
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਇਕ ਵਾਰ ਫਿਰ ਮੁਲਤਵੀ ਕਰ ਦਿਤੀ ਹੈ ਅਤੇ ਹੁਣ ਇਹ ਮੀਟਿੰਗ 2 ਮਾਰਚ ਨੂੰ ਮੁੱਖ ਮੰਤਰੀ...
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਇਕ ਵਾਰ ਫਿਰ ਮੁਲਤਵੀ ਕਰ ਦਿਤੀ ਹੈ ਅਤੇ ਹੁਣ ਇਹ ਮੀਟਿੰਗ 2 ਮਾਰਚ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਚ ਹੋਵੇਗੀ। ਇਥੇ ਇਹ ਦਸਣਯੋਗ ਹੋਵੇਗਾ ਕਿ ਪਹਿਲਾਂ 28 ਫ਼ਰਵਰੀ ਨੂੰ ਮੰਤਰੀ ਮੰਡਲ ਦੀ ਮੀਟਿੰਗ ਤਹਿ ਹੋਈ ਸੀ। ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਇਸ ਨੂੰ ਬਦਲ ਕੇ 5 ਮਾਰਚ ਨੂੰ ਰੱਖੀ ਗਈ। ਅੱਜ ਫਿਰ ਤਬਦੀਲੀ ਕਰ ਕੇ ਮੰਤਰੀ ਮੰਡਲ ਦਾ ਮੀਟਿੰਗ 2 ਮਾਰਚ ਨੂੰ ਰੱਖ ਦਿਤੀ ਹੈ।
ਚਰਚਾ ਹੈ ਕਿ ਲੋਕ ਸਭਾ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ, ਇਸ ਲਈ ਇਸ ਮੀਟਿੰਗ ਦੀ ਤਰੀਕ ਬਦਲ ਕੇ 2 ਮਾਰਚ ਕਰ ਦਿਤੀ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਜਾਣੇ ਹਨ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਕੁੱਝ ਸਮਾਂ ਵੀ ਚਾਹੀਦਾ ਹੈ। ਸ਼ਾਇਦ ਇਸੇ ਕਾਰਨ ਇਸ ਮੀਟਿੰਗ ਦੀ ਤਰੀਕ ਬਦਲ ਕੇ 2 ਮਾਰਚ ਕਰ ਦਿਤੀ ਹੈ।