ਕਾਲਜ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਪੰਜਾਬੀ ਪੈਂਤੀ ਅੱਖਰੀ ਫੱਟੀਆਂ ਵੰਡ ਕੇ ਕਰਦੈ ਪੰਜਾਬੀ ਦਾ ਪ੍ਰਚਾਰ
Published : Apr 1, 2022, 7:58 am IST
Updated : Apr 1, 2022, 7:58 am IST
SHARE ARTICLE
image
image

ਕਾਲਜ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਪੰਜਾਬੀ ਪੈਂਤੀ ਅੱਖਰੀ ਫੱਟੀਆਂ ਵੰਡ ਕੇ ਕਰਦੈ ਪੰਜਾਬੀ ਦਾ ਪ੍ਰਚਾਰ

ਚੰਡੀਗੜ੍ਹ, 31 ਮਾਰਚ (ਬਠਲਾਣਾ) : ਬਾਬਾ ਬਲਰਾਜ ਪੀ.ਯੂ. ਕੰਸਟੀਚਿਊਟ ਕਾਲਜ ਬਲਾਚੌਰ 'ਚ ਸਰੀਰਕ ਸਿਖਿਆ ਵਿਸ਼ੇ ਦਾ ਸਹਾਇਕ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਦਾ ਪੰਜਾਬੀ ਬੋਲੀ ਦੇ ਪ੍ਰਚਾਰ ਦਾ ਢੰਗ ਨਿਵੇਕਲਾ ਹੈ | ਉਹ ਅਪਣੇ ਕੋਲੋਂ ਪੰਜਾਬੀ ਪੈਂਤੀ ਅੱਖਰੀ ਲਿਖਤ ਵਾਲੀਆਂ ਫੱਟੀਆਂ ਵੰਡ ਕੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਦਾ ਹੈ | ਉਸ ਨੇ ਅਪਣੀ ਬੇਟੀ ਜਿੰਦ ਕੌਰ ਸੰਧੂ ਦੇ ਜਨਮ ਦਿਨ 'ਤੇ ਵੀ ਤੋਹਫ਼ੇ ਦੇ ਰੂਪ 'ਚ ਇਹ ਫੱਟੀਆਂ ਹੀ ਵੰਡੀਆਂ ਹਨ | ਵੱਡੀ ਫੱਟੀ ਦੀ ਕੀਮਤ 1000/-ਰੁ ਹੈ | ਜਿਹੜਾ ਬੱਚਾ ਸਾਰੇ 35 ਅੱਖਰ ਠੀਕ ਪੜ੍ਹ ਲੈਂਦਾ ਹੈ, ਉਸ ਨੂੰ  ਇਨਾਮ ਵਜੋਂ ਇਕ ਫੱਟੀ ਅਤੇ 35 ਰੁਪਏ ਦਿਤੇ ਜਾਂਦੇ ਹਨ | ਡਾ. ਪਰਮਿੰਦਰ ਸਿੰਘ ਅੱਜ ਚੰਡੀਗੜ ਪੰਜਾਬੀ ਮੰਚ ਵਲੋਂ ਸੈਕਟਰ-20, ਨੇੜੇ ਮਸਜਿਦ ਵਿਖੇ ਪੰਜਾਬੀ ਬਚਾਉ ਧਰਨੇ 'ਚ ਅਪਣੇ ਪਰਵਾਰ ਸਮੇਤ ਪੁੱਜਾ | ਇਸ ਮੌਕੇ ਉਸ ਦੀਆਂ ਭਤੀਜੀਆਂ ਏਕਮਜੋਤ ਕੌਰ, ਭਤੀਜੇ ਫ਼ਤਿਹ ਸਿੰਘ ਸੰਧੂ ਅਤੇ ਅਵਿਜੋਤ ਸੰਧੂ ਸ਼ਾਮਲ ਸਨ | ਉਸ ਦੀ ਵੱਡੀ ਬੇਟੀ ਹਰਸੀਰਤ ਕੌਰ ਵੀ ਪੰਜਾਬੀ ਬੋਲੀ ਲਈ ਸੈਦਾਈ ਹੈ | ਡਾ. ਪਰਮਿੰਦਰ ਸਿੰਘ ਕਿਸਾਨ ਮੋਰਚੇ ਚ ਵੀ ਪੰਜਾਬੀ ਬੋਲੀ ਦੇ ਪ੍ਰਚਾਰ ਲਈ ਫੱਟੀਆਂ ਵੰਡਦਾ ਰਿਹਾ ਹੈ | ਉਸ ਨੇ ਸਕੂਲਾਂ 'ਚ ਮਰ ਰਹੀ ਪੰਜਾਬੀ ਬੋਲੀ 'ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ  ਉਪਰਾਲਾ ਕਰਨ ਦਾ ਸੱਦਾ ਦਿਤਾ | ਉਹ ਪ੍ਰੋ. ਰਾਓ ਦੁਆਰਾ ਪੰਜਾਬੀ ਬੋਲੀ ਲਈ ਕੀਤੇ ਪ੍ਰਚਾਰ ਬਾਰੇ ਕਹਿੰਦਾ ਹੈ ਕਿ ਜਦ ਦੱਖਣੀ ਭਾਰਤ ਦਾ ਜੰਮਪਲ ਇਹ ਕੰਮ ਕਰ ਸਕਦਾ ਹੈ ਤਾਂ ਪੰਜਾਬੀ ਕਿਉਂ ਨਹੀਂ | ਇਹ ਦੋਵੇਂ ਸਰਕਾਰੀ ਕਾਲਜ ਸੈਕਟਰ-46 'ਚ ਸਾਥੀ ਰਹੇ ਹਨ | ਡਾ. ਪਰਮਿੰਦਰ ਨੇ ਧਰਨੇ 'ਚ ਲੋਕਾਂ ਦੀ ਘੱਟ ਹਾਜ਼ਰੀ ਨੂੰ  ਚਿੰਤਾਜਨਕ ਦਸਿਆ ਅਤੇ ਪੰਜਾਬੀ ਬਣਾਉਣ ਲਈ ਵੱਡੇ ਸੰਘਰਸ਼ (ਕਿਸਾਨ ਮੋਰਚੇ ਵਾਂਗ) ਦੀ ਗੱਲ ਵੀ ਕਹੀ |

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement