ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅੱਜ, ਹਲਵਾਰਾ ਹਵਾਈ ਅੱਡੇ ਦੇ ਸਿਵਲ ਟਰਮੀਨਲ ਦਾ ਕਰਨਗੇ ਉਦਘਾਟਨ

By : GAGANDEEP

Published : Feb 1, 2026, 6:53 am IST
Updated : Feb 1, 2026, 8:56 am IST
SHARE ARTICLE
Prime Minister Narendra Modi's visit to Punjab today
Prime Minister Narendra Modi's visit to Punjab today

PM ਮੋਦੀ ਡੇਰਾ ਬੱਲਾਂ ਵਿਖੇ ਵੀ ਹੋਣਗੇ ਨਤਮਤਸਤਕ

ਨਵੀਂ ਦਿੱਲੀ : ਪ੍ਰਧਾਨ ਨਰਿੰਦਰ ਮੋਦੀ ਅੱਜ ਪੰਜਾਬ ’ਚ ਹਲਵਾਰਾ ਹਵਾਈ ਅੱਡੇ ਦੇ ਸਿਵਲ ਟਰਮੀਨਲ ਦਾ ਉਦਘਾਟਨ ਕਰਨਗੇ ਅਤੇ ਆਦਮਪੁਰ ਹਵਾਈ ਅੱਡੇ ਦਾ ਨਾਂ ਸੰਤ ਰਵਿਦਾਸ ਜੀ ਦੇ ਨਾਂ ਉਤੇ ਰਖਣਗੇ।  ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ, ‘‘ਸੰਤ ਗੁਰੂ ਰਵਿਦਾਸ ਜੀ ਦੀ 649ਵੀਂ ਜੈਯੰਤੀ ਦੇ ਸ਼ੁੱਭ ਮੌਕੇ ’ਤੇ ਆਦਮਪੁਰ ਹਵਾਈ ਅੱਡੇ ਦਾ ਨਾਮਕਰਨ ਇਸ ਪੂਜਨੀਕ ਸੰਤ ਅਤੇ ਸਮਾਜ ਸੁਧਾਰਕ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਦੀ ਬਰਾਬਰੀ, ਰਹਿਮਦਿਲੀ ਅਤੇ ਮਨੁੱਖੀ ਮਾਣ ਦੀਆਂ ਸਿਖਿਆਵਾਂ ਭਾਰਤ ਦੀਆਂ ਸਮਾਜਕ ਕਦਰਾਂ-ਕੀਮਤਾਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।’’

ਮੋਦੀ ਅੱਜ ਅਦਾਮਪੁਰ ਹਵਾਈ ਅੱਡੇ ਜਾਣਗੇ, ਜਿਥੋਂ ਉਹ ਇਸ ਦੇ ਨਵੇਂ ਨਾਮ ‘ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ’ ਦਾ ਉਦਘਾਟਨ ਕਰਨਗੇ। ਪੰਜਾਬ ’ਚ ਹਵਾਬਾਜ਼ੀ ਮੁਢਲੇ ਢਾਂਚੇ ਨੂੰ ਹੋਰ ਅੱਗੇ ਵਧਾਉਂਦਿਆਂ ਹਲਵਾਰਾ ਹਵਾਈ ਅੱਡੇ ਦਾ ਨਵਾਂ ਟਰਮੀਨਲ ਭਵਨ ਸੂਬੇ ’ਚ ਦਾਖ਼ਲ ਹੋਣ ਦਾ ਨਵਾਂ ਦਰਵਾਜ਼ਾ ਬਣੇਗਾ ਜੋ ਲੁਧਿਆਣਾ ਅਤੇ ਉਸ ਦੇ ਆਸਪਾਸ ਦੇ ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਲੁਧਿਆਣਾ ਜ਼ਿਲ੍ਹੇ ’ਚ ਸਥਿਤ ਹਲਵਾਰਾ ’ਚ ਭਾਰਤੀ ਹਵਾਈ ਫ਼ੌਜ ਦਾ ਇਕ ਰਣਨੀਤਕ ਰੂਪ ’ਚ ਅਹਿਮ ਸਟੇਸ਼ਨ ਵੀ ਹੈ। ਲੁਧਿਆਣਾ ’ਚ ਪਹਿਲੇ ਹਵਾਈ ਅੱਡੇ ਦਾ ਰਨਵੇ ਮੁਕਾਬਲਤਨ ਛੋਟਾ ਸੀ, ਜੋ ਛੋਟੇ ਆਕਾਰ ਦੇ ਜਹਾਜ਼ਾਂ ਲਈ ਪ੍ਰਯੋਗ ਹੁੰਦਾ ਸੀ। ਸੰਪਰਕ ’ਚ ਸੁਧਾਰਤ ਅਤੇ ਵੱਡੇ ਜਹਾਜ਼ਾਂ ਦੇ ਉਤਰਨ ਲਈ ਹਲਵਾਰਾ ’ਚ ਇਕ ਨਵਾਂ ‘ਸਿਵਲ ਇਨਕਲੇਵ’ ਵਿਕਸਤ ਕੀਤਾ ਗਿਆ ਹੈ, ਜਿਸ ਦਾ ਰਨਵੇ ਲੰਮਾ ਹੈ ਅਤੇ ਏ320 ਵਰਗੇ ਜਹਾਜ਼ਾਂ ਦੀ ਆਵਾਜਾਈ ਲਈ ਸਮਰੱਥ ਹੈ।     (ਪੀਟੀਆਈ)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement