ਪਟਿਆਲਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ: ਮੁੱਠਭੇੜ ਦੌਰਾਨ ਗੈਂਗਸਟਰਾਂ ਦਾ ਨਜ਼ਦੀਕੀ ਸਾਥੀ ਹਥਿਆਰਾਂ ਸਮੇਤ ਕਾਬੂ
Published : Feb 1, 2023, 7:28 pm IST
Updated : Feb 1, 2023, 7:50 pm IST
SHARE ARTICLE
photo
photo

ਮੁਲਜ਼ਮ ਖ਼ਿਲਾਫ਼ ਪਹਿਲਾਂ ਕਈ ਅਪਰਾਧਿਕ ਮਾਮਲੇ ਦਰਜ

 


ਪਟਿਆਲਾ- ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਕਿ ਗੋਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਚੰਡੀਗੜ੍ਹ ਅਤੇ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ, ਆਈ.ਜੀ.ਪੀ, ਪਟਿਆਲਾ ਰੇਂਜ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗੈਗਸਟਰਾਂ ਅਤੇ ਹੋਰ ਅਪਰਾਧੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਇਕ ਸਪੈਸਲ ਮੁਹਿੰਮ ਚਲਾਈ ਗਈ ਸੀ, ਜਿਸ ’ਤੇ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ ਹੀ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਨਾਲ ਮੁਠਭੇੜ੍ਹ ਦੋਰਾਨ ਪਵਨ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 10 ਤਫੱਜਲਪੁਰਾ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਵਾਸੀ ਏਕਤਾ ਨਗਰ ਪਟਿਆਲਾ ਤੋਂ ਜੋ ਕਿ ਪੁਲਿਸ ਮੁਠਭੇੜ ਵਿੱਚ ਜ਼ਖ਼ਮੀ ਹੋਇਆ ਹੈ। ਉਸ ਕੋਲੋਂ 2 ਪਿਸਟਲ 32 ਬੋਲ ਸਮੇਤ 7 ਰੌਂਦ ਜ਼ਿੰਦਾ ਅਤੇ 5 ਖੋਲ ਰੌਂਦ 32 ਬੋਰ, ਇੱਕ ਬਰੇਜਾ ਕਾਰ ਬਰਾਮਦ ਹੋਈ ਹੈ।

 ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ ਪਟਿਆਲਾ ਪਾਸ ਖਾਸ ਇਤਲਾਹ ਸੀ ਕਿ ਪਵਨ ਪਿਛਲੇ ਅਰਸੇ ਦੋਰਾਨ ਮੱਧ ਪ੍ਰਦੇਸ ਤੋ ਨਾਜਾਇਜ਼ ਪਿਸਟਲ ਲੈ ਕੇ ਆਇਆ ਹੈ। ਇਸ ਇਤਲਾਹ ਪਰ ਸੀ.ਆਈ.ਏ.ਪਟਿਆਲਾ ਦੀ ਟੀਮ ਇਸ ਦੀ ਤਲਾਸ਼ ਸਬੰਧੀ ਪਵਨ ਦੇ ਟਿਕਾਣਿਆ ਅਤੇ ਪਟਿਆਲਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਅੱਜ ਮਿਤੀ 01.02.2023 ਨੂੰ ਪਟਿਆਲਾ ਸੰਗਰੂਰ ਹਾਈਵੇ ਨੇੜੇ ਪਾਸ ਪਵਨ ਨੂੰ ਗ੍ਰਿਫ਼ਤਾਰ ਕਰਨ ਲਈ ਘੇਰਬੰਦੀ ਕਰਕੇ ਕਾਬੂ ਕਰਨ ਦੀ ਕੋਸਿਸ ਕੀਤੀ ਗਈ ਤਾਂ ਇਸੇ ਦੌਰਾਨ ਪਵਨ ਨੇ ਪਿਸਟਲ ਨਾਲ ਪੁਲਿਸ ਪਾਰਟੀ ਪਰ ਫਾਇਰ ਕੀਤੇ ਤਾਂ ਪੁਲਿਸ ਪਾਰਟੀ ਨੇ ਆਪਣੇ ਆਤਮ ਰੱਖਿਆ ਲਈ ਫਾਇਰ ਕੀਤਾ ਜੋ ਕਿ ਪਵਨ ਦੇ ਸੱਜੀ ਲੱਤ ਵਿੱਚ ਲੱਗਾ ਜਿਸ ਨੂੰ ਮੌਕਾ ਤੋਂ ਡਾਕਟਰੀ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਾਇਆ ਗਿਆ ਅਤੇ ਮੌਕਾ ਤੋਂ 2 ਪਿਸਟਲ  ਰੌਂਦ /ਖੋਲ ਰੌਂਦ ਅਤੇ ਇਕ ਬਰੇਜਾ ਕਾਰ ਬਰਾਮਦ ਕੀਤੇ ਸਨ

ਇਹ ਖ਼ਬਰ ਵੀ ਪੜ੍ਹੋ : ਔਲਿਵ ਗ੍ਰੀਨ(Olive Green) ਰੰਗ ਦੀ ਵਰਦੀ ਅਤੇ ਵਹੀਕਲਜ਼ ਦੀ ਵਰਤੋਂ ’ਤੇ ਪਾਬੰਦੀ 

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਵਨ ਦੇ ਖਿਲਾਫ ਪਹਿਲਾ ਵੀ ਇਰਾਦਾ ਕਤਲ, ਨਸ਼ਾ ਤਸਕਰੀ ਦੇ ਕਈ ਮੁਕੱਦਮੇ ਦਰਜ ਹਨ ਇਸ ਤੋਂ ਬਿਨ੍ਹਾਂ ਇਹ ਚੋਰਾ ਵਿਖੇ ਸਾਲ 2021 ਵਿੱਚ ਫੜੀ ਗਈ ਨਜਾਇਜ਼ ਸ਼ਰਾਬ ਫੈਕਟਰੀ ਦਾ ਵੀ ਦੋਸ਼ੀ ਹੈ। ਇਹ ਕਈ ਵਾਰੀ ਜੇਲ੍ਹ ਜਾ ਚੱਕਾ ਹੈ ਜਿਸ ਦੇ ਗੈਗਸਟਰਾਂ ਅਤੇ ਹੋਰ ਕਰੀਮੀਨਲ ਵਿਅਕਤੀਆਂ ਨਾਲ ਸੰਪਰਕ ਹਨ। ਪ੍ਰੁੰਤੂ ਪਿਛਲੇ ਕੁਝ ਅਰਸੇ ਤੋਂ ਇਹ ਕੰਵਰ ਰਣਦੀਪ ਸਿੰਘ ਐਸ.ਕੇ ਖਰੋੜ (ਹਰਵਿੰਦਰ ਰਿੰਦਾ ਗੈਗ) ਦੇ ਸੰਪਰਕ ਵਿੱਚ ਸੀ।
ਐਸ.ਕੇ ਖਰੋੜ ਅਤੇ ਇਸ ਦੇ ਗੈਂਗ ਨੂੰ ਪਟਿਆਲਾ ਪੁਲਿਸ ਨੇ ਭਾਰੀ ਅਸਲਿਆਂ ਸਮੇਤ ਪਹਿਲਾ ਗ੍ਰਿਫ਼ਤਾਰ ਕੀਤਾ ਸੀ। ਐਸ.ਕੇ ਖਰੋੜ ਜੋ ਕਿ ਤਿਹਾੜ੍ਹ ਜੇਲ੍ਹ ਦਿੱਲੀ ਵਿੱਚ ਬੰਦ ਹੈ।  ਐਸ.ਕੇ ਖਰੋੜ ਦੇ ਐਂਟੀ ਗੈਂਗ ਦੇ ਰਵਿੰਦਰ ਸਿੰਘ ਬਿੰਦਾ ਗੁੱਜਰ ਤੇ ਗੁੰਦਰ ਗੁੱਜਰ ਨੂੰ ਵੀ 2 ਮਹੀਨੇ ਪਹਿਲਾ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
 ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਸਾਰੇ ਕੇਸ ਦੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ ਅਤੇ ਇਸ ਅਪਰੇਸ਼ਨ ਵਿੱਚ ਸ਼ਾਮਲ ਸਾਰੇ ਕਰਮਚਾਰੀਆਂ ਵਿਸ਼ੇਸ਼ ਤੌਰ ਪਰ ਸਨਮਾਨਿਤ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement