
ਹੁਣ ਤਕ ਜ਼ਿਲ੍ਹੇ 'ਚ ਇਲਾਜ ਤੋਂ ਬਾਅਦ 6 ਮਰੀਜ਼ ਠੀਕ ਹੋਏ
ਅੰਮ੍ਰਿਤਸਰ, 30 ਅਪ੍ਰੈਲ (ਅਰਵਿੰਦਰ ਵੜੈਚ) : ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਕਰੀਬ 600 ਸ਼ਰਧਾਲੂਆਂ ਵਿਚੋਂ 32 ਲੋਕਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਕੁੱਲ 600 ਸ਼ਰਧਾਲੂਆਂ ਵਿਚੋਂ 480 ਦੇ ਟੈਸਟ ਲਗਾਏ ਗਏ, ਜਿਨ੍ਹਾਂ ਵਿਚੋਂ 32 ਲੋਕ ਪਾਜ਼ੇਟਿਵ ਪਾਏ ਗਏ। ਕਰੀਬ 360 ਲੋਕਾਂ ਦੀ ਰੀਪੋਰਟ ਨੈਗੇਟਿਵ ਰਹੀ ਜਦਕਿ ਬਾਕੀ ਸ਼ਰਧਾਲੂਆਂ ਦੀ ਟੈਸਟ ਰੀਪੋਰਟ ਆਉਣੀ ਬਾਕੀ ਹੈ। ਵਿਭਾਗ ਦੀ ਜਾਣਕਾਰੀ ਮੁਤਾਬਕ 23 ਲੋਕਾਂ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ ਜਦਕਿ ਸੂਤਰਾਂ ਮੁਤਾਬਕ ਖ਼ਬਰ ਲਿਖੇ ਜਾਣ ਤਕ 9 ਹੋਰ ਲੋਕਾਂ ਦੀ ਰੀਪੋਰਟ ਪਾਜ਼ੇਟਿਵ ਆਉਣ ਉਪਰੰਤ 24 ਘੰਟਿਆਂ ਵਿਚ ਜ਼ਿਲ੍ਹੇ ਦੇ ਮਰੀਜ਼ਾਂ ਦੀ ਗਿਣਤੀ 76 ਹੋ ਗਈ ਹੈ।
ਇਸ ਤੋਂ ਪਹਿਲਾਂ ਪਿਛਲੇ ਕਰੀਬ 37 ਦਿਨਾਂ ਵਿਚ 14 ਲੋਕ ਪਾਜ਼ੇਟਿਵ ਪਾਏ ਗਏ ਸਨ ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋਣ ਤੋਂ ਬਾਅਦ 6 ਨੂੰ ਛੁੱਟੀ ਮਿਲਣ ਉਪਰੰਤ 6 ਮਰੀਜ਼ ਇਲਾਜ ਅਧੀਨ ਸਨ। ਪਹਿਲੇ ਪੁਰਾਣੇ 6 ਪਾਜ਼ੇਟਿਵ ਮਰੀਜਾਂ ਵਿਚੋਂ 5 ਪਾਜ਼ੇਟਿਵ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਅਤੇ 1 ਮਰੀਜ਼ ਐਸਕਾਰਟ ਹਸਪਤਾਲ ਵਿਚ ਦਾਖ਼ਲ ਸੀ। ਇਨ੍ਹਾਂ 6 ਮਰੀਜ਼ਾਂ ਵਿਚੋਂ ਦੋ ਮਰੀਜ਼ਾਂ ਦੀ ਕੋਰੋਨਾ ਪਾਜ਼ੇਟਿਵ ਰੀਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਵੀਰਵਾਰ ਛੁੱਟੀ ਦੇ ਕੇ ਘਰ ਭੇਜ ਦਿਤਾ