
ਭਾਰਤ ਵਿਚ ਕਰੋਨਾ ਵਾਇਰਸ ਦੇ ਕਾਰਨ ਪੈਦੇ ਹੋਏ ਹਲਾਤਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਲਈ ਇਕ ਵੱਡਾ ਫੈਸਲਾ ਲਿਆ ਹੈ
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਕਾਰਨ ਪੈਦੇ ਹੋਏ ਹਲਾਤਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਲਈ ਇਕ ਵੱਡਾ ਫੈਸਲਾ ਲਿਆ ਹੈ ਜਿਸ ਵਿਚ ਇਸ ਸੰਕਟ ਤੋਂ ਥੋੜੀ ਰਾਹਤ ਦਿਵਾਉਣ ਲਈ ਦੇਸ਼ ਦੇ 80 ਲੱਖ ਕਿਸਾਨਾਂ ਨੂੰ 2000-2000 ਹਜ਼ਾਰ ਰੁਪਏ ਭੇਜੇ ਹਨ। ਦੱਸ ਦੱਈਏ ਕਿ ਇਹ ਰਕਮ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨਾਂ ਨੂੰ ਭੇਜੀ ਗਈ ਹੈ।
Farmer
ਇਸਦੇ ਨਾਲ ਹੀ ਕਰੀਬ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਵੀ ਜਲਦ ਹੀ ਪੈਸੇ ਭੇਜੇ ਜਾਣਗੇ। ਜਿਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ 80 ਲੱਖ ਕਿਸਾਨਾਂ ਦੇ ਖਾਤੇ ਵਿਚ ਪੈਸੇ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਕ ਵੱਡੇ ਆਰਥਿਕ ਪੈਕਿਜ ਦਾ ਐਲਾਨ ਕੀਤਾ ਹੈ ਤਾਂ ਜੋ ਗਰੀਬਾਂ ਅਤੇ ਕਿਸਾਨਾ ਤੇ ਇਸ ਸਮੇਂ ਦਾ ਬੁਰਾ ਪ੍ਰਭਾਵ ਨਾ ਪਵੇ।
Farmer
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦੇ ਜ਼ਰੀਏ ਇਕ ਦਿਨ ਵਿਚ 1600 ਕਰੋੜ ਦੀ ਰਕਮ ਨੂੰ ਤਬਦੀਲ ਕੀਤਾ ਗਿਆ ਹੈ। ਪੂਰੇ ਦੇਸ਼ ਵਿਚ ਤਕਰੀਬਨ 14.5 ਕਰੋੜ ਕਿਸਾਨ ਹਨ ਪਰ ਇਹ ਸਕੀਮ ਕੇਵਲ ਉਨ੍ਹਾਂ 9 ਕਰੋੜ ਕਿਸਾਨਾਂ ਨੂੰ ਹੀ ਦਿੱਤੀ ਜਾਵੇਗੀ ਜਿਹੜੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਰਜਿਸਟਰਡ ਹੋਏ ਹਨ। ਦੱਸ ਦੱਈਏ ਕਿ ਜੇਕਰ ਤੁਹਾਨੂੰ ਪਹਿਲੇ ਹਫਤੇ ਵਿਚ ਪੈਸੇ ਨਹੀਂ ਮਿਲੇ ਤਾਂ ਆਪਣੇ ਲੇਖਾਕਾਰ, ਕਾਨੂੰਗੋ ਅਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨਾਲ ਗੱਲ ਕਰੋ।
File
ਜੇਕਰ ਤੁਹਾਡਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਤਾਂ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਹੈਲਪਲਾਈਨ (PM-Kisan Helpline ਜਾਂ1800115526 (Toll Free) ਨੰਬਰ ਜਾਂ ਫਿਰ ਮੰਤਰਾਲੇ ਦੇ ਦੂਜੇ ਨੰਬਰ (011-23381092) ਤੇ ਸੰਪਰਕ ਕਰੋ। ਜ਼ਿਕਰਯੋਗ ਹੈ ਕਿ ਪਹਿਲੀ ਪੜਾਅ ਤੋਂ ਬਾਅਦ ਹੁਣ ਦੂਜਾ ਪੜਾਅ ਵੀ ਸ਼ੁਰੂ ਹੋ ਗਿਆ ਹੈ ਜਿਸ ਵਿਚ ਤਕਰੀਬਨ ਸਾਢੇ ਤਿੰਨ ਕਰੋੜ ਕਿਸਾਨਾਂ ਨੂੰ 2000 ਰੁਪਏ ਦੀ ਕਿਸ਼ਤ ਦਿੱਤੀ ਜਾਵੇਗੀ।
Farmer Prime Minister's kisan smaan nidhi Scheme
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।