
Punjab News : ਕਿਹਾ -‘‘ਮੈਂ 14 ਅਪ੍ਰੈਲ ਨੂੰ ਫਿਲੌਰ ਨੇੜੇ ਪਿੰਡ ਨੰਗਲ ਅੰਬੇਡਕਰ ਦੀ ਮੂਰਤੀ ਰਾਖੀ ਕਰਾਂਗਾ।’’
Punjab News in Punjabi : ਭਾਜਪਾ ਆਗੂ ਵਿਜੇ ਸਾਂਪਲਾ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘‘ਮੈਂ 14 ਅਪ੍ਰੈਲ ਨੂੰ ਫਿਲੌਰ ਨੇੜੇ ਪਿੰਡ ਨੰਗਲ ਅੰਬੇਡਕਰ ਦੀ ਮੂਰਤੀ ਰਾਖੀ ਕਰਾਂਗਾ। ਜੇਕਰ ਆਪਣੀ ਮਾਂ ਦਾ ਦੁੱਧ ਪੀਤਾ ਹੈ ਤਾਂ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਹਟਾ ਕੇ ਦਿਖਾਓ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਵਿਅਕਤੀਆਂ ’ਤੇ ਨਕੇਲ ਕੱਸਣ। ਜਿਥੇ- ਜਿਥੇ ਕਾਰਵਾਈ ਕਰਨ ਦੀ ਲੋੜ ਹੈ ਉਹ ਭਾਵੇਂ ਵਿਦੇਸ਼ ਦੀਆਂ ਸਰਕਾਰਾਂ ਨਾਲ ਹੋਵੇ ਕਾਰਵਾਈ ਕੀਤੀ ਜਾਵੇ । ਉਨ੍ਹਾਂ ਨੇ ਦਲਿਤ ਭਾਈਚਾਰੇ ਨੂੰ ਵੀ ਬੇਨਤੀ ਕੀਤੀ ਹੈ ਕਿ ਅਜਿਹੇ ਮੌਕਿਆਂ ’ਤੇ ਪਹਿਰਾ ਦੇਣ ਤਾਂ ਕਿ ਕੋਈ ਦੁਬਾਰਾ ਅਜਿਹੀ ਹਰਕਤ ਕਰਨ ਦੀ ਜ਼ਰੂਰਤ ਨਾ ਕਰ ਸਕੇ।
(For more news apart from BJP leader Vijay Sampla challenges Gurpatwant Singh Pannu News in Punjabi, stay tuned to Rozana Spokesman)