ਯੂਕਰੇਨ ਤੋਂ ਭਾਰਤ ਪਰਤੀ ਕੁੜੀ ਨੇ ਦੱਸੀ ਹੱਡਬੀਤੀ, ਦੱਸਿਆ ਬੰਬ ਧਮਾਕਿਆਂ ਦੀ ਗੂੰਜ 'ਚ ਕਿਸ ਤਰ੍ਹਾਂ ਦੇ ਹਾਲਾਤ 'ਚੋਂ ਗੁਜ਼ਰ ਰਹੇ ਹਨ ਵਿਦਿਆਰਥੀ!
Published : Mar 1, 2022, 2:55 pm IST
Updated : Mar 1, 2022, 3:02 pm IST
SHARE ARTICLE
Shaifali Verma
Shaifali Verma

ਧੀ ਦੇ ਘਰ ਵਾਪਸ ਆਉਣ 'ਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ, ਸਰਕਾਰ ਦਾ ਕੀਤਾ ਧਨਵਾਦ 

ਨਵਾਂ ਸ਼ਹਿਰ (ਸ਼ੈਲੇਸ਼ ਕੁਮਾਰ) : ਰੂਸ ਅਤੇ ਯੂਕਰੇਨ ਦੀ ਲੜਾਈ ਕਾਰਨ ਹਾਲਾਤ ਕਾਫੀ ਵਿਗੜ ਚੁੱਕੇ ਹਨ। ਹਜ਼ਾਰਾਂ ਭਾਰਤੀ ਵਿਦਿਆਰਥੀ ਅਜੇ ਵੀ ਯੂਕਰੇਨ ਵਿਚ ਵੱਖ-ਵੱਖ ਥਾਵਾਂ 'ਤੇ ਆਪਣੀ ਜਾਨ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਅਧੀਨ ਆਉਂਦੇ ਪਿੰਡ ਸਾਹਿਬਾ ਦੀ ਰਹਿਣ ਵਾਲੀ ਸ਼ਿਫ਼ਾਲੀ ਵਰਮਾ ਉਨ੍ਹਾਂ ਖੁਸ਼ਕਿਸਮਤ ਬੱਚਿਆਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਵਾਪਸ ਦੇਸ਼ ਪਰਤਣ ਦਾ ਮੌਕਾ ਮਿਲਿਆ ਹੈ। 

ਸ਼ਿਫ਼ਾਲੀ ਦੇ ਘਰ ਪਹੁੰਚਣ 'ਤੇ ਪੂਰਾ ਪਰਿਵਾਰ ਕਾਫੀ ਖੁਸ਼ ਹੈ ਅਤੇ ਕੇਂਦਰ ਸਰਕਾਰ ਦਾ ਦਿਲੋਂ ਧਨਵਾਦ ਵੀ ਕਰ ਰਿਹਾ ਹੈ। ਸ਼ਿਫ਼ਾਲੀ ਨੇ ਦੱਸਿਆ ਕਿ ਉਹ ਸਾਲ 2016 ਵਿਚ ਯੂਕਰੇਨ 'ਚ ਐਮ.ਬੀ.ਬੀ.ਐਸ.ਦੀ ਪੜ੍ਹਾਈ ਕਰਨ ਲਈ ਗਈ ਸੀ ਅਤੇ ਡਿਗਰੀ ਪੂਰੀ ਹੋਣ ਵਿਚ ਮਹਿਜ਼ ਤਿੰਨ ਮਹੀਨੇ ਹੀ ਰਹਿੰਦੇ ਸਨ ਪਰ ਉਸ ਤੋਂ ਪਹਿਲਾਂ ਹੀ ਜੰਗ ਸ਼ੁਰੂ ਹੋ ਗਈ। ਸ਼ਿਫ਼ਾਲੀ ਨੇ ਯੂਕਰੇਨ ਵਿਚ ਅੱਖੀਂ ਦੇਖਿਆ ਖੌਫ਼ਨਾਕ ਮੰਜ਼ਰ ਵੀ ਬਿਆਨ ਕੀਤਾ ਹੈ। 

Shaifali Verma's familyShaifali Verma's family

ਉਨ੍ਹਾਂ ਦੱਸਿਆ ਕਿ ਜਿਸ ਯੂਨੀਵਰਸਿਟੀ ਵਿਚ ਉਹ ਪੜ੍ਹਦੀ ਸੀ ਉਹ ਯੂਕਰੇਨ ਦੇ ਪੂਰਬੀ ਹਿੱਸੇ ਵਿਚ ਹੈ ਅਤੇ ਉਥੇ ਹਾਲਾਤ ਹਾਲਾਂਕਿ ਇੰਨੇ ਖਰਾਬ ਨਹੀਂ ਸਨ ਪਰ ਕੀਵ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਸਰਕਾਰ ਨੇ ਦੇਸ਼ ਦੇ ਸਾਰੇ ਹਿੱਸਿਆਂ ਵਿਚ ਰਹਿੰਦੇ ਨਾਗਰਿਕਾਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਬੰਕਰਾਂ ਵਿਚ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਉਨ੍ਹਾਂ ਨੂੰ ਨਹੀਂ ਲਗਦਾ ਸੀ ਕਿ ਹਾਲਾਤ ਇੰਨੇ ਜ਼ਿਆਦਾ ਖ਼ਰਾਬ ਹੋ ਜਾਣਗੇ ਪਰ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਦੋ-ਤਿੰਨ ਹਫ਼ਤੇ ਦਾ ਰਾਸ਼ਨ ਵੀ ਰੱਖਿਆ ਹੋਇਆ ਸੀ।

 ਸ਼ਿਫ਼ਾਲੀ ਨੇ ਦੱਸਿਆ ਕਿ ਉਹ ਕਰੀਬ 2-3 ਹਜ਼ਾਰ ਇੱਕੋ ਯੂਨੀਵਰਸਿਟੀ ਦੇ ਬੱਚੇ ਸਨ ਜਿਨ੍ਹਾਂ ਵਿਚੋਂ ਕਾਫੀ ਬੱਚੇ ਵਾਪਸ ਦੇਸ਼ ਆ ਚੁਕੇ ਹਨ ਪਰ 600 ਦੇ ਕਰੀਬ ਬੱਚੇ ਅਜੇ ਵੀ ਉਥੇ ਹੀ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਈ ਦੋਸਤ ਕੀਵ ਵਿਚ ਰਹਿੰਦੇ ਸਨ ਜਿਨ੍ਹਾਂ ਨੇ ਇਹ ਪੂਰਾ ਦ੍ਰਿਸ਼ ਦੇਖਿਆ ਹੈ ਕਿ ਕਿਵੇਂ ਜੰਗੀ ਟੈਂਕ ਗਸ਼ਤ ਕਰ ਰਹੇ ਸਨ ਅਤੇ ਗੋਲੀਬਾਰੀ ਹੋ ਰਹੀ ਸੀ। ਇਥੋਂ ਤੱਕ ਕਿ ਇੱਕ ਸਹੇਲੀ ਜੋ ਕੀਵ ਤੋਂ ਸੁਰੱਖਿਅਤ ਜਗ੍ਹਾ ਵੱਲ ਆ ਰਹੀ ਸੀ ਉਸ ਨੂੰ ਰਸਤਾ ਨਹੀਂ ਮਿਲ ਰਿਹਾ ਸੀ ਅਤੇ ਅਜਿਹੇ ਹਾਲਾਤ ਵਿਚ ਉਥੇ ਰਹਿ ਰਹੇ ਨਾਗਰਿਕਾਂ ਵਿਚ ਡਰ ਦਾ ਮਾਹੌਲ ਹੈ। 

Shaifali Verma's familyShaifali Verma's family

ਸ਼ਿਫ਼ਾਲੀ ਨੇ ਦੱਸਿਆ ਕਿ ਹਾਲਾਤ ਖ਼ਰਾਬ ਹੁੰਦੇ ਦੇਖ ਭਾਰਤ ਸਰਕਾਰ ਦੇ ਦੂਤਾਵਾਸ ਵਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ ਜਿਸ ਤਹਿਤ ਅਸੀਂ ਬੱਸਾਂ ਰਹਿਣ ਰੋਮਾਨੀਆ ਦੀ ਸਰਹੱਦ ਤੱਕ ਪਹੁੰਚੇ। ਇਸ ਮੌਕੇ ਪੈਟਰੋਲਿੰਗ ਪੁਲਿਸ ਵੀ ਉਨ੍ਹਾਂ ਦੇ ਨਾਲ ਸੀ ਅਤੇ ਭਾਰਤ ਦਾ ਝੰਡਾ ਲਗਾ ਕੇ ਉਨ੍ਹਾਂ ਨੂੰ ਉਥੋਂ ਤੱਕ ਸੁਰੱਖਿਅਤ ਪਹੁੰਚਾਇਆ ਗਿਆ।

ਉਨ੍ਹਾਂ ਦੱਸਿਆ ਕਿ ਮੇਰਾ ਨਾਮ ਪਹਿਲੀ ਲਿਸਟ ਵਿਚ ਹੀ ਸ਼ਾਮਲ ਸੀ ਜਿਸ ਕਾਰਨ ਉਹ ਹੁਣ ਆਪਣੇ ਪਰਿਵਾਰ ਵਿਚ ਵਾਪਸ ਆ ਗਈ ਹੈ। ਸ਼ਿਫ਼ਾਲੀ ਦੀ ਘਰ ਵਾਪਸੀ 'ਤੇ ਉਸ ਦੇ ਪਰਿਵਾਰਿਕ ਮੈਂਬਰ ਵੀ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਯੂਕਰੇਨ ਵਿਚ ਫਸੀ ਹੋਈ ਸੀ ਤਾਂ ਉਨ੍ਹਾਂ ਨੂੰ ਬਹੁਤ ਚਿੰਤਾ ਸੀ ਪਰ ਹੁਣ ਉਨ੍ਹਾਂ ਦੀ ਧੀ ਉਨ੍ਹਾਂ ਦੇ ਨਾਲ ਹੈ ਜਿਸ ਲਈ ਉਹ ਭਾਰਤ ਸਰਕਾਰ ਦਾ ਧਨਵਾਦ ਕਰਦੇ ਹਨ ਅਤੇ ਅਪੀਲ ਕਰਦੇ ਹਨ ਕਿ ਜਿਹੜੇ ਬੱਚੇ ਅਜੇ ਵੀ ਉਥੇ ਫਸੇ ਹੋਏ ਹਨ ਉਨ੍ਹਾਂ ਨੂੰ ਵੀ ਜਲਦ ਵਤਨ ਵਾਪਸ ਲਿਆਂਦਾ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement