Punjab News: ਵਰਕਸ਼ਾਪ ਦੇ ਮਾਲਕ ਨੂੰ ਲੁਟੇਰਿਆਂ ਨੇ ਕੀਤਾ ਅਗਵਾ; ਸਾਮਾਨ ਲੁੱਟਣ ਮਗਰੋਂ ਸੜਕ ’ਤੇ ਛੱਡ ਕੇ ਹੋਏ ਫਰਾਰ
Published : Feb 1, 2024, 6:36 pm IST
Updated : Feb 1, 2024, 6:36 pm IST
SHARE ARTICLE
owner of the workshop was kidnapped by robbers
owner of the workshop was kidnapped by robbers

ਪੁਲਿਸ ਨੇ ਮਾਮਲਾ ਕੀਤਾ ਦਰਜ; ਸੀਸੀਟੀਵੀ ਕੈਮਰਿਆਂ ਦੀ ਹੋ ਰਹੀ ਜਾਂਚ

Punjab News:  ਦੋ ਦਿਨ ਪਹਿਲਾਂ ਲੁਧਿਆਣਾ 'ਚ ਕਰੀਬ ਰਾਤ 12.10 ਵਜੇ ਕਾਰ-ਆਟੋ ਵਰਕਸ਼ਾਪ ਦੇ ਮਾਲਕ ਨੂੰ 6 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਸੀ। ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਗੋਲੀਆਂ ਚਲਾ ਕੇ ਉਸ ਨੂੰ ਡਰਾਇਆ ਗਿਆ। ਉਨ੍ਹਾਂ ਨੇ ਪੀੜਤ ਦਾ ਏਟੀਐਮ ਖੋਹ ਕੇ 25 ਹਜ਼ਾਰ ਰੁਪਏ ਕਢਵਾ ਲਏ।

ਬਦਮਾਸ਼ਾਂ ਨੇ ਉਸ ਨੂੰ ਦੋਰਾਹਾ, ਮਾਛੀਵਾੜਾ, ਖੰਨਾ ਅਤੇ ਸਮਰਾਲਾ ਵਿਚ 5 ਘੰਟੇ ਤਕ ਕਾਰ ਵਿਚ ਬਿਠਾ ਕੇ ਰੱਖਿਆ। ਇਹ ਘਟਨਾ ਸਾਹਨੇਵਾਲ ਥਾਣੇ ਦੇ ਬਿਲਕੁਲ ਸਾਹਮਣੇ ਵਾਪਰੀ। ਪੀੜਤ ਨੇ ਮਾਮਲੇ ਦੀ ਸੂਚਨਾ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਦਿਤੀ। ਪੀੜਤ ਪ੍ਰਿਤਪਾਲ ਸਿੰਘ ਵਾਸੀ ਮੁੰਡੀਆਂ ਕਲਾਂ ਦੇ ਬਿਆਨਾਂ ’ਤੇ ਛੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਏਸੀਪੀ ਗੁਰਇਕਬਾਲ ਸਿੰਘ ਨੇ ਦਸਿਆ ਕਿ ਪੀੜਤ ਪ੍ਰਿਤਪਾਲ ਸਿੰਘ ਮੰਗਲਵਾਰ ਦੇਰ ਰਾਤ ਅਪਣੀ ਕਾਰ ਵਿਚ ਘਰ ਪਰਤ ਰਿਹਾ ਸੀ। ਸਾਹਨੇਵਾਲ ਸਥਿਤ ਕੈਰੋ ਹਸਪਤਾਲ ਨੇੜੇ 6 ਅਣਪਛਾਤੇ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ। ਪ੍ਰਿਤਪਾਲ ਸਿੰਘ ਨੇ ਦਸਿਆ ਕਿ ਉਕਤ ਵਿਅਕਤੀਆਂ ਨੇ ਜ਼ਬਰਦਸਤੀ ਕਾਰ ਵਿਚ ਬੈਠ ਕੇ ਉਸ ਕੋਲੋਂ ਮੋਬਾਈਲ ਫੋਨ, ਚਾਂਦੀ ਦਾ ਕੜਾ, ਸੋਨੇ ਦੀ ਚੇਨ ਅਤੇ ਨਕਦੀ ਖੋਹਣੀ ਸ਼ੁਰੂ ਕਰ ਦਿਤੀ। ਪ੍ਰਿਤਪਾਲ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਉਕਤ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਵਿਚੋਂ ਇਕ ਨੇ ਉਸ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਅਤੇ ਉਸ ਕੋਲੋਂ ਸਾਮਾਨ ਖੋਹ ਕੇ ਫਰਾਰ ਹੋ ਗਏ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਾਹਨੇਵਾਲ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਨੇ ਦਸਿਆ ਕਿ ਜਿਸ ਬੈਂਕ ਦੇ ਏਟੀਐਮ ਤੋਂ ਮੁਲਜ਼ਮ ਨੇ ਪੈਸੇ ਕਢਵਾਏ ਸਨ, ਉਸ ਬੈਂਕ ਦੀ ਸੀਸੀਟੀਵੀ ਫੁਟੇਜ ਵੀ ਲਈ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਧਾਰਾ 365 (ਅਗਵਾ), 379-ਬੀ, 384 (ਜਬਰੀ ਵਸੂਲੀ), 506 (ਅਪਰਾਧਿਕ ਧਮਕੀ), 148 (ਦੰਗਾ ਭੜਕਾਉਣਾ) ਆਈਪੀਸੀ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ, ਆਈਪੀਸੀ ਦੀ ਧਾਰਾ 149 , ਆਰਮਜ਼ ਐਕਟ ਦੀਆਂ ਧਾਰਾਵਾਂ 25, 27 ਵੀ ਲਗਾਈ ਗਈ ਹੈ।

(For more Punjabi news apart from owner of the workshop was kidnapped by robbers, stay tuned to Rozana Spokesman)

Tags: kidnapping

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement