Punjab Debt News: ‘ਆਪ’ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਕਰਜ਼ੇ ’ਚ 57,217 ਕਰੋੜ ਰੁਪਏ ਦਾ ਵਾਧਾ ਹੋਇਆ
Published : Feb 1, 2024, 4:16 pm IST
Updated : Feb 1, 2024, 4:16 pm IST
SHARE ARTICLE
After the 'AAP' government came to power, the debt increased by Rs 57,217 crore news in punjabi
After the 'AAP' government came to power, the debt increased by Rs 57,217 crore news in punjabi

Punjab Debt News: ਸੂਬੇ ਦਾ ਕੁਲ ਕਰਜ਼ਾ 3.20 ਲੱਖ ਕਰੋੜ ਰੁਪਏ ਹੋ ਗਿਆ

After the 'AAP' government came to power, the debt increased by Rs 57,217 crore news in punjabi : ਵਸਤੂ ਅਤੇ ਸੇਵਾ ਟੈਕਸ ਅਤੇ ਐਕਸਾਈਜ਼ ਡਿਊਟੀ ਕੁਲੈਕਸ਼ਨ ਨੇ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਨੂੰ ਹੁਲਾਰਾ ਦਿਤਾ ਹੈ, ਪਰ ਵਧਦਾ ਕਰਜ਼ਾ ਅਜੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿੱਛੇ ਜਿਹੇ ਜਾਰੀ ਵਿੱਤੀ ਸਾਲ 2023-24 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ (ਅਪ੍ਰੈਲ ਤੋਂ ਦਸੰਬਰ) ਦੇ ਵਿੱਤੀ ਸੂਚਕਾਂ ਤੋਂ ਪਤਾ ਲਗਦਾ ਹੈ ਕਿ ਸਰਕਾਰ ਨੇ ਇਸ ਮਿਆਦ ਦੌਰਾਨ 26,317 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਪਿਛਲੇ ਵਿੱਤੀ ਸਾਲ (2022-23) ’ਚ ਸੂਬਾ ਸਰਕਾਰ ਵਲੋਂ ਕੁਲ 30,899 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਇਸ ਤਰ੍ਹਾਂ ਅਪ੍ਰੈਲ 2022 ਤੋਂ ਦਸੰਬਰ 2023 ਦਰਮਿਆਨ ‘ਆਪ’ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਕਰਜ਼ੇ ’ਚ 57,217 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਸੂਬੇ ਦਾ ਕੁਲ ਕਰਜ਼ਾ 3.20 ਲੱਖ ਕਰੋੜ ਰੁਪਏ ਹੋ ਗਿਆ ਹੈ। 

ਇਹ ਵੀ ਪੜ੍ਹੋ:  Haryana News: ਹਰਿਆਣਾ ਦੇ 530 ਨੌਜਵਾਨ ਇਜ਼ਰਾਈਲ 'ਚ ਕਰਨਗੇ ਕੰਮ, ਹੋਈ ਭਰਤੀ

ਇਸ ਕਰਜ਼ੇ ਦੀ ਅਦਾਇਗੀ ਲਈ ਸਰਕਾਰ ਨੇ ਪਿਛਲੇ 21 ਮਹੀਨਿਆਂ ’ਚ ਵਿਆਜ ਦੇ ਰੂਪ ’ਚ 31,153 ਕਰੋੜ ਰੁਪਏ (2022-23 ’ਚ 17,083 ਕਰੋੜ ਰੁਪਏ ਅਤੇ ਅਪ੍ਰੈਲ ਤੋਂ ਦਸੰਬਰ 2023 ਦਰਮਿਆਨ 14,069.34 ਕਰੋੜ ਰੁਪਏ) ਖਰਚ ਕੀਤੇ ਸਨ।  ਪੰਜਾਬ ਦਾ ਮਾਲੀਆ ਘਾਟਾ ਚਾਲੂ ਵਿੱਤੀ ਸਾਲ ਦੇ 9 ਮਹੀਨਿਆਂ ’ਚ ਵਧ ਕੇ 23,262 ਕਰੋੜ ਰੁਪਏ ਹੋ ਗਿਆ ਹੈ, ਜਦਕਿ ਪੂਰੇ ਸਾਲ ਲਈ 24,588 ਕਰੋੜ ਰੁਪਏ ਦਾ ਟੀਚਾ ਘਾਟਾ ਸੀ। ਇਸ ਨਾਲ ਖਤਰੇ ਦੀ ਘੰਟੀ ਵੱਜ ਗਈ ਹੈ ਕਿਉਂਕਿ ਮਾਲੀਆ ਘਾਟਾ ਪੂਰੇ ਸਾਲ ਲਈ ਟੀਚੇ ਨੂੰ ਪਾਰ ਕਰ ਸਕਦਾ ਹੈ, ਜਦਕਿ ਵਿੱਤੀ ਸਾਲ 2023-24 ਦੇ ਅੰਤ ਵਿਚ ਅਜੇ ਤਿੰਨ ਮਹੀਨੇ ਬਾਕੀ ਹਨ।

ਇਹ ਵੀ ਪੜ੍ਹੋ:  Warning 2: ਫਿਲਮ 'ਵਾਰਨਿੰਗ 2' ਦਾ ਪ੍ਰੀਮੀਅਰ ਵੇਖ ਕੇ ਆਏ ਲੋਕਾਂ ਦੇ ਖਿੜੇ ਚਿਹਰੇ, ਕਿਹਾ- ਪ੍ਰਿੰਸ-ਗਿੱਪੀ ਨੇ ਬਾਖੂਬੀ ਨਿਭਾਇਆ ਰੋਲ

ਸੂਚਕਾਂ ’ਤੇ ਨਜ਼ਰ ਮਾਰਨ ਤੋਂ ਪਤਾ ਲਗਦਾ ਹੈ ਕਿ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਕੁਲ ਮਾਲੀਆ ਪ੍ਰਾਪਤੀਆਂ ’ਚ ਸੁਧਾਰ ਹੋਇਆ ਹੈ ਪਰ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ 98,852 ਕਰੋੜ ਰੁਪਏ ਦੇ ਟੀਚੇ ਦਾ 63.68 ਫੀ ਸਦੀ ਹਾਸਲ ਕੀਤਾ ਜਾ ਸਕਿਆ। ਇਹ ਪ੍ਰਾਪਤੀਆਂ ਅਪ੍ਰੈਲ ਤੋਂ ਦਸੰਬਰ 2022 ਦਰਮਿਆਨ ਇਕੱਤਰ ਕੀਤੀਆਂ ਮਾਲੀਆ ਪ੍ਰਾਪਤੀਆਂ ਦੇ ਮੁਕਾਬਲੇ 2,852.68 ਕਰੋੜ ਰੁਪਏ ਵੱਧ ਕੇ 62,948 ਕਰੋੜ ਰੁਪਏ ਰਹੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਸ ਚੀਜ਼ ਨੇ ਰਾਜ ਨੂੰ ਅਪਣੀਆਂ ਪ੍ਰਾਪਤੀਆਂ ਵਧਾਉਣ ’ਚ ਸਹਾਇਤਾ ਕੀਤੀ ਸੀ ਉਹ ਸੀ ਉੱਚ ਆਬਕਾਰੀ ਕੁਲੈਕਸ਼ਨ, ਸਟੈਂਪ ਡਿਊਟੀ ਕੁਲੈਕਸ਼ਨ, ਗੈਰ-ਟੈਕਸ ਮਾਲੀਆ ਅਤੇ ਕੇਂਦਰੀ ਟੈਕਸਾਂ ’ਚੋਂ ਰਾਜ ਦਾ ਹਿੱਸਾ। ਹਾਲਾਂਕਿ, ਕੇਂਦਰ ਤੋਂ ਪ੍ਰਾਪਤ ਸਹਾਇਤਾ ਗ੍ਰਾਂਟ ਅਤੇ ਯੋਗਦਾਨ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 6,065.92 ਕਰੋੜ ਰੁਪਏ ਘੱਟ ਹੈ।

 (For more Punjabi news apart from After the 'AAP' government came to power, the debt increased by Rs 57,217 crore news in punjabi  , stay tuned to Rozana Spokesman

Tags: punjab

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement