ਕੇਂਦਰ ਨੇ ਸਾਥੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋਹ ਲਈ : ਨਵਜੋਤ ਸਿੱਧੂ
Published : Apr 1, 2022, 7:57 am IST
Updated : Apr 1, 2022, 7:57 am IST
SHARE ARTICLE
image
image

ਕੇਂਦਰ ਨੇ ਸਾਥੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋਹ ਲਈ : ਨਵਜੋਤ ਸਿੱਧੂ

ਕਿਹਾ,ਰਾਜ ਸਭਾ ਮੈਂਬਰਾਂ ਦੀ ਬੋਲੀ ਲਾਉਣ ਵਾਲੀ'ਆਪ'ਤੋਂ ਕੋਈ ਆਸ ਨਾ ਰੱਖੋ


ਅੰਮਿ੍ਤਸਰ 31 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਸਰਵਭਾਰਤ ਕਾਂਗਰਸ ਪਾਰਟੀ ਵਲੋਂ ਅੱਜ ਦੇਸ਼ਵਿਆਪੀ ਰੋਸ ਪ੍ਰਦਰਸ਼ਨ, ਮਹਿੰਗਾਈ, ਤੇਲ, ਗੈਸ ਦੀਆਂ ਕੀਮਤਾਂ ਇਕ ਦਮ ਅਸਮਾਨੀ ਚੜ ਜਾਣ ਤੇ ਸਥਾਨਕ ਹਾਲ ਗੇਟ ਵਿਖੇ ਕੀਤਾ ਗਿਆ | ਇਸ ਰੋਸ ਧਰਨੇ ਸੰਬੋਧਨ ਕਾਂਗਰਸ ਦੇ ਸਾਬਕਾ ਉਪ-ਮੁਖ ਮੰਤਰੀ ਓ.ਪੀ ਸੋਨੀ, ਸੁਖਵਿੰਦਰ ਸਿੰਘ ਡੈਨੀ, ਹਰਮਿੰਦਰ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਆਦਿ ਵਲੋਂ ਕੀਤਾ ਗਿਆ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਤੇ TਆਪU ਦੀ ਪੰਜਾਬ ਚ ਨਵੀਂ ਹਕੂਮਤ ਨੂੰ  ਨਿਸ਼ਾਨੇ 'ਤੇ ਲੈਂਦਿਆ ਕਿਹਾ ਕਿ  ਚੰਡੀਗੜ ਸਾਥੋਂ ਖੋਹ ਲਿਆ ਹੈ | ਉਥੇ ਯੂ.ਟੀ ਕਾਡਰ ਦੇ ਨਵੇਂ ਅਫ਼ਸਰ ਲਾ ਦਿਤੇ ਹਨ | ਤੇਲ ,ਗੈਸ ਦੀਆਂ ਕੀਮਤਾਂ ਵਧਾਉਣ ਨਾਲ ਮਹਿੰਗਾਈ ਇਕ ਦਮ ਛੜੱਪੇ ਮਾਰ ਵਧ ਗਈ | ਇਸ ਮਹਿੰਗਾਈ ਨਾਲ ਗ਼ਰੀਬ, ਦਰਮਿਆਨੇ ਵਰਗ ਦੇ ਲੋਕ ਹੋਰ ਗੁਰਬੱਤ 'ਚ ਲਪੇਟੇ ਜਾਣਗੇ | ਉਹ ਪਹਿਲਾਂ ਹੀ ਬੁਰੇ ਹਲਾਤਾਂ ਦਾ ਸਾਹਮਣਾ ਕਰ ਰਹੇ ਸਨ | ਨਵਜੋਤ ਸਿੰਘ ਨੇ ਆਮ ਆਦਮੀਂ ਪਾਰਟੀ ਤੇ ਦੋਸ਼ ਲਾਇਆ ਕਿ ਉਸ ਨੇ ਰਾਜ ਸਭਾ ਦੀਆਂ ਪੰਜ ਸੀਟਾਂ ਵੇਚ ਦਿਤੀਆਂ,ਇਸ ਤੋਂ ਕੀ ਹੋਰ ਆਸ ਰੱਖੀ ਜਾ ਸਕਦੀ ਹੈ |
ਭਗਵੰਤ ਮਾਨ ਸਰਕਾਰ ਤੇ ਵਿਅੰਗ ਕਸਦਿਆਂ, ਸਿੱਧੂ ਨੇ ਲੋਕਾਂ ਨੂੰ  ਜਾਗਰੂਕ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਅੰਬੇਦਕਰ ਦੀ ਸੋਚ ਤੇ ਇਹ ਕਦੇ ਵੀ ਖਰੇ ਨਹੀਂ ਉਤਰ ਸਕਦੇ | ਉਹ ਮਹਾਨ ਦੇਸ਼ ਭਗਤ ਸਨ ਜਿੰਨਾ ਗੁਲਾਮੀਂ ਦਾ ਜੂਲਾ ਲਾਹੁਣ ਲਈ ,ਲੋਟੂਆਂ ਖ਼ਿਲਾਫ਼ ਸਾਰਾ ਜੀਵਨ ਲੇਖੇ ਲਾ ਦਿਤਾ | ਪਰ ਇਥੇ ਤਾਂ ਬੋਲੀਆਂ ਲਗ ਰਹੀਆਂ ਹਨ | ਉਨ੍ਹਾ ਦੋਸ਼ ਲਾਇਆ ਕਿ ਅਮੀਰ ਗ਼ਰੀਬ ਦਾ ਪਾੜਾ ਵਧ ਰਿਹਾ ਹੈ | ਸਿੱਧੂ ਨੇ ਕਿਹਾ ਕਿ ਉਹ ਪੰਜਾਬ ਹਿਤਾਂ ਲਈ ਘੋਲ ਲੜਦੇ ਰਹਿਣਗੇ | ਉਹ ਬਰਗਾੜੀ ਕਾਂਡ ਦੇ ਘੋਲ 'ਚ ਸ਼ਮੂਲੀਅਤ ਕਰ ਕੇ ਆਏ ਹਨ | ਪਾਰਟੀ ਦੀ ਅੰਦਰੂਨੀ ਫੁੱਟ ਦਾ ਸਾਹਮਣਾ ਕਰ ਰਹੇ ਸਿੱਧੂ ਨੇ ਬੜਾ ਖਰੀ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਗੰਦ ਨੂੰ  ਇਕ ਪਾਸੇ ਲਗ ਲੈਣ ਦਿਉ | ਸਿੱਧੂ ਨੇ ਦਲਬਦਲੂਆਂ ਨੂੰ  ਵੀ ਰਗੜੇ ਲਾਏ | ਅੱਜ ਦੇ ਰੋਸ ਧਰਨੇ 'ਚ ਧੜਿਆਂ 'ਚ ਬੱਧੇ ਕਾਂਗਰਸੀ ਹੀ ਆਏ | ਇਸ ਮੌਕੇ ਮੁਜਾਹਰਾਕਾਰੀਆਂ  ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ | ਸਿੱਧੂ ਦੇ ਰਾਜਸੀ ਵਿਰੋਧੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਘੋਲ ਲਈ ਲੰਮਾ ਸਮਾਂ ਪਿਆ ਹੈ,ਪਰ ਹੋਰ ਨੁਕਸਾਨ ਨਵਜੋਤ ਸਿੱਧੂ ਤੋਂ ਪਾਰਟੀ ਨੂੰ  ਬਚਾਇਆ ਜਾਵੇ |

ਕੈਪਸ਼ਨ-ਏ ਐਸ ਆਰ ਬਹੋੜੂ— 31— 4— ਨਵਜੋਤ ਸਿੰਘ ਸਿੱਧੂ ਰੋਹ ਭਰਿਆ ਧਰਨਾ ਪ੍ਰਦਸ਼ਨ ਦੌਰਾਨ ਬੈਠੇ ਦਿਖਾਈ ਦਿੰਦੇ ਹੋਏ ਨਾਲ ਸਾਬਕਾ ਵਿਧਾਇਕ ਡੈਨੀ ਬੰਡਾਲਾ ਤੇ ਹੋਰ  |

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement