ਵਿਧਾਨ ਸਭਾ ਹਲਕਾ ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ
Published : May 1, 2019, 10:58 am IST
Updated : Apr 10, 2020, 8:38 am IST
SHARE ARTICLE
Darbara Singh guru
Darbara Singh guru

ਵਿਧਾਨ ਸਭਾ ਹਲਕਾ ਖੰਨੇ ‘ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਧੜੇਬੰਦੀ ਨੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

ਖੰਨਾ: ਵਿਧਾਨ ਸਭਾ ਹਲਕਾ ਖੰਨੇ ‘ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਧੜੇਬੰਦੀ ਨੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਦੀ ਅੜੀ ਕਾਰਨ ਇੱਥੋਂ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਅਜਿਹਾ ਹੀ ਕੁੱਝ ਮੰਗਲਵਾਰ ਨੂੰ ਵੀ ਦੇਖਣ ਨੂੰ ਮਿਲਿਆ। ਦਰਅਸਲ ਖੰਨਾ ਅਕਾਲੀ ਦਲ ਦਾ ਹਾਲ ਇਹ ਹੈ ਕਿ ਇਕ ਪਾਸੇ ਪਾਰਟੀ ਵੱਲੋਂ ਲਾਏ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਦਾ ਧੜਾ ਹੈ ਅਤੇ ਦੂਜੇ ਪਾਸੇ ਕਈ ਟਕਸਾਲੀ ਆਗੂਆਂ ਸਮੇਤ ਯੂਥ ਆਗੂ ਤੇ ਕਾਉਂਸਲਰ ਹਨ, ਜੋ ਤਲਵੰਡੀ ਦੇ ਨਾਲ ਚੱਲਣ ਲਈ ਬਿਲਕੁਲ ਵੀ ਰਾਜ਼ੀ ਨਹੀਂ।

ਟਿਕਟ ਮਿਲਣ ਤੋਂ ਇਕ ਮਹੀਨਾ ਬਾਅਦ ਦਰਬਾਰਾ ਸਿੰਘ ਗੁਰੂ ਨੇ ਖੰਨਾ ਚ ਮੰਗਲਵਾਰ ਨੂੰ ਚੋਣ ਦਫ਼ਤਰ ਦਾ ਉਦਘਾਟਨ ਰੱਖਿਆ ਸੀ। ਇਸ ਉਦਘਾਟਨ ਮੌਕੇ ਵੀ ਤਲਵੰਡੀ ਦੇ ਵਿਰੋਧੀ ਐਸਜੀਪੀਸੀ ਮੈਂਬਰ ਦਵਿੰਦਰ ਸਿੰਘ ਖੱਟੜਾ, ਉਹਨਾਂ ਦੇ ਭਰਾ ਤੇ ਸੀਨੀਅਰ ਅਕਾਲੀ ਆਗੂ ਰਣਬੀਰ ਸਿੰਘ ਖੱਟੜਾ, ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਸੀਵਰੇਜ ਬੋਰਡ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਚੰਨੀ, ਕਾਉਂਸਲਰ ਤੇ ਬੀਸੀ ਵਿੰਗ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਜੀਤ, ਕਾਉਂਸਲਰ ਪ੍ਰਤਾਪ ਸਿੰਘ ਜੋਤੀ, ਕਾਉਂਸਲਰ ਰੂਬੀ ਭਾਟੀਆ ਤੇ ਕਾਉਂਸਲਰ ਸੁਖਦੇਵ ਸਿੰਘ ਇਸ ਸਮਾਗਮ ‘ਚ ਨਹੀਂ ਪਹੁੰਚੇ।

ਇਸਦੇ ਨਾਲ ਹੀ ਉਦਘਾਟਨ ਮੌਕੇ ਦਫ਼ਤਰ ਦੇ ਬਾਹਰ ਹੀ ਕਰੀਬ 100 ਕੁਰਸੀਆਂ ਲਗਾਈਆਂ ਗਈਆਂ ਸੀ। ਅਕਾਲੀ-ਭਾਜਪਾ ਲੀਡਰਸ਼ਿਪ ਤੋਂ ਇਹ ਕੁਰਸੀਆਂ ਵੀ ਭਰੀਆਂ ਨਹੀਂ ਗਈਆਂ। ਪਿੱਛੇ ਦੀਆਂ ਵਧੇਰੇ ਕੁਰਸੀਆਂ ਖਾਲ਼ੀ ਹੀ ਰਹੀਆਂ। ਜਿਹਨਾਂ ਨੂੰ ਭਰਨ ਲਈ ਵਾਰ-ਵਾਰ ਸਟੇਜ਼ ਤੋਂ ਵੀ ਕਿਹਾ ਗਿਆ। ਪਰ, ਕੋਈ ਆ ਕੇ ਨਹੀਂ ਬੈਠਿਆ। ਉਧਰ, ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਪੂਰੀ ਪਾਰਟੀ ਇਕਜੁੱਟ ਹੈ। ਸਾਰੇ ਆਪਣੇ-ਆਪਣੇ ਕੰਮ ਲੱਗੇ ਹੋਏ ਹਨ। ਕਈ ਵਾਰ ਜਰੂਰੀ ਨਹੀਂ ਹੁੰਦਾ ਕਿ ਸਾਰੇ ਇਕੋ ਥਾਂ ਇਕੱਠੇ ਹੋਣ। ਨਕੋਦਰ ਕਾਂਡ ‘ਚ ਲੱਗੇ ਇਲਜਾਮਾਂ ਤੇ ਉਹਨਾਂ ਕਿਹਾ ਕਿ ਉਹਨਾਂ ਦਾ ਕੋਈ ਦੋਸ਼ ਨਹੀਂ ਸੀ।

ਉਥੇ ਹੀ ਇਸ ਮੌਕੇ ਆਪਣੇ ਭਾਸ਼ਣ ਦੌਰਾਨ ਇਕ ਭਾਜਪਾ ਆਗੂ ਧਰਮ ਦੇ ਨਾਂਅ ਤੇ ਵੋਟਾਂ ਮੰਗ ਕੇ ਬੁਰਾ ਫਸਿਆ। ਦੋਰਾਹਾ ਮੰਡਲ ਦੇ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਨੇ ਸਟੇਜ਼ ਤੋਂ ਕਿਹਾ ਕਿ ਇਹ ਲੜਾਈ ਕੌਰਵਾਂ ਤੇ ਪਾਂਡਵਾਂ ਦੀ ਹੈ। ਧਰਮ ਨੂੰ ਬਚਾਉਣ ਲਈ ਅਕਾਲੀ-ਭਾਜਪਾ ਨੂੰ ਵੋਟ ਦਿੱਤੀ ਜਾਵੇ। ਬਾਅਦ ਚ ਗਲਤੀ ਦਾ ਅਹਿਸਾਸ ਕਰਾਉਣ ਮਗਰੋਂ ਇਸ ਆਗੂ ਨੇ ਮੀਡੀਆ ਰਾਹੀਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰਨਗੇ। ਦਰਬਾਰਾ ਸਿੰਘ ਗੁਰੂ ਨੇ ਇਸ ਮਾਮਲੇ ਤੋਂ ਅਣਜਾਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਹਾਜ਼ਰੀ ਚ ਕਿਸੇ ਨੇ ਇਹ ਭਾਸ਼ਣ ਨਹੀਂ ਦਿੱਤਾ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM
Advertisement