
ਅਜਿਹੇ ਬਲਾਤਕਾਰੀ ਨਾਬਾਲਗ਼ ਲੜਕੀਆਂ ਨੂੰ ਅਫ਼ਰੀਕੀ ਦੇਸ਼ਾਂ 'ਚ ਵੇਚ ਦਿੰਦੇ ਹਨ
Mohali News: ਮੁਹਾਲੀ ਅਦਾਲਤ ਨੇ ਅੱਜ 7 ਸਾਲ ਪੁਰਾਣੇ ਜ਼ਬਰ ਜਨਾਹ ਮਾਮਲੇ ਵਿਚ ਬਲਾਤਕਾਰੀ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮੌਕੇ ਅਦਾਲਤ ਵਿਚ ਮੌਜੂਦ ਬਠਿੰਡਾ ਦੇ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਮੈਂ 1996 ਤੋਂ ਗੈਰ ਕਾਨੂੰਨੀ ਧਰਮ ਪਰਿਵਾਰਤਨ ਕਰਵਾਉਣ, ਔਰਤਾਂ ਦਾ ਸੋਸ਼ਣ ਕਰਨ ਤੇ ਇਹ ਸਾਡੀਆਂ ਨਾਬਾਲਗ ਬੱਚੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਅਫ਼ਰੀਕਨ ਦੇਸ਼ਾਂ ਵਿਚ ਵੇਚ ਦਿੰਦੇ ਹਨ। ਇਨ੍ਹਾਂ ਦਾ ਇਹ ਸਭ ਤੋਂ ਵੱਡਾ ਗੈਰ ਕਾਨੂੰਨੀ ਧੰਦਾ ਚਲ ਰਿਹਾ ਹੈ।
ਇਹ ਇਨ੍ਹਾਂ ਦੇ ਨਸ਼ੇ ਦੇ ਗੈਂਗ ਤੇ ਜੋ ਇਹ ਬੱਚਿਆਂ ਦਾ ਸੋਸ਼ਣ ਕਰਦੇ ਸਨ ਉਸ ਦਾ ਪਰਦਾਫ਼ਾਸ਼ ਹੋਇਆ ਹੈ। ਇਹ ਧਰਮ ਦੇ ਨਾਮ ਉੱਤੇ ਧੱਬਾ ਸਨ।
ਪੰਜਾਬ ਵਿਚ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਚਾਹੇ ਉਹ ਕੋਟਕਪੂਰਾ ਹੋ ਜਾਂ ਬਰਗਾੜੀ ਹੋਵੇ, ਇਨ੍ਹਾਂ ਸਾਰਿਆਂ ਪਿੱਛੇ ਈਸਾਈ ਮਿਸ਼ਨਰੀਆਂ ਬਜਿੰਦਰ ਤੇ ਨਰੂਲਾ ਵਰਗਿਆਂ ਦਾ ਹੱਥ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਉੱਤੇ ਐਨਐਸਐਸ ਵੀ ਲਗਾਈ ਜਾਵੇ। ਇਨ੍ਹਾਂ ਦੀ ਸੀਬੀਆਈ ਜਾਂਚ ਕਰਵਾ ਕੇ ਇਨ੍ਹਾਂ ਪਿਛੇ ਕਿਹੜੇ ਵਿਦੇਸ਼ੀ ਈਸਾਈ ਮਿਸ਼ਨਰੀ ਹਨ ਉਨ੍ਹਾਂ ਬਾਰੇ ਪਤਾ ਲਗਾਇਆ ਜਾਵੇ ਅਤੇ ਉਨ੍ਹਾਂ ਦਾ ਪਰਦਾਫ਼ਾਸ਼ ਕੀਤਾ ਜਾਵੇ।
ਈਸਾਈ ਲੋਕ ਡੇਰਿਆਂ ਨੂੰ ਬਦਨਾਮ ਕਰ ਰਹੇ ਹਨ। ਇਹ ਗੈਰ ਕਾਨੂੰਨੀ ਚਰਚ ਹਨ। ਇਸ ਦਾ ਪਤਾ ਲਗਾਇਆ ਜਾਵੇ ਕਿ ਇਨ੍ਹਾਂ ਨੂੰ ਫ਼ੰਡਿਗ ਕਿੱਥੋ ਹੋ ਰਹੀ ਹੈ। ਇਨ੍ਹਾਂ ਨੂੰ ਉਮਰ ਕੈਦ ਨਹੀਂ ਫ਼ਾਸੀ ਹੋਣੀ ਚਾਹੀਦੀ ਹੈ। ਇਨ੍ਹਾਂ ਨੇ ਜਿਹੜੀ ਯਤੀਮਖਾਨੇ ਖੋਲ੍ਹੇ ਹੋਏ ਹਨ ਉੱਥੇ ਵੀ ਬੱਚਿਆਂ ਦੀ ਸਰੀਰਕ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕੋਈ ਅਪਰਾਧ ਨਹੀਂ ਹੈ ਜਿਹੜਾ ਚਰਚ ਵਿਚ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਦਾ ਜੋ ਜਾਲ ਵਿਛਿਆ ਹੋਇਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਪਿਛੇ ਈਸਾਈ ਮਿਸ਼ਨਰੀ ਹੀ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਹ ਇਕੱਲੇ ਬਜਿੰਦਰ ਦਾ ਮਾਮਲਾ ਨਹੀਂ ਹੈ ਇਹ ਦੇਸ਼ ਵਿਆਪੀ ਮਾਮਲਾ ਹੈ।
ਅਦਾਲਤ ’ਚ ਮੌਜੂਦ ਇੱਕ ਔਰਤ ਨੇ ਕਿਹਾ ਕਿ ਅੱਜ ਇੱਕ ਦਾਨਵ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੱਜ ਸਾਬ੍ਹ ਨੇ ਨਿਰਪੱਖ ਹੋ ਕੇ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਚਰਚ ਬੰਦ ਹੋਣੇ ਚਾਹੀਦੇ ਹਨ।
ਮਹਿਲਾ ਨੇ ਕਿਹਾ ਕਿ ਪੰਜਾਬ ਵਿਚ ਇਹ ਇੱਕ ਬਹੁਤ ਵੱਡਾ ਮੁੱਦਾ ਚਲ ਰਿਹਾ ਹੈ। ਇਨ੍ਹਾਂ ਵਲੋਂ ਸਿੱਖ ਧਰਮ ਬਾਰੇ ਪਾਖੰਡੀ ਪ੍ਰਚਾਰ ਕੀਤੇ ਜਾ ਰਹੇ ਹਨ। ਜੇਕਰ ਅਜਿਹੇ ਲੋਕ ਚਰਚ ਚਲਾਉਣਗੇ ਤਾਂ ਧਰਮ ਬਦਨਾਮ ਹੁੰਦਾ ਹੈ।