Punjab News: ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਨੂੰ ਜਲਦ ਮਿਲੇਗਾ 6 ਬੈੱਡਾਂ ਵਾਲਾ ਆਈ.ਸੀ.ਯੂ.
Published : Mar 1, 2024, 5:55 pm IST
Updated : Mar 1, 2024, 5:55 pm IST
SHARE ARTICLE
DR BR AMBEDKAR STATE INSTITUTE OF MEDICAL SCIENCES MOHALI TO GET 6-BEDDED ICU SOON
DR BR AMBEDKAR STATE INSTITUTE OF MEDICAL SCIENCES MOHALI TO GET 6-BEDDED ICU SOON

Punjab News: - ਆਈ.ਸੀ.ਯੂ. ਕਾਰਜਸ਼ੀਲ ਅਤੇ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਸੇਵਾਵਾਂ ਦੇਣ ਲਈ ਹੈ ਤਿਆਰ : ਡਾ. ਬਲਬੀਰ ਸਿੰਘ

DR BR AMBEDKAR STATE INSTITUTE OF MEDICAL SCIENCES MOHALI TO GET 6-BEDDED ICU SOON: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਸਿਹਤਮੰਦ ਪੰਜਾਬ ਮਿਸ਼ਨ ਦੇ ਹਿੱਸੇ ਵਜੋਂ, ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ.ਆਈ.ਐਮ.ਐਸ.) ਮੋਹਾਲੀ ਵਿਖੇ ਨਿਗੂਣੀਆਂ ਫੀਸਾਂ ’ਤੇ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ 6 ਬੈਡਿਡ ਮੈਡੀਕਲ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਸ਼ੁਰੂ ਕਰਨ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ  ਨੇ ਦਿੱਤੀ।

ਇਹ ਵੀ ਪੜ੍ਹੋ: Punjab News : ਰਾਜਪਾਲ ਦਾ ਭਾਸ਼ਣ ਰੋਕਣ ਦਾ ਯਤਨ ਕਰਕੇ ਕਾਂਗਰਸ ਨੇ ਪਵਿੱਤਰ ਸਦਨ ਦੀ ਤੌਹੀਨ ਕੀਤੀ: ਹਰਪਾਲ ਸਿੰਘ ਚੀਮਾ

ਸਿਹਤ ਮੰਤਰੀ ਏਮਜ਼ ਮੋਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੇ ਨਾਲ ਆਈ.ਸੀ.ਯੂ. ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ, ਜਿਸਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ। ਬਲਬੀਰ ਸਿੰਘ ਨੇ ਕਿਹਾ ਕਿ ਇਹ ਆਈ.ਸੀ.ਯੂ. ਸਹੂਲਤ ਵੈਂਟੀਲੇਟਰ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਨੂੰ ਮਾਮੂਲੀ ਦਰਾਂ ’ਤੇ ਸੁਚੱਜੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ: Gurdaspur News: IELTS ਪਾਸ ਨੂੰਹ ਨੂੰ 30 ਲੱਖ ਦਾ ਖਰਚਾ ਕਰ ਭੇਜਿਆ ਕੈਨੇਡਾ, ਵਿਦੇਸ਼ ਜਾ ਕੇ ਮੁਕਰੀ ਕੁੜੀ

ਉਨ੍ਹਾਂ ਕਿਹਾ ,“ਆਈ.ਸੀ.ਯੂ. ਕਾਰਜਸ਼ੀਲ ਹੈ ਅਤੇ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਡਾਕਟਰੀ ਸਹੂਲਤ ਦੇਣ ਲਈ ਤਿਆਰ ਹੈ।”ਉਨ੍ਹਾਂ ਕਿਹਾ ਕਿ ਇੱਥੇ ਕ੍ਰੈਸ਼ ਕਾਰਟਸ, ਮਰੀਜ਼ ਮਾਨੀਟਰ, ਡੀਫਿਬ੍ਰਿਲਟਰ ਅਤੇ ਵੈਂਟੀਲੇਟਰਾਂ ਦੇ ਨਾਲ ਇਨਫਿਊਜ਼ਨ ਪੰਪ ਵਰਗੇ ਸਾਰੇ ਜੀਵਨ ਬਚਾਊ ਉਪਕਰਣ  ਉਪਲਬਧ ਹਨ। ਇਸ ਉਪਰਾਲੇ ਨੂੰ ਅਜੋਕੀਆਂ ਤੇ ਉੱਨਤ ਸਿਹਤ ਸੰਭਾਲ ਸਹੂਲਤਾਂ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਕਰਾਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਮੈਡੀਕਲ ਢਾਂਚੇ ਨੂੰ ਮਜ਼ਬੂਤ ਕਰੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਾਅਦ ਵਿੱਚ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਏ.ਆਈ.ਐਮ.ਐਸ. ਮੁਹਾਲੀ ਵਿਖੇ ਨਵੀਂ ਬਣੀ ਅਤਿ-ਆਧੁਨਿਕ ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਦੌਰਾ ਕੀਤਾ, ਜੋ ਕਿ ਹੁਣ ਕੋਵਿਡ-19 ਦਾ ਪਤਾ ਲਗਾਉਣ ਲਈ ਸਾਰੀਆਂ ਆਰ.ਟੀ.ਪੀ.ਸੀ.ਆਰ. ਸਹੂਲਤਾਂ ਨਾਲ ਲੈਸ ਹੈ ਅਤੇ ਇੱਥੇ ਤਜਰਬੇਕਾਰ ਫੈਕਲਟੀ ਸਮੇਤ ਸਿੱਖਿਅਤ ਸਟਾਫ, ਜਿਸ ਵਿੱਚ ਖੋਜ ਵਿਗਿਆਨੀ, ਖੋਜ ਸਹਾਇਕ ਅਤੇ ਲੈਬ ਟੈਕਨੀਸ਼ੀਅਨ ਸ਼ਾਮਲ ਹਨ ।  ਪੂਰੀ ਤਰ੍ਹਾਂ ਨਾਲ ਲੈਸ ਇਸ ਲੈਬ ਵਿੱਚ ਬਾਇਓਸੇਫਟੀ ਕੈਬਨਿਟਾਂ, ਆਰ.ਐਨ.ਏ. ਐਕਸਟਰੈਕਟਰ, ਰੈਫਰੀਜੇਰੇਟਿਡ ਸੈਂਟਰਿਫਿਊਜ, ਵੌਰਟੈਕਸ ਮਿਕਸਰ, ਮਿੰਨੀ-ਸਪਿਨਰ, ਥਰਮੋ-ਸ਼ੇਕਰ, ਪਾਈਪੇਟਸ, ਆਟੋਕਲੇਵ, ਪੀਸੀਆਰ ਵਰਕਸਟੇਸ਼ਨ, -40 ਡਿਗਰੀ ਅਤੇ -80 ਡਿਗਰੀ ਸੈਲਸੀਅਸ ਡੀਪ ਫਰੀਜ਼ਰ, ਆਰਟੀਪੀਸੀਆਰ ਮਸ਼ੀਨਾਂ , ਪ੍ਰਿੰਟਰਾਂ ਸਮੇਤ ਕੰਪਿਊਟਰ ਯੂਨਿਟਾਂ ਅਤੇ ਸਾਰੀਆਂ ਲੋੜੀਂਦੀਆਂ  ਚੀਜ਼ਾਂ ਮੌਜੂਦ ਹਨ। ਇਹ ਉੱਨਤ ਬੁਨਿਆਦੀ ਢਾਂਚਾ ਅਤੇ ਨਵੀਨਤਮ ਉਪਕਰਣ ਲਗਾਈ ਜਾ ਰਹੀ ਹੈ ਅਤੇ ਜਲਦ ਹੀ ਇਹ ਲੈਬ ਕਾਰਜਸ਼ੀਲ ਹੋ ਜਾਵੇਗੀ।

ਡਾ: ਬਲਬੀਰ ਸਿੰਘ ਨੇ ਕਿਹਾ ਕਿ ਇਸ ਲੈਬ ਦਾ ਉਦੇਸ਼  ਮੌਲੀਕਿਊਲਰ ਪੱਧਰ ’ਤੇ ਜਨ ਸਿਹਤ ਦੇ ਮਹੱਤਵ ਵਾਲੇ ਵਾਇਰਸਾਂ , ਜਿਵੇਂ  ਇਨਫਲੂਐਂਜ਼ਾ ਵਾਇਰਸ ਅਤੇ ਹੋਰ ਵਾਇਰਸ ਜਿਸ ਨਾਲ ਸਾਹ- ਰਗ਼ ਸਬੰਧੀ ਇਨਫੈਕਸ਼ਨ,  ਮੱਛਰਾਂ ਰਾਹੀਂ ਫੈਲਣ ਵਾਲੇ (ਵੈਕਟਰ ਬੋਰਨ )ਵਾਇਰਸ ਜਿਵੇਂ ਡੇਂਗੂ ਚਿਕਨਗੁਨੀਆ, ਜ਼ੀਕਾ ਅਤੇ ਵਾਇਰਸ,  ਜੀ.ਆਈ. ਇਨਫੈਕਸ਼ਨ ਦਾ ਕਾਰਨ ਬਣਦੇ ਵਾਇਰਸ ਜਿਵੇਂ ਹੈਪੇਟਾਈਟਸ ਵਾਇਰਸ, ਜਿਨਸੀ ਤੌਰ ’ਤੇ ਸੰਚਾਰਿਤ ਇਨਫੈਕਸ਼ਨ ਜਿਵੇਂ ਕਿ ਹਿਊਮਨ ਪੈਪੀਲੋਮਾਵਾਇਰਸ ਅਤੇ ਸੀ.ਐਨ.ਐਸ. ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਵਾਇਰਸ , ਦਾ ਸਮਾਂ ਰਹਿੰਦਿਆਂ ਪਤਾ ਲਗਾਉਣਾ ਹੈ। ਇਸ ਮੌਕੇ ਸੁਪਰਡੈਂਟ ਡਾ: ਨਵਦੀਪ ਸਿੰਘ ਸੈਣੀ, ਐਸ.ਐਮ.ਓਜ਼ ਡਾ.ਐਚ.ਐਸ.ਚੀਮਾ ਅਤੇ ਡਾ: ਵਿਜੇ ਭਗਤ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।

(For more news apart from DR BR AMBEDKAR STATE INSTITUTE OF MEDICAL SCIENCES MOHALI TO GET 6-BEDDED ICU SOON, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement