Punjab Weather Update: ਪੰਜਾਬ 'ਚ ਮੀਂਹ ਦੇ ਨਾਲ ਹੋਈ ਭਾਰੀ ਗੜ੍ਹੇਮਾਰੀ, ਦਿਨ ਵਿਚ ਛਾਇਆ ਹਨੇਰਾ
Published : Feb 1, 2024, 11:42 am IST
Updated : Feb 1, 2024, 12:35 pm IST
SHARE ARTICLE
Punjab Weather Update news in punjabi
Punjab Weather Update news in punjabi

Punjab Weather Update: ਮੀਂਹ ਕਾਰਨ ਕਈ ਇਲਾਕਿਆਂ ਦੀ ਬਿਜਲੀ ਹੋਈ ਗੁੱਲ

Punjab Weather Update news in punjabi : ਪੰਜਾਬ ਵਿਚ ਬੀਤੀ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਕਈ ਥਾਵਾਂ 'ਤੇ ਮੀਂਹ ਪੈਣ ਨਾਲ ਗੜ੍ਹੇਮਾਰੀ ਵੀ ਹੋਈ ਹੈ। ਮੁਹਾਲੀ ਵਿਚ  ਭਾਰੀ ਗੜ੍ਹੇਮਾਰੀ ਹੋਈ। ਮੀਂਹ ਤੇ ਗੜ੍ਹੇਮਾਰੀ ਕਾਰਨ ਠੰਢ ਇਕਦਮ ਵਧ ਗਈ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ। ਲੁਧਿਆਣਾ ਵਿੱਚ ਅੱਜ ਸਵੇਰੇ ਗੜ੍ਹੇਮਾਰੀ ਹੋਈ ਹੈ। ਸਵੇਰੇ 7:30 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ ਹੈ। ਸਵੇਰੇ 8 ਵਜੇ ਵੀ ਮੀਂਹ ਅਤੇ ਬੱਦਲਾਂ ਕਾਰਨ ਆਸਮਾਨ ਵਿੱਚ ਹਨੇਰਾ ਬਣਿਆ ਰਿਹਾ। ਇਹ ਸਰਦੀਆਂ ਦੀ ਦੂਜੀ ਬਾਰਿਸ਼ ਹੈ। ਇਸ ਤੋਂ ਬਾਅਦ ਠੰਢ ਵਧ ਗਈ ਹੈ। ਖਰੜ ਵਿਚ ਵੀ ਗੜ੍ਹੇਮਾਰੀ ਨਾਲ ਧਰਤੀ ਚਿੱਟੀ ਹੋ ਗਈ। 

 

 

photophoto

ਇਹ ਵੀ ਪੜ੍ਹੋ: Delhi Court News: ਬੱਚੇ ਨੇ ਅਦਾਲਤ 'ਚ ਮਾਪਿਆਂ ਤੋਂ ਮੰਗਿਆ ਤਲਾਕ, ਕਿਹਾ- ''ਜੇ ਇਹ ਸਾਥ ਨਹੀਂ ਰਹਿਣਾ ਚਾਹੁੰਦੇ ਤਾਂ ਮੈਂ ਵੀ ਨਹੀਂ''

ਦੱਸ ਦਈਏ ਕਿ ਇਸ ਸਾਲ  ਦਸੰਬਰ ਦੇ ਅੱਧ ਤੋਂ ਬਾਅਦ ਮੀਂਹ ਨਹੀਂ ਪਿਆ ਪਰ ਫਰਵਰੀ ਦੇ ਪਹਿਲੇ ਦਿਨ ਹੀ ਭਾਰੀ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਕਾਰਨ ਲੋਕ ਘਰਾਂ ਵਿੱਚ ਲੁਕੇ ਰਹੇ। ਸਵੇਰੇ 6:30 ਵਜੇ ਤੱਕ ਸ਼ਹਿਰ ਵਿੱਚ ਧੁੰਦ ਛਾਈ ਹੋਈ ਸੀ। ਦਿਨ ਵੇਲੇ ਹੀ ਬੱਦਲ ਛਾ ਗਏ। 

photophoto

ਇਹ ਵੀ ਪੜ੍ਹੋ: Amrud Bag Scam News: ਅਮਰੂਦ ਬਾਗ ਘੁਟਾਲੇ 'ਚ ਮੁਲਜ਼ਮ ਜਸਪ੍ਰੀਤ ਸਿੰਘ ਸਿੱਧੂ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜਿਆ 

ਖੇਤੀ ਮਾਹਿਰਾਂ ਅਨੁਸਾਰ ਮੀਂਹ ਨਾਲ ਫ਼ਸਲਾਂ ਨੂੰ ਲਾਭ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮੀਂਹ ਤੋਂ ਬਾਅਦ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੇਗੀ। ਰੋਪੜ, ਮੋਗਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵੀ ਧੁੰਦ ਕਾਰਨ ਵਿਜ਼ੀਬਿਲਟੀ 150 ਮੀਟਰ ਤੋਂ ਘੱਟ ਰਹੀ। ਅੱਜ ਮਹਾਨਗਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਰਹੇਗਾ। 

 

photophoto

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਰਗਰਮ ਪੱਛਮੀ ਗੜਬੜੀ ਦੇ ਕਾਰਨ, ਮੌਸਮ ਵਿਭਾਗ ਨੇ ਵੀਰਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਸਬੰਧੀ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ।

Punjab Weather Update news in punjabi Punjab Weather Update news in punjabi

 (For more Punjabi news apart from Punjab Weather Update news in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਣ ਜਾ ਰਿਹਾ ਪੰਜਾਬ 'ਚ ਭਾਰੀ ਮੀਂਹ! ਹੁਣੇ-ਹੁਣੇ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਵਾਣੀ!

23 Jul 2024 2:04 PM

ਪੈਣ ਜਾ ਰਿਹਾ ਪੰਜਾਬ 'ਚ ਭਾਰੀ ਮੀਂਹ! ਹੁਣੇ-ਹੁਣੇ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਵਾਣੀ!

23 Jul 2024 2:02 PM

ਬੱਚੇ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜ ਗਈ ਬਹਾਦਰ ਮਾਂ, ਕੱਢ ਲਿਆਈ ਮੌ+ਤ ਦੇ ਮੂੰਹੋਂ, ਚਸ਼ਮਦੀਦਾਂ ਨੇ ਦੱਸਿਆ ਸਾਰੀ ਗੱਲ !

23 Jul 2024 1:58 PM

ਇੰਗਲੈਂਡ ਦੇ ਗੁਰੂ ਘਰ 'ਚੋਂ ਗੋਲਕ ਚੋਰੀ ਕਰਨ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ, ਦੇਖੋ LIVE

23 Jul 2024 1:53 PM

Today Punjab News: 15 ਤੋਂ 20 ਮੁੰਡੇ ਵੜ੍ਹ ਗਏ ਖੇਤ ਚ ਕਬਜ਼ਾ ਕਰਨ!, ਵਾਹ ਦਿੱਤੀ ਫ਼ਸਲ, ਭੰਨ ਤੀ ਮੋਟਰ, ਨਾਲੇ ਬਣਾਈ

23 Jul 2024 1:48 PM
Advertisement