉਹ ਅਤੇ ਉਸ ਨਾਲ ਦੋ ਹੋਰ ਔਰਤਾਂ ਸਵੇਰੇ 9:35 ਮਿੰਟ ਦੇ ਕਰੀਬ ਪਿੰਡ ਦੇ ਸ਼ਿਵ ਮੰਦਰ ਵਿਖੇ ਉਹ ਸੇਵਾ ਕਰ ਰਹੀਆ ਸਨ | ਉਸੇ ਸਮੇਂ ਦੋ ਨੌਜਵਾਨ ਮੋਟਰਸਾਈਕਲ ਉਤੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ  ਸਨ  | ਮੰਦਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋਏ | ਜਿਨ੍ਹਾਂ ਵਲੋਂ ਮੰਦਰ ਅੰਦਰ ਆਉਂਦੇ ਹੀ ਮੰਦਰ ਦੇ ਪੁਜਾਰੀ ਪ੍ਰਗਿਆਨ ਮੁਨੀ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ | 
ਪਹਿਲੀ ਗੋਲੀ ਪੁਜਾਰੀ ਦੀ ਛਾਤੀ ਵਿਚ ਲੱਗੀ ਜਿਸ ਤੋਂ ਬਾਅਦ ਉਹ ਅਪਣੇ ਆਪ ਨੂੰ ਬਚਾਉਣ ਲਈ ਅੰਦਰ ਕਮਰੇ ਵਲੋਂ ਨੂੰ ਭਜਿਆ | ਪੁਜਾਰੀ ਨੂੰ ਅੰਦਰ ਭੱਜਦਾ ਦੇਖ ਹਮਲਾਵਰਾਂ ਵਲੋਂ ਦੋ ਹੋਰ ਗੋਲੀਆਂ ਚਲਾਈਆਂ ਜੋ ਉਸ ਦੀ ਪਿੱਠ ਉਤੇ ਲੱਗੀਆਂ | ਗੋਲੀ ਚੱਲਦੀ ਦੇਖ ਰਸੋਈ ਵਿਚ ਪਾਣੀ ਗਰਮ ਕਰਦੀ ਬਹਾਦਰ ਲੜਕੀ ਸਿਮਰਨ ਨੇ ਬਹਾਦਰੀ ਦਿਖਾਉਂਦੇ ਹੋਏ ਪੁਜਾਰੀ ਨੂੰ ਰਸੋਈ ਅੰਦਰ ਆਉਣ ਲਈ ਕਿਹਾ ਅਤੇ ਉਹ ਪੁਜਾਰੀ ਨੂੰ ਅੰਦਰ ਵਾੜ ਕੇ ਰਸੋਈ ਦਾ ਦਰਵਾਜਾ ਬੰਦ ਕਰਨ ਲੱਗੀ ਤਾਂ ਉਕਤ ਹਮਲਾਵਰਾਂ ਵਲੋਂ ਲੜਕੀ ਉਤੇ ਵੀ ਗੋਲੀ ਚਲਾਈ ਜੋ ਉਸ ਦੀ ਸੱਜੀ ਬਾਂਹ ਵਿਚ ਲੱਗੀ ਜਿਸ ਤੋਂ ਬਾਅਦ ਬਾਹਰ ਗੇਟ ਉਤੇ ਪਿੰਡ ਦੀ ਇਕ ਲੜਕੀ ਆਈ, ਜੋ ਗੋਲੀ ਚਲਦੀ ਦੇਖ ਬਾਹਰ ਅਪਣੇ ਘਰ ਵਲ ਨੂੰ ਭੱਜ ਪਈ ਜਿਸ ਦਾ ਪਿੱਛਾ ਕਰਦੇ ਹੋਏ ਹਮਲਾਵਰਾਂ ਵਲੋਂ ਉਕਤ ਲੜਕੀ ਨੂੰ ਮਾਰਨ ਲਈ ਭੱਜੇ, ਲੜਕੀ ਵਲੋਂ ਭਜ ਕੇ ਅੰਦਰ ਵੜ ਕੇ ਗੇਟ ਬੰਦ ਕਰ ਲਿਆ ਜਿਸ ਉਤੇ ਵੀ ਹਮਲਾਵਰਾਂ ਵਲੋਂ ਗੋਲੀ ਚਲਾਈ ਗਈ ਜੋ ਗੇਟ ਵਿਚ ਲੱਗੀ ਜਿਸ ਤੋਂ ਬਾਅਦ ਪੁਜਾਰੀ ਪ੍ਰਗਿਆਨ ਮੁਨੀ ਅਤੇ ਲੜਕੀ ਸਿਮਰਨ ਨੂੰ ਤੁਰਤ ਲੁਧਿਆਣਾ ਦੇ ਨਿਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ | 
 ਪਿੰਡ ਵਾਸੀਆਂ ਤੋ ਪੁੱਛਣ ਉਤੇ ਪਤਾ ਲੱਗਾ ਕਿ ਉਕਤ ਪੁਜਾਰੀ ਪ੍ਰਗਿਆਨ ਮੁਨੀ ਜੋ ਦੋ ਸਾਲ ਪਹਿਲਾ ਪਿੰਡ ਵਿਚ ਲੁਧਿਆਣਾ ਤੋਂ ਆਇਆ ਸੀ ਅਤੇ ਇੱਥੇ ਮੰਦਰ ਬਣਾਇਆ ਸੀ | ਹਮਲਾਵਰਾਂ ਵਲੋਂ ਸ਼ਰੇਆਮ ਇਸ ਘਟਨਾ ਨੂੰ ਅੰਜਾਮ ਦਿਤਾ, ਜਿਵੇਂ ਉਨ੍ਹਾਂ ਨੂੰ ਕਿਸੇ ਦਾ ਵੀ ਖੌਫ਼ ਨਾ ਹੋਵੇ | ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | 


31ਫਿਲੌਰ01,02,03ਲੋਕਲ
ਪੁਜਾਰੀ ਪ੍ਰਗਿਆਨ ਮੁਨੀ, ਪੱਤਰਕਾਰਾਂ ਨਾਲ ਗੱਲਬਾਤ ਕਰਦ ਹੋਏ ਐੱਸ ਐੱਸ ਪੀ ਦਿਹਾਤੀ ਡਾ ਸੰਦੀਪ ਗਰਗ, ਪਰਮਿੰਦਰ ਹੀਰ ਐੱਸ ਪੀ ਡੀ ਅਤੇ ਜਾਣਕਾਰੀ ਦਿੰਦੇ ਹੋਏ ਸ਼ੈਲੀ ਅਤੇ ਸੰਜੀਵ ਕੁਮਾਰ imageimage| ਤਸਵੀਰਾਂ: ਸੁਰਜੀਤ ਸਿੰਘ ਬਰਨਾਲਾ

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement