High Court News: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਜੇਲ ਵਿਚ ਤਕਨੀਕੀ ਮਦਦ ਦੇਣ ਸਬੰਧੀ ਹਾਈ ਕੋਰਟ ਨੇ ਮੰਗਿਆ ਰਿਕਾਰਡ
Published : Mar 1, 2024, 7:30 pm IST
Updated : Mar 1, 2024, 7:30 pm IST
SHARE ARTICLE
Punjab Haryana High Court
Punjab Haryana High Court

ਸੋਮਵਾਰ ਤੋਂ ਹੋਵੇਗੀ ਰੋਜ਼ਾਨਾ ਸੁਣਵਾਈ

High Court News: ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ, ਗੁਰਮੀਤ ਸਿੰਘ ਬੁੱਕਣਵਾਲਾ, ਭਗਵੰਤ ਸਿੰਘ ਬਾਜੇਕੇ ਤੇ ਹੋਰਨਾਂ ਨੂੰ ਜੇਲ ਵਿਚ ਉਨ੍ਹਾਂ ਨੂੰ ਪੈਨ ਡਰਾਈਵਰ ਚਲਾਉਣ ਲਈ ਤਕਨੀਕੀ ਮਦਦ ਮੁਹੱਈਆ ਕਰਵਾਉਣ ਬਾਰੇ ਹਾਈ ਕੋਰਟ ਵਿਚ ਝੂਠਾ ਹਲਫਨਾਮਾ ਦੇਣ ਦਾ ਇਲਜ਼ਾਮ ਲਗਾਇਆ ਗਿਆ।

ਐਡਵੋਕੇਟ ਨਵਕਿਰਨ ਸਿੰਘ ਨੇ ਸ਼ੁੱਕਰਵਾਰ ਨੂੰ ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਨੂੰ ਦਸਿਆ ਕਿ ਸਰਕਾਰ ਨੇ ਡਿਬੜੂਗੜ੍ਹ ਜੇਲ ਵਿਚ ਉਕਤ ਬੰਦੀਆਂ ਨੂੰ ਤਕਨੀਕੀ ਸਹਾਇਤਾ ਸਮੇਂ ਸਿਰ ਮੁਹੱਈਆ ਕਰਵਾਉਣ ਦੀ ਗੱਲ ਕਹੀ ਸੀ ਪਰ ਡਿਬੜੂਗੜ੍ਹ ਜੇਲ ਸੁਪਰਡੈਂਟ ਤੇ ਅੰਮ੍ਰਿਤਸਰ ਦੇ ਐਸਐਸਪੀ ਵਿਚਾਲੇ ਈਮੇਲ ਦੇ ਜ਼ਰੀਏ ਹੋਏ ਪੱਤਰ ਵਿਹਾਰ ਤੋਂ ਸਪਸ਼ਟ ਹੁੰਦਾ ਹੈ ਕਿ ਬੰਦੀਆਂ ਨੂੰ ਮਈ 2023 ਦੇ ਅਖੀਰ ਵਿਚ ਤਕਨੀਕੀ ਮਦਦ ਦਿਤੀ ਗਈ ਅਤੇ ਇਸ ਕਾਰਨ ਉਨ੍ਹਾਂ ਨੂੰ ਅਪਣੇ ਕੇਸ ਤਿਆਰ ਕਰਨ ਵਿਚ ਦੇਰੀ ਹੋਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਈ ਕੋਰਟ ਨੇ ਜੇਲ ਸੁਪਰਡੈਂਟ ਤੇ ਐਸਐਸਪੀ ਵਿਚਾਲੇ ਹੋਈਆਂ ਮੇਲਾਂ ਦਾ ਰਿਕਾਰਡ ਸੋਮਵਾਰ ਨੂੰ ਪੇਸ਼ ਕਰਨ ਲਈ ਕਿਹਾ ਹੈ ਤੇ ਸੋਮਵਾਰ ਤੋਂ ਰੋਜ਼ਾਨਾ ਸੁਣਵਾਈ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਉਹ ਦੱਸੇ ਕਿ ਅੰਮ੍ਰਿਤਪਾਲ ਦੇ ਸਾਥੀਆਂ ਵਲੋਂ ਉਨ੍ਹਾਂ 'ਤੇ ਲਗਾਏ ਜਾਂਦੇ ਐਨਐਸਏ ਨੂੰ ਉਨ੍ਹਾਂ ਵਲੋਂ ਰੱਦ ਕਰਨ ਦੀ ਮੰਗ 'ਤੇ ਫੈਸਲਾ ਲੈਣ ਵਿਚ ਦੇਰੀ ਕਿਉਂ ਕੀਤੀ ਗਈ। ਦਰਅਸਲ ਬੁੱਕਣਵਾਲਾ ਅਤੇ ਹੋਰਨਾਂ ਦੇ ਵਕੀਲ ਸੀਨੀਅਰ ਐਡਵੋਕੇਟ ਬਿਪਿਨ ਘਈ ਤੇ ਕਲਸੀ ਦੇ ਵਕੀਲ ਨਵਕਿਰਨ ਸਿੰਘ ਨੇ ਹਾਈ ਕੋਰਟ ਦਾ ਧਿਆਨ ਦਿਵਾਇਆ ਸੀ ਕਿ ਮੰਗ ਪੱਤਰਾਂ 'ਤੇ ਫੈਸਲਾ ਲੈਣ ਵਿਚ ਦੇਰੀ ਕੀਤੀ ਗਈ, ਜਿਸ ਨਾਲ ਸਮਾਂ ਬਰਬਾਦ ਹੋਇਆ। ਕੇਂਦਰ ਦੇ ਵਕੀਲ ਧੀਰਜ ਜੈਨ ਨੇ ਇਸ ਲਈ ਸਮਾਂ ਮੰਗਿਆ ਸੀ।

ਬੰਦੀਆਂ ਦੇ ਵਕੀਲਾਂ ਨੇ ਹਾਈ ਕੋਰਟ ਦੇ ਧਿਆਨ ਵਿਚ ਇਹ ਵੀ ਲਿਆਂਦਾ ਸੀ ਕਿ ਜੇਲ ਵਿਚ ਬੰਦੀਆਂ ਨੂੰ ਉਨ੍ਹਾਂ ਵਿਰੁਧ ਤੱਥ ਮੁਹੱਈਆ ਕਰਵਾਉਣ ਵਿਚ ਵੀ ਤਕਨੀਕੀ ਗੜਬੜੀ ਕੀਤੀ ਗਈ ਤੇ ਇਸ ਨਾਲ ਉਨ੍ਹਾਂ ਨੂੰ ਅਪਣਾ ਪੱਖ ਰੱਖਣ ਵਿਚ ਪਰੇਸ਼ਾਨੀ ਆਈ। ਬੈਂਚ ਨੂੰ ਦਸਿਆ ਗਿਆ ਕਿ ਉਨ੍ਹਾਂ ਨੂੰ ਤੱਥ ਪੈਨ ਡਰਾਈਵ ਵਿਚ ਦਿਤੇ ਗਏ ਪਰ ਜੇਲ ਵਿਚ ਉਨ੍ਹਾਂ ਨੂੰ ਇਹ ਪੈਨ ਡਰਾਈਵ ਚਲਾਉਣ ਲਈ ਉਪਕਰਣ ਮੁਹੱਈਆ ਨਹੀਂ ਕਰਵਾਏ ਗਏ ਅਤੇ ਉਹ ਸਮੇਂ ਸਿਰ ਤੱਥ ਨਹੀਂ ਵੇਖ ਸਕੇ।

(For more Punjabi news apart from High Court sought records regarding providing technical assistance to Amritpal Singh's colleagues in jail, stay tuned to Rozana Spokesman)

 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement