Machhiwara News : ਮਾਛੀਵਾੜਾ ’ਚ ਪੈਟਰੋਲ ਪੰਪ ਲੁੱਟਣ ਵਾਲੇ ਲੁਟੇੇਰਿਆਂ ਦੀਆਂ ਪੁਲਿਸ ਵਲੋਂ ਤਸਵੀਰਾਂ ਜਾਰੀ

By : BALJINDERK

Published : Feb 1, 2025, 5:05 pm IST
Updated : Feb 1, 2025, 5:05 pm IST
SHARE ARTICLE
 ਮਾਛੀਵਾੜਾ ’ਚ ਪੈਟਰੋਲ ਪੰਪ ਲੁੱਟਣ ਵਾਲੇ ਲੁਟੇੇਰਿਆਂ ਦੀਆਂ ਪੁਲਿਸ ਵਲੋਂ ਤਸਵੀਰਾਂ ਜਾਰੀ
ਮਾਛੀਵਾੜਾ ’ਚ ਪੈਟਰੋਲ ਪੰਪ ਲੁੱਟਣ ਵਾਲੇ ਲੁਟੇੇਰਿਆਂ ਦੀਆਂ ਪੁਲਿਸ ਵਲੋਂ ਤਸਵੀਰਾਂ ਜਾਰੀ

Machhiwara News : ਮੁਲਜ਼ਮਾਂ ਨੇ 30 ਜਨਵਰੀ ਨੂੰ 2 ਪੈਟਰੋਲ ਪੰਪਾਂ ਲੁੱਟਣ ਦੀ ਘਟਨਾ ਨੂੰ ਦਿੱਤਾ ਅੰਜ਼ਾਮ, ਪੁਲਿਸ ਨੇ ਜਨਤਾ ਤੋਂ ਮੰਗੀ ਮਦਦ 

Machhiwara News in Punjabi : ਮਾਛੀਵਾੜਾ ਵਿਖੇ 30 ਜਨਵਰੀ ਦੇਰ ਸ਼ਾਮ ਨੂੰ 30 ਮਿੰਟਾਂ ’ਚ 2 ਪੈਟਰੋਲ ਪੰਪ ਲੁੱਟਣ ਵਾਲੇ ਪਿਸਤੌਲ ਦੇ ਜ਼ੋਰ ’ਤੇ ਨਕਦੀ ਲੁੱਟਣ ਵਾਲੇ ਪੰਜ ਲੁਟੇਰਿਆਂ ’ਚੋਂ ਤਿੰਨ ਲੁਟੇਰਿਆਂ ਦੀਆਂ ਤਸਵੀਰਾਂ ਪੁਲਿਸ ਵਲੋਂ ਜਾਰੀ ਕੀਤੀਆਂ ਹਨ। ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਕੋਲ ਕਿਆ ਕੰਪਨੀ ਦੀ ਚਿੱਟੇ ਰੰਗ ਵਾਲੀ ਕਾਰ ਮੋਗਾ ਜ਼ਿਲੇ ’ਚੋਂ ਚੋਰੀ ਕੀਤੀ ਸੀ।

1

ਜਿਸ ਰਾਹੀਂ ਇਨ੍ਹਾਂ ਨੇ ਮਾਛੀਵਾੜਾ ਇਲਾਕੇ ’ਚ ਪੈਟਰੋਲ ਪੰਪ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਸਮਰਾਲਾ ਪੁਲਿਸ ਨੇ ਦੱਸਿਆ ਕਿ ਇਨ੍ਹਾਂ 5 ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਜੋ ਸੀਸੀਟੀਵੀ ਫੁਟੇਜ਼ ਦੇਖੀ ਗਈ ਹੈ ਉਸ ਦੇ ਅਧਾਰ ’ਤੇ ਇਨ੍ਹਾਂ ਪੰਜ ਲੁਟੇਰਿਆਂ ’ਚੋਂ 3 ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ।ਪੁਲਿਸ ਮੁਤਾਬਕ ਇਹ ਪੰਜੇ ਨੌਜਵਾਨ 25 ਸਾਲ ਦੇ ਲੱਗਦੇ ਹਨ। 

1

ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੂੰ ਕੋਈ ਵੀ ਵਿਅਕਤੀ ਪਹਿਚਾਣਦਾ ਹੈ ਤਾਂ ਉਹ ਤੁਰੰਤ ਮੇਰੇ ਨੰਬਰ 9872693808 ਜਾਂ ਥਾਣਾ ਮਾਛੀਵਾੜਾ ਦੇ ਮੁਖੀ 9592914033 ’ਤੇ ਸੰਪਰਕ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਪੁਲਿਸ ਵਲੋਂ ਵੀ ਪੂਰੀ ਮੁਸ਼ਤੈਦੀ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

(For more news apart from police released pictures robbers who robbed petrol pump in Machhiwara  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement