ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ SIT ਨੇ ਲਿਖਤੀ ਰੂਪ ‘ਚ ਸਾਬਕਾ SDM ਦੇ ਲਏ ਬਿਆਨ..
Published : Mar 1, 2019, 2:01 pm IST
Updated : Mar 1, 2019, 2:01 pm IST
SHARE ARTICLE
Kunwar Vijay Partap SIT
Kunwar Vijay Partap SIT

ਬੇਅਦਬੀ ਤੇ ਗੋਲੀਕਾਂਡ ਦੀ ਪੜਤਾਲ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਨੂੰ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਕੀਤੀ ਪੁਲਿਸ ਕਾਰਵਾਈ ਵਿਚ ਵੱਡੇ ਸਬੂਤ ਹੱਥ ਲੱਗੇ ਹਨ...

ਫ਼ਰੀਦਕੋਟ : ਬੇਅਦਬੀ ਤੇ ਗੋਲੀਕਾਂਡ ਦੀ ਪੜਤਾਲ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਨੂੰ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਕੀਤੀ ਪੁਲਿਸ ਕਾਰਵਾਈ ਵਿਚ ਵੱਡੇ ਸਬੂਤ ਹੱਥ ਲੱਗੇ ਹਨ। ਇਹ ਸਬੂਤ ਸਾਬਕਾ ਐਸਡੀਐਮ ਦੀ ਗਵਾਹੀ ਦੇ ਰੂਪ ਵਿਚ ਹਨ ਤੇ ਐਸਆਈਟੀ ਨੇ ਇਨ੍ਹਾਂ ਨੂੰ ਸੰਭਾਲਣ ਤੇ ਭਵਿੱਖ ਵਿਚ ਮੁੱਕਰ ਜਾਣ ਦੇ ਖ਼ਦਸ਼ੇ ਦੇ ਚੱਲਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਬਿਆਨ ਕਲਮਬੱਧ ਕਰਵਾਏ।

Behbal Kalan FiringBehbal Kalan Firing

ਐਸਆਈਟੀ ਨੇ ਕੋਟਕਪੂਰਾ ਦੇ ਸਾਬਕਾ ਸਬ-ਡਿਵੀਜ਼ਨਲ ਮੈਜਿਸਟ੍ਰੇਟ ਹਰਜੀਤ ਸਿੰਘ ਸੰਧੂ ਨੂੰ ਗਵਾਹ ਵਜੋਂ ਕੇਸ ਵਿਚ ਨਾਮਜ਼ਦ ਕਰ ਲਿਆ। ਸੰਧੂ ਦੇ ਬਿਆਨ ਖ਼ੁਦ ਲਿਖਣ ਦੀ ਥਾਂ ਐਸਆਈਟੀ ਨੇ ਇਲਾਕਾ ਮੈਜਿਸਟ੍ਰੇਟ ਏਕਤਾ ਉੱਪਲ ਸਾਹਮਣੇ ਇਕਬਾਲੀਆ ਬਿਆਨ ਲਿਖਵਾਏ ਤਾਂ ਜੋ ਗਵਾਹ ਬਾਅਦ ਵਿਚ ਕਿਸੇ ਪ੍ਰਭਾਵ ਹੇਠ ਮੁੱਕਰ ਨਾ ਸਕਣ।

Behbal Kalan FiringBehbal Kalan Firing

ਸੰਧੂ ਉਹੀ ਡਿਊਟੀ ਮੈਜਿਸਟ੍ਰੇਟ ਹਨ, ਜਿਨ੍ਹਾਂ ਤੋਂ ਅਕਤੂਬਰ 2015 ਵਿੱਚ ਪੁਲਿਸ ਨੇ ਗੋਲੀਆਂ ਚਲਾਉਣ ਦੀ ਇਜਾਜ਼ਤ ਲਈ ਸੀ ਪਰ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਗੋਲੀ ਚਲਾਉਣ ਮਗਰੋਂ ਆਪਣਾ ਪ੍ਰਭਾਵ ਵਰਤ ਕੇ ਐਸਡੀਐਮ ਤੋਂ ਗੋਲੀ ਚਲਾਉਣ ਦੀ ਮਨਜ਼ੂਰੀ ’ਤੇ ਦਸਤਖ਼ਤ ਕਰਵਾਏ ਸਨ। ਐਸਆਈਟੀ ਮੁਤਾਬਕ 14 ਅਕਤੂਬਰ 2015 ਨੂੰ ਥਾਣਾ ਮੁਖੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ 10:40 'ਤੇ ਐਫਆਈਆਰ ਦਰਜ ਕੀਤੀ ਸੀ।

Behbal kalan Goli KandBehbal kalan Goli Kand

ਜਿਸ ਵਿੱਚ ਗੋਲੀ ਚਲਾਉਣ ਦੇ ਹੁਕਮ ਹਾਸਲ ਹੋਣ ਦਾ ਜ਼ਿਕਰ ਤਕ ਨਹੀਂ ਸੀ। ਐਸਆਈਟੀ ਨੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੇ ਡਰਾਈਵਰ ਗੁਰਨਾਮ ਸਿੰਘ ਨੂੰ ਵੀ ਗਵਾਹ ਵਜੋਂ ਨਾਮਜ਼ਦ ਕਰਕੇ ਉਸ ਦੇ ਇਲਾਕਾ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕੀਤੇ ਹਨ।

Behbal kalanBehbal kalan

ਵਿਵਾਦਾਂ ’ਚ ਘਿਰੇ ਨੌਜਵਾਨ ਐਡਵੋਕੇਟ ਤੇ ਪਿੰਡ ਬੁਰਜ ਮਸਤਾ ਦੇ ਵਸਨੀਕ ਚਰਨਜੀਤ ਸਿੰਘ ਦੇ ਵੀ ਜਾਂਚ ਟੀਮ ਨੇ ਗਵਾਹ ਵਜੋਂ ਬਿਆਨ ਦਰਜ ਕੀਤੇ ਹਨ। ਪੰਕਜ ਮੋਟਰਜ਼ ਦੇ ਵਰਕਰ ਦਾ ਵੀ ਅਦਾਲਤ ਵਿੱਚ ਬਿਆਨ ਦਰਜ ਹੋ ਚੁੱਕਾ ਹੈ। ਇਨ੍ਹਾਂ ਗਵਾਹਾਂ ਦੇ ਸਾਹਮਣੇ ਆਉਣ ਨਾਲ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਐਸਪੀ ਬਿਕਰਮਜੀਤ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸਾਬਕਾ ਐਸਡੀਐਮ ਹਰਜੀਤ ਸਿੰਘ ਸੰਧੂ ਨੂੰ ਇੱਕ ਦਿਨ ਪਹਿਲਾਂ ਜਾਂਚ ਟੀਮ ਨੇ ਆਪਣੇ ਕੈਂਪ ਦਫ਼ਤਰ ਵਿੱਚ ਸੱਦ ਕੇ ਲੰਬੀ ਪੁੱਛ ਪੜਤਾਲ ਕੀਤੀ ਸੀ।

Behbal Kalan FiringBehbal Kalan Firing

ਪੁਲਿਸ ਇਨ੍ਹਾਂ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਤੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਦੀਆਂ ਜ਼ਮਾਨਤਾਂ ਰੱਦ ਕਰਵਾਉਣ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨਾ ਚਾਹੁੰਦੀ ਹੈ। ਸ਼ੁੱਕਰਵਾਰ ਨੂੰ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement