
ਦੋਸ਼ੀਆਂ ਦੀ ਹੋਈ ਪਛਾਣ, ਜਲਦ ਕੀਤੀ ਜਾਵੇਗੀ ਪੁੱਛਗਿੱਛ : ਪੁਲਿਸ ਅਧਿਕਾਰੀ
ਹਥਿਆਰਾਂ ਦੇ ਦਿਖਾਵੇ ਲਈ ਗੁਰਦਾਸਪੁਰ ਵਿਚ ਇਕ ਵਿਆਹ ਦੌਰਾਨ ਪਾਰਕਿੰਗ ਵਿਚ ਹਵਾਈ ਫਾਇਰ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਵਿਆਹ ਦੌਰਾਨ ਕੀਤੀ ਹਵਾਈ ਫਾਇਰਿੰਗ ਦੇ ਮਾਮਲੇ ’ਚ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਹੈ।
ਇਸ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਜਲਦ ਉਨ੍ਹਾਂ ਨੂੰ ਪੁੱਛਗਿੱਛ ਲਈ ਲਿਆਂਦਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇ ਕੋਈ ਵਿਆਹ ਸਮਾਗਮਾਂ ਵਿਚ ਹਾਵਾਈ ਫਾਇਰਿੰਗ ਕਰਦਾ ਪਾਇਆ ਗਿਆ ਤਾਂ ਉਸ ’ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।