
ਮੋਟਰਸਾਈਕਲ ਸਵਾਰ ਲੁਟੇਰੇ ਬੈਂਕ 'ਚੋਂ 3 ਲੱਖ ਰੁਪਏ ਲੁੱਟ ਕੇ ਫ਼ਰਾਰ
ਮੋਗਾ, 28 ਫ਼ਰਵਰੀ (ਅਰੁਣ ਗੁਲਾਟੀ) : ਕਸਬਾ ਬੱਧਨੀ ਕਲਾਂ ਦੇ ਅਧੀਨ ਪੈਦੇ ਪਿੰਡ ਮੱਲੇਆਣਾ 'ਚ ਦਿਨ ਦਿਹਾੜੇ ਇਕ ਮੋਟਰਸਾਈਕਲ ਤੇ ਆਏ ਤਿੰਨ ਲੁਟੇਰਿਆਂ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪਿੰਡ ਵਿਚ ਹੀ ਇਕ ਬੈਂਕ 'ਚੋਂ ਕਰੀਬ 3 ਲੱਖ ਰੁਪਏ ਰੁਪਏ ਅਤੇ ਬੈਂਕ 'ਚ ਤੈਨਾਤ ਸਿਕੋਰਿਟੀ ਗਾਰਡ ਦੀ ਰਾਈਫਲ ਖੋਹਕੇ ਕੇ ਲੈ ਗਏ | ਪਤਾ ਲੱਗਾ ਕਿ ਲੁਟੇਰੇ ਜਾਦੇ ਹੋਏ ਬੈਂਕ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ |
ਘਟਨਾ ਨੂੰ ਅੰਜਾਮ ਦੇਣ ਵਾਲੇ ਲੁੱਟੇਰਿਆ ਦੀ ਫੁਟੇਜ ਬੈਕ ਦੇ ਨੇੜੇ ਇਕ ਦੁਕਾਨ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਜਿਨ੍ਹਾ ਦੇ ਚੇਹਰੇ ਢੱਕੇ ਹੋਏ ਸਨ ਤੇ ਕਾਲੇ ਰੰਗ ਦੇ ਇਕ ਮੋਟਰਸਾਈਕਲ ਤੇ ਆਏ ਸਨ |
ਜਾਨਕਾਰੀ ਅਨੁਸਾਰ ਕਸਬਾ ਬੱਧਨੀ ਕਲਾ ਦੇ ਸਾਈਡ ਤੇ ਪੈਦੇ ਪਿੰਡ ਮੱਲੇਆਣਾ ਵਿਖੇ ਇਕ ਪ੍ਰਾਈਵੇਟ ਇੰਡਸ ਇੰਡ ਬੈਂਕ 'ਚ ਸੋਮਵਾਰ ਨੂੰ ਇਕ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆ ਨੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਘਟਨਾ ਤੋ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਬੈਕ ਵਿਚ ਪੁਜੇ ਤੇ ਘਟਨਾ ਬਾਰੇ ਬੈਕ ਅਧਿਕਾਰੀਆਂ ਤੋ ਜਾਨਕਾਰੀ ਲਈ ਅਤੇ ਪਿੰਡ ਤੋ ਬਾਹਰ ਜਾਦੇ ਸਾਰੇ ਰਸਤਿਆ ਤੇ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਤਾਕਿ ਲੁਟੇਰੇ ਦੀ ਕੋਈ ਸੁਰਾਗ ਹੱਥ ਲੱਗ ਸਕੇ |
ਫੋਟੋ 28 ਮੋਗਾ 08 ਪੀ ਬੈਕ ਵਿਚ ਘਟਨਾ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਲੁਟੇਰਿਆ ਦੀ ਸੀਸੀਟੀਵੀ ਫੁਟੇਜ
ਮੋਗਾ 28 ਮੋਗਾ 09 ਪੀ ਪਿੰਡ ਮੱਲੇਆਣਾ ਵਿਖੇ ਇੰਡਸਇੰਡ ਬੈਕ ਜਿਥੇ ਲੁੱਟਖੋਹ ਦੀ ਵਾਰਦਾਤ ਹੋਈ ਹੈ