
ਬੀਤੇ 24 ਘੰਟਿਆਂ 'ਚ 16,752 ਕੋਰੋਨਾ ਕੇਸ ਮਿਲੇ
ਪਿਛਲੇ 30 ਦਿਨਾਂ ਦੌਰਾਨ ਇਕ ਦਿਨ 'ਚ ਸੱਭ ਤੋਂ ਜ਼ਿਆਦਾ ਮਾਮਲੇ
ਨਵੀਂ ਦਿੱਲੀ, 28 ਫ਼ਰਵਰੀ: ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਜਾਰੀ ਹੈ | ਐਤਵਾਰ ਨੂੰ ਬੀਤੇ 30 ਦਿਨਾਂ 'ਚ ਕੋਰੋਨਾ ਦੇ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ | ਇਸ ਦੌਰਾਨ 100 ਤੋਂ ਵੱਧ ਲੋਕਾਂ ਦੀ ਮੌਤ ਵੀ ਹੋਈ ਹੈ |
ਕੇਂਦਰੀ ਸਿਹਤ ਮੰਤਰਾਲੇ ਵਲੋੋਂ ਐਤਵਾਰ 28 ਫ਼ਰਵਰੀ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ 752 ਨਵੇਂ ਮਾਮਲੇ ਸਾਹਮਣੇ ਆਏ ਹਨ | ਉਥੇ ਹੀ 113 ਲੋਕਾਂ ਦੀ ਮੌਤ ਹੋ ਗਈ ਹੈ | 11 ਹਜ਼ਾਰ 718 ਮਰੀਜ਼ ਲਾਗ ਤੋਂ ਠੀਕ ਹੋਏ ਹਨ | ਸੱਤ ਲੱਖ 95 ਹਜ਼ਾਰ 732 ਸੈਂਪਲ ਟੈਸਟ ਹੋਏ | ਇਸ ਤੋਂ ਪਹਿਲਾਂ 29 ਜਨਵਰੀ ਨੂੰ ਕੋਰੋਨਾ ਜੇ 18,855 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ | ਨਵੇਂ ਮਾਮਲਿਆਂ 'ਚ ਵਾਧੇ ਨਾਲ ਐਕਟਿਵ ਕੇਸਾਂ 'ਚ ਵਾਧਾ ਹੋ ਰਿਹਾ ਹੈ |
ਸਿਹਤ ਮੰਤਰਾਲੇ ਅਨੁਸਾਰ ਦੇਸ਼ 'ਚ ਹੁਣ ਤਕ ਕੁਲ ਕੋਰੋਨਾ ਦੇ ਇਕ ਕੋਰੋੜ 10 ਲੱਖ 96 ਹਜ਼ਾਰ 731 ਮਾਮਲੇ ਸਾਹਮਣੇ ਆ ਗਏ ਹਨ | ਇਨ੍ਹਾਂ 'ਚੋਂ ਇਕ ਕਰੋੜ ਸੱਤ ਲੱਖ 75 ਹਜ਼ਾਰ
169 ਮਰੀਜ਼ ਠੀਕ ਹੋ ਗਏ ਹਨ | ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 57 ਹਜ਼ਾਰ 051 ਹੋ ਗਈ ਹੈ | ਐਕਟਿਵ ਕੇਸ ਇਕ ਲੱਖ 64,511 ਹਨ | ਹੁਣ ਤਕ ਕੋਲ 21 ਕਰੋੜ 62 ਲੱਖ 31,106 ਸੈਂਪਲ ਟੈਸਟ ਹੋ ਗਏ ਹਨ | ਐਕਟਿਵ ਕੇਸ 1.48 ਫ਼ੀ ਸਦੀ, ਰਿਕਵਰੀ ਰੇਟ 97.10 ਫ਼ੀ ਸਦੀ ਤੇ ਮੌਤ ਦਰ 1.42 ਫ਼ੀ ਸਦੀ ਹੈ |
ਦੇਸ਼ 'ਚ ਹੁਣ ਤਕ ਕੁਲ ਇਕ ਕਰੋੜ 43 ਲੱਖ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ: ਦੇਸ਼ 'ਚ ਹੁਣ ਤਕ ਕੁਲ ਇਕ ਕਰੋੜ 43 ਲੱਖ ਇਕ ਹਜ਼ਾਰ 266 ਲੋਕਾਂ ਦਾ ਟੀਕਾਕਰਨ ਹੋ ਗਿਆ ਹੈ | 16 ਜਨਵਰੀ ਨੂੰ ਕੋਰੋਨਾ ਦੇ ਟੀਕਾਕਰਨ ਦੀ ਸ਼ੁਰੂਆਤ ਹੋਈ | ਇਕ ਮਾਰਚ ਤੋਂ ਦੂਜੇ ਗੇੜ ਦਾ ਟੀਕਾਕਰਨ ਸ਼ੁਰੂ ਹੋਵੇਗਾ | ਬਜ਼ੁਰਗ ਲੋਕਾਂ (60 ਸਾਲ ਤੋਂ ਉੱਪਰ) ਤੇ ਗੰਭੀਰ ਬੀਮਾਰੀ ਤੋਂ ਪੀੜਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਵੇਗਾ | (ਏਜੰਸੀ)