ਸਾਨੂੰ ਖੇਤੀ ਕਾਨੂੰਨਾਂ 'ਚ ਸੋਧ ਨਹੀਂ ਚਾਹੀਦੀ, ਕਾਨੂੰਨ ਰੱਦ ਹੋਣੇ ਚਾਹੀਦੇ ਨੇ: ਟਿਕੈਤ
Published : Mar 1, 2021, 1:13 am IST
Updated : Mar 1, 2021, 1:13 am IST
SHARE ARTICLE
image
image

ਸਾਨੂੰ ਖੇਤੀ ਕਾਨੂੰਨਾਂ 'ਚ ਸੋਧ ਨਹੀਂ ਚਾਹੀਦੀ, ਕਾਨੂੰਨ ਰੱਦ ਹੋਣੇ ਚਾਹੀਦੇ ਨੇ: ਟਿਕੈਤ


ਕਿਹਾ, ਜ਼ਮੀਨ ਨੂੰ  ਬਚਾਉਣਾ ਹੈ ਤਾਂ ਤੁਹਾਨੂੰ ਅੰਦੋਲਨ ਕਰਨਾ ਪਏਗਾ


ਸਹਾਰਨਪੁਰ, 28 ਫ਼ਰਵਰੀ: ਖੇਤੀ ਕਾਨੂੰਨਾਂ ਵਿਰੁਧ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ  ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚਲੇ ਲਖਨੌਰ 'ਚ ਕਿਸਾਨ ਮਹਾਂਪੰਚਾਇਤ 'ਚ ਸ਼ਿਰਕਤ ਕੀਤੀ | ਇਕੱਠ ਨੂੰ  ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਸਾਨੂੰ ਖੇਤੀ ਕਾਨੂੰਨਾਂ 'ਚ ਸੋਧ ਨਹੀਂ ਚਾਹੀਦੀ, ਕਾਨੂੰਨ ਰੱਦ ਹੋਣੇ ਚਾਹੀਦੇ ਹਨ | ਬਿਨਾਂ ਪੁਛੇ ਤੁਸੀਂ ਕਾਨੂੰਨ ਬਣਾ ਦਿਤੇ ਅਤੇ ਮੁੜ ਪੁਛਦੇ ਹੋ ਕਿ ਇਸ ਵਿਚ ਕਮੀ ਕੀ ਹੈ? ਅਨਾਜ ਨੂੰ  ਤਿਜੋਰੀਆਂ 'ਚ ਬੰਦ ਕਰਨਾ ਚਾਹੁੰਦੇ ਹਨ, ਭੁੱਖ 'ਤੇ ਵਪਾਰ ਕਰਨਾ ਚਾਹੁੰਦੇ ਹਨ, ਅਜਿਹਾ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਜੇ ਤੁਸੀਂ ਜ਼ਿੰਦਾ ਰਹਿਣਾ ਹੈ ਅਤੇ ਅਪਣੀ ਜ਼ਮੀਨ ਨੂੰ  ਬਚਾਉਣਾ ਹੈ ਤਾਂ ਤੁਹਾਨੂੰ ਅੰਦੋਲਨ ਕਰਨਾ ਪਏਗਾ |  ਉਨ੍ਹਾਂ ਕਿਹਾ ਕਿ ਸਰਕਾਰ ਨੂੰ  ਧਿਆਨ ਨਾਲ ਸੁਣਨਾ ਚਾਹੀਦਾ ਹੈ, ਸਾਡੇ ਪ੍ਰੋਗimageimageਰਾਮ 24 ਮਾਰਚ ਤਕ ਨਿਰਧਾਰਤ ਕੀਤੇ ਗਏ ਹਨ | ਅਸੀਂ ਸਾਰੇ ਦੇਸ਼ ਵਿਚ ਜਾਵਾਂਗੇ | ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਿਸਾਨ ਨੂੰ  ਭਾਵਨਾਵਾਂ ਵਿਚ ਭੜਕਾਉਣ ਦਾ ਕੰਮ ਕੀਤਾ ਹੈ | ਟਿਕੈਤ ਨੇ ਕਿਹਾ ਕਿ ਤਿਰੰਗੇ ਲਈ ਵੀ ਸਰਕਾਰ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ, ਜਦਕਿ ਪਿੰਡਾਂ ਦੇ ਲੋਕ ਤਿਰੰਗੇ ਨਾਲ ਸੱਭ ਤੋਂ ਵੱਧ ਸਤਿਕਾਰ ਕਰਦੇ ਹਨ | 


 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement