
Punjab News : ਪਰ ਕੇਂਦਰ ਨੇ ਨਿਰਾਸ਼ਜਨਕ ਬਜਟ ਪੇਸ਼ ਕੀਤਾ
Punjab News in Punjabi : ਅੱਜ ਕੇਂਦਰੀ ਬਜਟ 2025-26 ਨੂੰ ਲੈ ਕੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਤੋਂ ਕਿਸਾਨਾਂ ਅੱਜ ਬੜੀਆਂ ਆਸਾਂ ਸੀ ਕੇ ਭਾਜਪਾ ਸਰਕਾਰ ਕਿਸਾਨਾਂ ਦੀ ਬਾਂਹ ਫੜੇਗੀ। ਪਰ ਇਹ ਨਿਰਾਸ਼ ਜਨਕ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿਚ ਕੁਝ ਵੀ ਕਿਸਾਨਾਂ ਲਈ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ 2014 ਤੋਂ ਸੱਤਾ ’ਚ ਆਈ ਹੋਈ ਹੈ। ਸਾਨੂੰ ਬਹੁਤ ਉਮੀਦਾਂ ਸੀ ਕੇ ਵਾਅਦਾ ਕਰ ਕੇ ਸਰਕਾਰ ਬਣਾਈ ਹੈ ਕਿ MSP ਮੁਤਾਬਿਕ ਕਿਸਾਨਾਂ ਲਈ ਵੀ ਕੁਝ ਰੱਖਣਗੇ। ਲੱਖੋਵਾਲ ਨੇ ਕਿਹਾ ਕਿ ਉਮੀਦ ਸੀ ਕਿ ਕਿਸਾਨੀ ਕਰਜ਼ੇ, ਫ਼ਸਲੀ ਬੀਮਾ ਯੋਜਨਾ ਲਈ ਬਜਟ ਵਿਚ ਕੁਝ ਰੱਖਿਆ ਜਾਵੇਗਾ, ਪਰ ਬਜਟ ਵਿਚ ਕੁੁਝ ਵੀ ਨਹੀਂ ਰੱਖਿਆ ਗਿਆ।
ਲੱਖੋਵਾਲ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਭਾਵ ਕਿਸਾਨ ਦੇਸ਼ ਦਾ ਧੁਰਾ ਹਨ। ਕਿਸਾਨੀ ਨੂੰ ਬਚਾਉਣਾ ਚਾਹੀਦਾ ਸੀ। ਪਰ ਬਜਟ ’ਚ ਕਰਜ਼ਾ ਲੈਣ ਦੀ ਲਿਮਟ 3 ਤੋਂ 5 ਲੱਖ ਕੀਤੀ ਹੈ। ਉਹ ਸਿਰਫ਼ ਕਿਸਾਨ ਦਾ ਕਰਜ਼ਾ ਹੀ ਵਧਾਇਆ ਹੈ ਉਹੀ ਵੀ ਬਹੁਤ ਥੋੜਾ ਹੀ ਵਧਾਇਆ ਹੈ। ਉਨ੍ਹਾਂ ਕਿਹਾ ਕਿ 5 ਲੱਖ ਵਿਚ ਕੁਝ ਨਹੀਂ ਆਉਂਦਾ ਇਨ੍ਹਾਂ ਨੂੰ ਘੱਟੋ ਘੱਟ ਇਹ 10 ਲੱਖ ਕਰਨਾ ਚਾਹੀਦਾ ਸੀ। ਕਿਸਾਨਾਂ ਦੇ ਕਰਜ਼ਿਆ ’ਤੇ ਲਕੀਰ ਮਾਰਨੀ ਚਾਹੀਦੀ ਸੀ।
ਉਨ੍ਹਾਂ ਕਿਹਾ ਕਿ ਇਸ ਬਜਟ ਦੀ ਅਸੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ’ਤੇ ਦੁਬਾਰਾ ਵਿਚਾਰ ਕਰੇ।
(For more news apart from Speaking about Union Budget 2025, farmer leader Lakhowal, farmers had high hopes BJP government would take farmer hand News in Punjabi, stay tuned to Rozana Spokesman)