Patiala News : ਚੰਡੀਗੜ੍ਹ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ, ਮਹਿਲਾ ਸਰਪੰਚ ਸਮੇਤ 4 ਔਰਤਾਂ ਗ੍ਰਿਫ਼ਤਾਰ

By : BALJINDERK

Published : Feb 1, 2025, 4:24 pm IST
Updated : Feb 1, 2025, 4:24 pm IST
SHARE ARTICLE
ਮ੍ਰਿਤਕ  ਸਾਹਿਲ ਕੁਮਾਰ (28 )
ਮ੍ਰਿਤਕ  ਸਾਹਿਲ ਕੁਮਾਰ (28 )

Patiala News : 3 ਮੁਲਜ਼ਮ ਅਜੇ ਵੀ ਗ੍ਰਿਫ਼ਤ 'ਚੋਂ ਬਾਹਰ, ਮਾਮਲੇ 'ਚ 7 ਖਿਲਾਫ਼ ਮਾਮਲਾ ਦਰਜ

Patiala News in Punjabi : ਨਾਭਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਨਸ਼ੇ ਦੀ ਚਿੱਟੇ ਦੀ ਓਵਰਡੋਜ਼ ਦੇ ਨਾਲ 28 ਸਾਲਾ ਨੌਜਵਾਨ ਸਾਹਿਲ ਕੁਮਾਰ ਵਾਸੀ ਚੰਡੀਗੜ੍ਹ ਸੈਕਟਰ 41 ਦੇ ਰਹਿਣ ਵਾਲੇ ਦੀ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਹੀ ਪੁੱਤਰ ਸੀ। ਨਾਭਾ ਕੋਤਵਾਲੀ ਪੁਲਿਸ ਨੇ ਪਿੰਡ ਰੋਹਟੀ ਛੰਨਾ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਸਮੇਤ 7 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਿਸ ਵੱਲੋਂ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਸਮੇਤ 4ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਮਹਿਲਾ ਸਰਪੰਚ ਨਸ਼ਾ ਵੇਚਣ ਵਾਲਿਆਂ ਦੀ ਖੁੱਲ ਕੇ ਮਦਦ ਕਰਦੀ ਸੀ। ਜਿਸ ਕਰ ਕੇ ਉਸ ’ਤੇ ਵੀ ਮਾਮਲਾ ਦਰਜ ਕੀਤਾ ਗਿਆ।

1

ਇਸ ਮੌਕੇ ’ਤੇ ਨਾਭਾ ਦੇ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਾਹਿਲ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਜਿਸ ਸਬੰਧੀ ਜਾਂਚ ਪੜਤਾਲ ਤੋਂ ਪਤਾ ਲੱਗਾ ਹੈ ਕਿ ਸਾਹਿਲ ਕੁਮਾਰ ਪਿੰਡ ਰੋਹਟੀ ਛੰਨਾ ਤੋਂ ਚਿੱਟਾ ਲੈ ਕੇ ਆਇਆ ਸੀ। ਇਸ ਘਟਨਾ ਸਬੰਧੀ ਪੜਤਾਲ ਕਰਨ ਉਪਰੰਤ ਅਸੀਂ ਧਾਰਾ 105, 61(2) ਬੀ ਐੱਨ ਐੱਸ ਦੇ ਤਹਿਤ ਮ੍ਰਿਤਕ ਦੇ ਪਿਤਾ ਕੁਸਲ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ। ਜਿਸ ’ਚ ਆਰੋਪੀ ਜਸਵੀਰ ਕੌਰ, ਚਰਨੋਂ, ਮਨਜੀਤ ਕੌਰ, ਅਮਨਪ੍ਰੀਤ ਸਿੰਘ, ਗੁਰਕੀਰਤ ਸਿੰਘ, ਬਿਕਰਮਜੀਤ ਸਿੰਘ ਅਤੇ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਪਿੰਡ ਰੋਹਟੀ ਛੰਨਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਉਕਤ ਦੋਸ਼ੀਆਂ ’ਚ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਦਾ ਨਾਮ ਵੀ ਦਰਜ ਕੀਤਾ ਗਿਆ ਹੈ ਜੋ ਕਿ ਸੈਸੀਆ ਦੀ ਹਰ ਪੱਖੋਂ ਮਦਦ ਕਰਦੀ ਹੈ। ਇਸ ਵੱਲੋਂ ਪਿੰਡ ਰੇਡ ਕਰਨ ਗਏ ਪੁਲਿਸ ਮੁਲਾਜ਼ਮਾਂ ਨਾਲ ਭੈੜਾ ਵਿਵਹਾਰ ਕੀਤਾ ਜਾਂਦਾ ਸੀ। ਇਸ ਵੱਲੋਂ ਨਸ਼ੀਲੇ ਪਦਾਰਥ ਵੇਚਣ ਵਾਲੇ ਸਬੰਧਤ ਮਰਦ/ਔਰਤਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾਂਦੀਆਂ ਹਨ। ਇਸ ਵੱਲੋਂ ਨਸ਼ਾ ਵੇਚਣ ਵਾਲਿਆਂ ਪਾਸੋਂ ਪੈਸੇ ਆਦਿ ਵੀ ਲਏ ਜਾਂਦੇ ਹਨ।

ਹੁਣ 4 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ’ਚ ਮਹਿਲਾ ਸਰਪੰਚ ਵੀ ਸ਼ਾਮਿਲ ਹੈ ਜਿਸ ਕੋਲੋਂ 20  ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਨਸ਼ੇ ਤਸਕਰਾਂ ਦੀ ਮਦਦ ਦੇ ਬਦਲੇ ਇਹ ਮੋਟੇ ਪੈਸੇ ਲੈਂਦੀ ਸੀ, ਅਸੀਂ ਰਿਮਾਂਡ ਤੋਂ ਬਾਅਦ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਮਹਿਲਾ ਸਰਪੰਚ ਨੇ ਹੋਰ ਕਿੰਨੇ ਕੁ ਇਹਨਾਂ ਤੋਂ ਪੈਸੇ ਲਏ ਅਤੇ ਇਸਦੇ ਹੋਰ ਕੀ ਕੀ ਇਹਨਾਂ ਨਾਲ ਸੰਬੰਧ ਹਨ।

(For more news apart from Chandigarh youth died of drug overdose, 4 women arrested including female sarpanch News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement