ਬਠਿੰਡਾ ਸੱਭ ਤੋਂ ਗਰਮ ਸ਼ਹਿਰ, ਹਰਿਆਣਾ ’ਚ ਲੂ ਦਾ ਕਹਿਰ, ਪਾਰਾ 41 ਡਿਗਰੀ
Published : Apr 1, 2022, 12:42 am IST
Updated : Apr 1, 2022, 12:42 am IST
SHARE ARTICLE
image
image

ਬਠਿੰਡਾ ਸੱਭ ਤੋਂ ਗਰਮ ਸ਼ਹਿਰ, ਹਰਿਆਣਾ ’ਚ ਲੂ ਦਾ ਕਹਿਰ, ਪਾਰਾ 41 ਡਿਗਰੀ

ਚੰਡੀਗੜ੍ਹ, 31 ਮਾਰਚ : ਉਤਰ ਭਾਰਤ ’ਚ ਗਰਮੀ ਕਰਕੇ ਹਾਹਾਕਾਰ ਮਚੀ ਹੋਈ ਹੈ। ਮਾਰਚ ਮਹੀਨੇ ਵਿਚ ਹੀ ਜੂਨ-ਜੁਲਾਈ ਵਰਗੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਇਸ ਸਮੇਂ ਉੱਤਰ ਭਾਰਤ ਦੇ ਕਈ ਸ਼ਹਿਰਾਂ ’ਚ ਤਾਪਮਾਨ 43-44 ਡਿਗਰੀ ਤਕ ਪਹੁੰਚ ਚੁੱਕਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹਾਲੇ ਕੁੱਝ ਦਿਨ ਹੋਰ ਇਸੇ ਤਰ੍ਹਾਂ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਮੀਂਹ ਪੈਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਹਨ। 
ਗੱਲ ਪੰਜਾਬ ਦੀ ਕਰੀਏ ਤਾਂ ਇਥੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ’ਤੇ ਜਾ ਚੁੱਕਿਆ ਹੈ। ਬਠਿੰਡਾ ਸੱਭ ਤੋਂ ਗਰਮ ਸ਼ਹਿਰ (39 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ ਹੈ। ਫ਼ਿਲਹਾਲ ਪੰਜਾਬ ੱਚ ਭਾਵੇਂ ਪਾਰਾ 40 ਦੇ ਕਰੀਬ ਪਹੁੰਚ ਗਿਆ ਹੈ, ਪਰ ਹਾਲੇ ਲੂ ਤੋਂ ਰਾਹਤ ਹੈ।
ਦੂਜੇ ਪਾਸੇ ਹਰਿਆਣਾ ਦੀ ਗੱਲ ਕਰੀਏ ਤਾਂ ਅੱਜ ਯਾਨਿ 31 ਮਾਰਚ ਨੂੰ ਸੂਬੇ ਦੇ ਕਈ ਸ਼ਹਿਰਾਂ ਵਿਚ ਲੂ ਦਾ ਕਹਿਰ ਵੇਖਣ ਨੂੰ ਮਿਲਿਆ। ਵੈਸੇ ਵੀ ਹਰਿਆਣਾ ’ਚ ਪੰਜਾਬ ਦੇ ਮੁਕਾਬਲੇ ਗਰਮੀ ਜ਼ਿਆਦਾ ਪੈ ਰਹੀ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ (ਨਾਰਨੌਲ) ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ 4 ਅਪ੍ਰੈਲ ਨੂੰ ਸੂਬੇ ਦੇ ਕਈ ਸ਼ਹਿਰਾਂ ਵਿਚ ਜ਼ਬਰਦਸਤ ਲੂ ਚਲ ਸਕਦੀ ਹੈ। 
ਕਾਬਲੇਗ਼ੌਰ ਹੈ ਕਿ ਮੌਸਮ ਮਾਹਰਾਂ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿਤੀ ਸੀ ਕਿ ਸਾਲ 2022 ਇਤਿਹਾਸ ਦਾ ਸੱਭ ਤੋਂ ਗਰਮ ਸਾਲ ਹੋ ਸਕਦਾ ਹੈ। ਇਸ ਦਾ ਕਾਰਨ ਇਹ ਵੀ ਕਿ ਦਿਨੋਂ ਦਿਨ ਧਰਤੀ ਦਾ ਵਾਤਾਵਰਣ ਖ਼ਰਾਬ ਹੁੰਦਾ ਜਾ ਰਿਹਾ ਹੈ। ਜਲਵਾਯੂ ਪਰਿਵਰਤਨ ਕਰ ਕੇ ਹਰ ਸਾਲ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਹੋ ਰਿਹਾ ਹੈ।
ਇਹੀ ਨਹੀਂ ਤਾਪਮਾਨ ਵਧਣ ਕਰਕੇ ਨੋਰਥ ਪੋਲ ਯਾਨਿ ਉੱਤਰੀ ਧਰੁਵ ੱਤੇ ਬਰਫ਼ ਵੀ ਪਿਘਲਣੀ ਸ਼ੁਰੂ ਹੋ ਚੁੱਕੀ ਹੈ। ਇਸ ਕਰਕੇ ਹੁਣ ਧਰਤੀ ਵਾਸੀਆਂ ਨੂੰ ਵੱਧ ਤੋਂ ਵੱਧ ਗਰਮੀ ਸਹਿਣ ਲਈ ਅਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਪਰ ਇਸ ਦੇ ਨਾਲ ਹੀ ਮੌਸਮ ਮਾਹਰਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੂਰੀ ਦੁਨੀਆ ਮਿਲ ਕੇ ਵਾਤਾਵਰਣ ਦੀ ਰੱਖਿਆ ਕਰੇ, ਭਾਵ ਵੱਧ ਤੋਂ ਵੱਧ ਰੁੱਖ ਲਾਏ ਜਾਣ। ਪਟਰੌਲ-ਡੀਜ਼ਲ ਦੇ ਵਾਹਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ, ਤਾਂ ਵਾਤਾਵਰਨ ਵਿਚ ਹੌਲੀ-ਹੌਲੀ ਸੁਧਾਰ ਹੋ ਸਕਦਾ ਹੈ।
                       (ਏਜੰਸੀ)

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement